Skip to content
Independent perspectives. Global stories.
BREAKING

ਪੰਜਾਬ ਦਾ ਮਾਲੀ ਸੰਕਟ ਖੇਤੀ ਦੇ ਮੰਦਵਾੜੇ ਕਾਰਨ

Share this story

ਉ¤ਘੇ ਉਦਯੋਗਪਤੀ ਸ੍ਰੀ ਕੇ.ਕੇ. ਸਰਦਾਨਾ ਦਾ ਨਜ਼ਰੀਆ
ਸ੍ਰੀ ਕੇ.ਕੇ. ਸਰਦਾਨਾ
ਜਾਇੰਟ ਮੈਨੇਜਿੰਗ ਡਾਇਰੈਕਟਰ
ਦਾ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਟਡ

ਜਲੰਧਰ, 14 ਜੁਲਾਈ (ਪੀ. ਟੀ. ਲਾਇਵ)- ਦੇਸ਼ ਦੇ ਉ¤ਘੇ ਉਦਯੋਗਪਤੀ ਅਤੇ ਦਾ ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਟਡ ਫਗਵਾੜਾ ਦੇ ਜਾਇੰਟ ਮੈਨੇਜਿੰਗ ਡਾਇਰੈਕਟਰ ਸ੍ਰੀ ਕੇ.ਕੇ. ਸਰਦਾਨਾ ਦਾ ਕਹਿਣਾ ਹੈ ਕਿ ਪੰਜਾਬ ਦਾ ਮਾਲੀ ਸੰਕਟ ਖੇਤੀ ਦੇ ਮੰਦਵਾੜੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਮੁਤਾਬਿਕ ਕੁਦਰਤੀ ਮਾਰ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਪੰਜ ਫਸਲਾਂ ਆਲੂ, ਗੰਨਾ, ਕਣਕ, ਝੋਨਾ ਅਤੇ ਕਪਾਹ ਦਾ ਨੁਕਸਾਨ ਝੱਲਨਾ ਪਿਆ ਹੈ, ਜਿਸ ਕਾਰਨ ਸੂਬੇ ਦੀ ਦੋ ਤਿਹਾਈ ਵੱਸੋਂ ਕੋਲ ਨਗਦੀ ਦੀ ਭਾਰੀ ਕਮੀ ਹੈ। ਉਨ੍ਹਾਂ ਦੇ ਨਜ਼ਰੀਏ ਮੁਤਾਬਿਕ ਖੇਤੀ ਖੇਤਰ ਨਾਲ ਜੁੜੇ ਪਰਿਵਾਰਾਂ ਦੀ ਮਾੜੀ ਆਰਥਿਕ ਹਾਲਤ ਦਾ ਪ੍ਰਭਾਵ ਪੰਜਾਬ ਦੇ ਵਪਾਰ ਅਤੇ ਉਦਯੋਗ ਉ¤ਪਰ ਵੀ ਪਿਆ ਹੈ। ਇਸ ਕਾਰਨ ਹੀ ਸ਼ਹਿਰਾਂ ਦੇ ਬਾਜ਼ਾਰ ਗਾਹਕਾਂ ਨੂੰ ਉਡੀਕਦਿਆਂ ਸੁੰਨੇ ਪਏ ਹਨ। ‘ਪੰਜਾਬ ਟਾਇਮਜ਼’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਲੀ ਸੰਕਟ ਲਈ ਸਿਰਫ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਨਜ਼ਰੀਆ ਸਹੀ ਨਹੀਂ ਹੈ। ਉਹ ਮੰਨਦੇ ਹਨ ਕਿ ਦਰੁਸਤ ਪ੍ਰਬੰਧਕੀ ਕਦਮਾਂ ਨਾਲ ਇਸ ਸੰਕਟ ਦਾ ਬਿਹਤਰ ਮੁਕਾਬਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਲੂ, ਕਪਾਹ, ਝੋਨਾ, ਕਣਕ ਅਤੇ ਗੰਨਾ ਪੰਜਾਬ ਦੇ ਕਿਸਾਨਾਂ ਦੀ ਆਮਦਨ ਲਈ ਮੁੱਖ ਫਸਲਾਂ ਹਨ। ਪਿਛਲੇ ਸਮੇਂ ਦੌਰਾਨ ਕਣਕ ਦਾ ਝਾੜ ਪ੍ਰਤੀ ਏਕੜ 5 ਤੋਂ 7 ਕੁਇੰਟਲ ਘਟਿਆ ਹੈ। ਇਸੇ ਤਰ੍ਹਾਂ ਆਲੂ ਨੂੰ ਵੀ ਮੌਸਮ ਦੀ ਮਾਰ ਪਈ ਹੈ।

ਪੰਜੇ ਫਸਲਾਂ ਤੋਂ ਹੁੰਦੀ ਆਮਦਨ ਘੱਟ ਹੋਣ ਕਾਰਨ ਪੰਜਾਬ ਦੇ ਕਿਸਾਨ ਆਰਥਿਕ ਮੰਦੀ ਨਾਲ ਜੂਝ ਰਹੇ ਹਨ। ਸ੍ਰੀ ਸਰਦਾਨਾ ਦਸਦੇ ਹਨ ਕਿ ਮੰਦੀ ਦੀ ਹਾਲਤ ਕਾਰਨ ਉਦਯੋਗ ਦੀ ਉਤਪਾਦਨ ਸਮਰਥਾ ਵੀ ਪ੍ਰਭਾਵਿਤ ਹੋਈ ਹੈ। ਉਦਯੋਗਪਤੀਆਂ ਨੂੰ ਆਪਣੇ ਉਤਪਾਦਨ ਦੀਆਂ ਢੁਕਵੀਆਂ ਕੀਮਤਾਂ ਨਹੀਂ ਮਿਲ ਰਹੀਆਂ।
(ਸਫਾ 1 ਦੀ ਬਾਕੀ)
ਉਨ੍ਹਾਂ ਦਾ ਖਿਆਲ ਹੈ ਕਿ ਜੇਕਰ ਫਸਲਾਂ ਲਈ ਆਉਣ ਵਾਲੇ ਸਮੇਂ ਵਿੱਚ ਬਿਹਤਰ ਮੌਸਮ ਰਹਿੰਦਾ ਹੈ ਤਾਂ ਇਸ ਨਾਲ ਵਪਾਰ ਅਤੇ ਉਦਯੋਗ ਲਈ ਵੀ ਉਤਸ਼ਾਹ ਵਾਲਾ ਮਾਹੌਲ ਬਣੇਗਾ। ਉਹ ਆਖਦੇ ਹਨ ਕਿ ਖੇਤੀ ਦੇ ਉ¤ਚ ਉਤਪਾਦਨ ਨਾਲ ਹੀ ਪੰਜਾਬ ਦੀ ਆਰਥਿਕ ਖੁਸ਼ਹਾਲੀ ਜੁੜੀ ਹੋਈ ਹੈ ਇਸ ਲਈ ਖੇਤੀ ਸੈਕਟਰ ਵੱਲ ਸਰਕਾਰ ਨੂੰ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਖੇਤੀ ਨਾਲ ਜੁੜੇ ਪਰਿਵਾਰਾਂ ਦੀ ਖਰੀਦ ਸ਼ਕਤੀ ਵਿੱਚ ਵਾਧਾ ਹੋ ਸਕੇ। ਇੱਥੇ ਜ਼ਿਕਰਯੋਗ ਹੈ ਕਿ ਸੁਖਜੀਤ ਸਟਾਰਚ ਮਿਲ ਪੰਜਾਬ ਦਾ ਇੱਕ ਵੱਡਾ ਉਦਯੋਗਿਕ ਅਦਾਰਾ ਹੈ। ਇਸ ਘਰਾਣੇ ਦੇ ਕਈ ਹੋਰ ਉਦਯੋਗਿਕ ਯੂਨਿਟ ਵੀ ਪੰਜਾਬ ਵਿੱਚ ਚੱਲ ਰਹੇ ਹਨ। ਸ੍ਰੀ ਸਰਦਾਨਾ ਪੰਜਾਬ ਸਰਕਾਰ ਵੱਲੋਂ ਕਾਇਮ ਕਈ ਕਮੇਟੀਆਂ ਦੇ ਮੈਂਬਰ ਵੀ ਹਨ।
ਉਨ੍ਹਾਂ ਨੂੰ ਉਦਯੋਗਪਤੀ ਦੇ ਨਾਲ-ਨਾਲ ਇੱਕ ਬਿਹਤਰ ਇਨਸਾਨ ਅਤੇ ਸਮਾਜ ਸੇਵਕ ਵਜੋਂ ਵੀ ਜਾਣਿਆ ਅਤੇ ਸਤਿਕਾਰਿਆ ਜਾਂਦਾ ਹੈ। ਉਦਯੋਗ ਦੇ ਰੁਝੇਵਿਆਂ ਦੇ ਬਾਵਜੂਦ ਉਹ ਸਮਾਜਿਕ ਸਰਗਰਮੀਆਂ ਅਤੇ ਆਮ ਮੇਲ ਜੋਲ ਲਈ ਖੁੱਲ੍ਹਾ ਵਕਤ ਕੱਢ ਲੈਂਦੇ ਹਨ। ਇਸ ਪਰਿਵਾਰ ਦੀ ਸਰਪ੍ਰਸਤੀ ਹੇਠ ਫਗਵਾੜਾ ਵਿਖੇ ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਕਮਲਾ ਨਹਿਰੂ ਕਾਲਜ ਆਫ ਐਜੂਕੇਸਨ ਫਾਰ ਵੂਮੈਨ, ਆਰੀਆ ਇਨਫੋਟੈਕ ਕਾਲਜ ਆਫ ਟੈਕਨਾਲੌਜੀ, ਆਰੀਆ ਸੀਨੀਅਰ ਸੈਕੰਡਰੀ ਸਕੂਲ ਅਤੇ ਕੰਨਿਆ ਮਹਾਂ-ਵਿਦਿਆਲਿਆ ਫਗਵਾੜਾ ਚੱਲ ਰਹੇ ਹਨ। ਫਗਵਾੜਾ ਵਿਖੇ ਕਾਇਮ ਬਲੱਡ ਬੈਂਕ ਦੇ ਉਹ ਚੇਅਰਮੈਨ ਹਨ। ਫਗਵਾੜਾ ਦੀ ਇਨਵਾਇਰਮੈਂਟ ਐਸੋਸੀਏਸ਼ਨ ਅਤੇ ਓਲਡੇਜ਼ ਹੋਮ ਕੌਂਸਲ ਦੇ ਪ੍ਰਧਾਨ ਵਜੋਂ ਉਨ੍ਹਾਂ ਨੇ ਇਸ ਖੇਤਰ ਵਿੱਚ ਸ਼ਾਨਦਾਰ ਅਤੇ ਕਾਬਿਲੇ ਤਾਰੀਫ ਕਾਰਜ ਕੀਤਾ ਹੈ।

WRITTEN BY