ਵਿਆਨਾ, 14 ਜੁਲਾਈ (ਪੀ. ਟੀ.)- ਈਰਾਨ ਅਤੇ ਦੁਨੀਆ ਦੇ 6 ਵੱਡੇ ਤਾਕਤਵਰ ਦੇਸ਼ਾਂ (ਅਮਰੀਕਾ, ਰੂਸ, ਬਰਤਾਨੀਆ, ਚੀਨ, ਫਰਾਂਸ ਅਤੇ ਜਰਮਨੀ) ਵਿਚਾਲੇ ਬੀਤੇ ਲੰਬੇ ਸਮੇਂ ਚੱਲਿਆ ਆ ਰਿਹਾ ਪ੍ਰਮਾਣੂ ਵਿਵਾਦ ਸੁਲਝ ਗਿਆ ਹੈ। ਮੰਗਲਵਾਰ ਨੂੰ ਈਰਾਨ ਅਤੇ 6 ਵੱਡੀਆਂ ਤਾਕਤਾਂ ਦੇ ਪ੍ਰਤੀਨਿਧੀਆਂ ਵਿਚਾਲੇ ਕੁਝ ਹੀ ਮਿੰਟ ਚੱਲੀ ਮੀਟਿੰਗ ਦੇ ਬਾਅਦ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। ਸਮਝੌਤਾ ਹੁੰਦਿਆਂ ਹੀ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਗਈ। ਅਮਰੀਕੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 56.96 ਪ੍ਰਤੀ ਬੈਰਲ ਤੋਂ 51.12 ਪ੍ਰਤੀ ਬੈਰਲ ਹੋ ਗਈ ਹੈ। ਇਕ ਸੀਨੀਅਰ ਕੂਟਨੀਤਕ ਨੇ ਕਿਹਾ ਹੈ ਕਿ ਇਸ ਨਾਲ ਤਹਿਰਾਨ ਤੇ ਵਾਸ਼ਿੰਗਟਨ ਵਿਚਕਾਰ ਉਹ ਸਮਝੌਤਾ
ਵੀ ਸ਼ਾਮਲ ਹੈ ਜਿਸ ਦੇ ਤਹਿਤ ਸੰਯੁਕਤ ਰਾਸ਼ਟਰ ਨਿਰੀਖਕਾਂ ਨੂੰ ਨਿਗਰਾਨੀ ਕਾਰਜ ਲਈ ਈਰਾਨੀ ਸੈਨਿਕ ਸਥਾਨਾਂ ’ਤੇ ਜਾਣ ਦੀ ਇਜਾਜ਼ਤ ਹੋਵੇਗੀ ਪਰ ਇਹ ਜ਼ਰੂਰੀ ਨਹੀਂ ਹੈ ਕਿ ਕਿਸੇ ਵੀ ਸਥਾਨ ’ਤੇ ਜਾਣ ਦੀ ਆਗਿਆ ਦਿੱਤੀ ਜਾਵੇ ਤੇ ਜੇ ਆਗਿਆ ਦਿ¤ਤੀ ਵੀ ਜਾਂਦੀ ਹੈ ਤਾਂ ਵੀ ਇਸ ’ਚ ਦੇਰੀ ਕੀਤੀ ਜਾ ਸਕਦੀ ਹੈ।ਇਹ ਇਕ ਅਜਿਹੀ ਸ਼ਰਤ ਹੈ ਜਿਸ ਦੇ ਬਾਰੇ ’ਚ ਕਰਾਰ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਨਾਲ ਤਹਿਰਾਨ ਨੂੰ ਸੰਭਾਵਤ ਆਪਣੀਆਂ ਪ੍ਰਤੀਬ¤ਧਤਾਵਾਂ ਨੂੰ ਪੂਰਾ ਨਾ ਕਰਨ ਦੇ ਕਿਸੇ ਵੀ ਨਿਸ਼ਾਨ ਨੂੰ ਢ¤ਕਣ ਦਾ ਸਮਾਂ ਮਿਲ ਜਾਏਗਾ। ਸਮਝੌਤੇ ਦੇ ਤਹਿਤ ਈਰਾਨ ਨੂੰ ਸੰਯੁਕਤ ਰਾਸ਼ਟਰ ਦੀ ਅਪੀਲ ਨੂੰ ਚੁਣੌਤੀ ਦੇਣ ਦਾ ਅਧਿਕਾਰ ਹੋਵੇਗਾ ਤੇ ਅਜਿਹੀ ਸਥਿਤੀ ‘ਚ ਵਿਚੋਲਗੀ ਬੋਰਡ ਇਸ ਬਾਰੇ ‘ਚ ਫੈਸਲਾ ਕਰੇਗਾ ਕਿ ਜਿਸ ‘ਚ ਈਰਾਨ ਤੇ ਦੁਨੀਆ ਦੀਆਂ 6 ਪ੍ਰਮੁ¤ਖ ਸ਼ਕਤੀਆਂ ਸ਼ਾਮਲ ਹਨ। ਇਸ ਸਭ ਦੇ ਬਾਵਜੂਦ ਇਹ ਸਮਝੌਤਾ ਈਰਾਨ ਦੇ ਸੀਨੀਅਰ ਅਧਿਕਾਰੀਆਂ ਦੇ ਉਸ ਰੁਖ ‘ਚ ਕਾਫੀ ਨਰਮੀ ਦਾ ਸੰਕੇਤ ਹੈ ਜਿਸ ਦੇ ਤਹਿਤ ਉਨ੍ਹਾਂ ਨੇ ਪਹਿਲਾ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਦੀ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨੂੰ ਅਜਿਹੇ ਸਥਾਨਾਂ ‘ਤੇ ਜਾਣ ਦੀ ਇਜਾਜ਼ਤ ਕਦੀ ਵੀ ਨਹੀਂ ਦਿ¤ਤੀ ਜਾਏਗੀ। ਈਰਾਨ ਨੇ ਦਲੀਲ ਦਿ¤ਤੀ ਸੀ ਕਿ ਆਈ.ਏ.ਈ.ਏ. ਦੇ ਅਜਿਹੇ ਦੌਰੇ ਦੀ ਆੜ ’ਚ ਉਸ ਦੀ ਸੈਨਿਕ ਖ਼ੁਫ਼ੀਆ ਜਾਣਕਾਰੀਆਂ ਦੀ ਜਾਸੂਸੀ ਹੋਵੇਗੀ।


