Skip to content
Independent perspectives. Global stories.
BREAKING

ਪੁਲਿਸ ਵਰਦੀਧਾਰੀ ਲੁਟੇਰਿਆਂ ਨੇ ਐਕਸਿਸ ਬੈਂਕ ਦੀ ਵੈਨ ’ਚੋਂ ਲੁੱਟੇ 1.65 ਕਰੋੜ ਰੁਪਏ

Share this story

ਜਗਰਾਓਂ, 13 ਜੁਲਾਈ (ਪੀ. ਟੀ.)- ਬੈਂਕਾਂ ਦੀਆਂ ਕੈਸ਼ ਵੈਨਾਂ ਲੁੱਟਣ ਦੇ ਸਿਲਸਿਲੇ ਵਿੱਚ ਇੱਕ ਹੋਰ ਵਾਧਾ ਕਰਦੇ ਹੋਏ ਲੁਟੇਰਿਆਂ ਨੇ ਅੱਜ ਕਸਬਾ ਅਜੀਤਵਾਲ ਲਾਗੇ ਪੁਲਿਸ ਵਰਦੀ ਵਿਚ ਨਾਕਾ ਲਾ ਕੇ 5 ਲੁਟੇਰਿਆਂ ਨੇ ਐਕਸਿਸ ਬੈਂਕ ਦੀ ਵੈਨ ਵਿੱਚੋਂ 1 ਕਰੋੜ 65 ਲੱਖ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਹ ਘਟਨਾ ਸਵੇਰੇ 8.30 ਵਜੇ ਦੇ ਕਰੀਬ ਵਾਪਰੀ।ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੇ ਇਸ ਸਬੰਧੀ ਪਹਿਲਾਂ ਤੋਂ ਹੀ ਪੂਰੀ ਤਿਆਰੀ ਕੀਤੀ ਹੋਈ ਸੀ। ਪੁਲਿਸ ਅਨੁਸਾਰ ਲੁਟੇਰੇ ਬੈਂਕ ਵੈਨ ਦੀ ਪੂਰੀ ਨਿਗਰਾਨੀ ਕਰ ਰਹੇ ਸਨ।ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਦੀ ਵਰਦੀ ਵਿਚ 5 ਜਣਿਆਂ ਨੇ ਅਜੀਤਵਾਲ

ਦੀ ਹੱਦ ’ਤੇ ਨਾਕਾ ਲਗਾਇਆ ਹੋਇਆ ਸੀ ਤੇ ਉਨ੍ਹਾਂ ਨੇ ਐਕਸਿਸ ਬੈਂਕ ਦੀ ਟਾਟਾ 407 ਗੱਡੀ ਨੰਬਰ ਡੀ.ਐੱਲ.ਆਈ. ਐੱਲ.ਐੱਸ. 8319, ਜਿਸ ਵਿਚ ਪੰਜ ਜਣੇ ਸਮੇਤ ਡਰਾਈਵਰ ਤੇ ਇਨ੍ਹਾਂ ਵਿਚੋਂ ਦੋ ਜਣੇ ਸਕਿਉਰਿਟੀ ਅਸਲੇ ਵਾਲੇ ਸਨ ਨੂੰ ਰੋਕਿਆ ਅਤੇ ਗੱਡੀ ਚੈੱਕ ਕਰਵਾਉਣ ਲਈ ਪੁਲਿਸ ਚੌਂਕੀ ਕਾਉਂਕੇ ਜਾਣ ਵਾਸਤੇ ਕਿਹਾ ਤੇ ਉਹ ਇਹ ਵੈਨ ਮੁੱਖ ਮਾਰਗ ’ਤੇ ਮੋਗਾ ਤੋਂ ਜਗਰਾਉਂ ਸਾਈਡ ਵੱਲ ਅਗਵਾ ਕਰਕੇ ਲੈ ਗਏ ਅਤੇ ਫਿਰ ਗੁਰੂਸਰ ਲਿੰਕ ਸੜਕ ’ਤੇ ਡਰੇਨ ਨਾਲੇ ਕੋਲ ਵੈਨ ਰੋਕ ਲਈ ਅਤੇ ਡਰਾ ਧਮਕਾ ਕੇ ਜਬਰੀ ਕੈਸ਼ ਸਵਿਫ਼ਟ ਕਾਰ ਵਿਚ ਰੱਖ ਕੇ ਫ਼ਰਾਰ ਹੋ ਗਏ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵਰਦੀ ਵਿਚ ਆਏ ਲੁਟੇਰਿਆਂ ਕੋਲ ਦੋ ਅਸਾਲਟ ਰਾਈਫਲਾਂ ਵੀ ਸਨ।ਪੁਲਿਸ ਵੱਲੋਂ ਸਮੁੱਚੇ ਇਲਾਕੇ ਦੀ ਨਾਕਾਬੰਦੀ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

WRITTEN BY