ਖੰਨਾ, 10 ਜੁਲਾਈ (ਕੇ ਐਲ ਸਹਿਗਲ)- ਸ਼ੁੱਕਰਵਾਰ ਨੂੰ ਲਗਾਤਾਰ ਕਈ ਘੰਟੇ ਪਏ ਮੀਂਹ ਨੇ ਲੋਕਾਂ ਦੀਆਂ ਧੁੱਕੀਆਂ ਕੱਢ ਕੇ ਰੱਖ ਦਿੱਤੀਆਂ। ਸਾਰਾ ਸ਼ਹਿਰ ਪਾਣੀ ਪਾਣੀ ਹੋ ਗਿਆ। ਇਸ ਨਾਲ ਨਗਰ ਕੌਂਸਲ ਅਤੇ ਸੋਮਾ ਕੰਪਨੀ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ। ਅਲੌੜ ਦੇ ਕੋਲ ਜੀ ਟੀ ਰੋਡ ’ਤੇ ਕਿਨਾਰਿਆਂ ’ਤੇ ਪਾਈ ਮਿੱਟੀ ¦ਿਕ ਸੜਕਾਂ ਦੇ ਉੱਤੇ ਆ ਗਈ। ਐਸਡੀਐਮ ਦਫ਼ਤਰ, ਤਹਿਸੀਲ ਕੰਪਲੈਕਸ ਅਤੇ ਅਦਾਲਤ ਵਿਚ ਪਾਣੀ ਵੜ ਗਿਆ ਸੀ। ਅਦਾਲਤ ਦੇ ਰਿਕਾਰਡ ਰੂਮ ਵਿਚ ਵੀ ਪਾਣੀ ਚਲਾ ਗਿਆ। ਨਵੀਂ ਬਣੀ ਅਦਾਲਤ ਦੇ ਬਾਹਰ ਤਾਂ ਝੀਲ ਵਰਗਾ ਨਜ਼ਾਰਾ ਸੀ। ਇੱਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਸੀ। ਇਸ ਨਾਲ ਜੱਜ ਅਤੇ ਵਕੀਲ ਬਹੁਤ ਪ੍ਰੇਸ਼ਾਨ ਹੋਏ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਜਮ੍ਹਾ ਪਾਣੀ ਦਾ ਪੱਧਰ ਲੋਕਾਂ ਦੇ ਲੱਕ ਤੱਕ ਸੀ।
2 ਵਜੇ ਜਦੋਂ ਛੁੱਟੀ ਹੋਈ, ਤਾਂ ਮੀਂਹ ਪੂਰੀ ਤੇਜ਼ ਸੀ। ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਨੂੰ ਸਕੂਲ ਦੇ ਬਾਹਰ ਜਮ੍ਹਾ ਪਾਣੀ ਵਿਚੋਂ ਦੀ ਹੀ ¦ਘਣਾ ਪਿਆ। ਵਾਰਡ ਨੰ: 6 ਦੇ ਜੀਟੀਬੀ ਨਗਰ ਵਿਚ ਲੋਕਾਂ ਦੇ ਘਰਾਂ ਵਿਚੋਂ ਪਾਣੀ ਕੱਢਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਈ ਗਈ, ਜੋ ਗਲੀ ਨੰ: 5 ਵਿਚ ਹੀ ਫਸ ਗਈ। ਸਾਰੇ ਇਲਾਕਿਆਂ ਵਿੱਚ ਬੁਰਾ ਹਾਲ ਸੀ। ਲੋਕ ਨਗਰ ਕੌਂਸਲ ਨੂੰ ਕੋਸ ਰਹੇ ਸੀ।



