Skip to content
Independent perspectives. Global stories.
BREAKING

ਪੰਜਾਬ ਨੂੰ ਮਿਲੇ ਦੋ ਰਾਸ਼ਟਰੀ ਅਵਾਰਡ

Share this story

ਚੰਡੀਗੜ੍ਹ, 9 ਜੁਲਾਈ (ਪੀ. ਟੀ.)- ਪੰਜਾਬ ਨੂੰ ਸੁਰ¤ਖਿਅਤ ਜਣੇਪਿਆਂ ਵਿ¤ਚ ਵਾਧਾ ਅਤੇ ਬ¤ਚਿਆਂ ਦੀ ਮੌਤ ਦਰ ਘਟਾਉਣ ਲਈ ਰਾਸ਼ਟਰੀ ਸੰਮੇਲਨ ਵਿ¤ਚ ਦੋ ਰਾਸ਼ਟਰੀ ਅਵਾਰਡ ਹਾਸਿਲ ਹੋਏ ਹਨ। ਇਹ ਸੰਮੇਲਨ ਭਾਰਤ ਦੀਆਂ ਸਿਹਤ ਸੰਸਥਾਵਾਂ ਵਿ¤ਚ ਚੰਗੇ ਅਤੇ ਰੇਪਲੀਕੇਬਲ ਪ੍ਰੈਕਟਿਸਸ ਅਤੇ ਇਨੋਵੇਸ਼ਨਾਂ ਲਈ 2 ਤੋਂ 4 ਜੁਲਾਈ ਦੌਰਾਨ ਭਾਰਤ ਸਰਕਾਰ ਵਲੋਂ ਸ਼ਿਮਲਾ ਵਿ¤ਚ ਆਯੋਜਿਤ ਕੀਤਾ ਗਿਆ ਸੀ। ਇਹ ਅਵਾਰਡ ਪੰਜਾਬ ਦੇ ਸਿਹਤ ਸਕ¤ਤਰ ਅਤੇ ਨੈਸ਼ਨਲ ਹੈਲਥ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ੍ਰੀ ਹੁਸਨ ਲਾਲ ਨੇ ਹਾਸਿਲ ਕੀਤਾ। ਉਨ੍ਹਾਂ ਦੇ ਨਾਲ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਨੈਸ਼ਨਲ ਹੈਲਥ ਮਿਸ਼ਨ ਦੇ ਅਧਿਕਾਰੀ ਵੀ ਮੌਜੂਦ ਸਨ। ਇਥੇ ਇਹ ਦ¤ਸਣਾ ਜ਼ਰੂਰੀ ਹੈ ਕਿ ਐਸ.ਆਰ.ਐਸ. ਡਾਟਾ ਦੇ ਅੰਕੜਿਆਂ ਮੁਤਾਬਿਕ ਪੰਜਾਬ ਵਿ¤ਚ ਬਾਲ ਮੌਤ ਦਰ (ਆਈ.ਐਮ.ਆਰ.)

18 ਪੁਆਇੰਟ(2005 ਵਿ¤ਚ 44 ਅਤੇ 2013 ਵਿ¤ਚ 26) ਘ¤ਟ ਗਈ ਹੈ। ਇਸੇ ਤਰ੍ਹਾਂ ਇਕ ਮਹੀਨੇ ਤ¤ਕ ਦੇ ਨਵਜੰਮੇਂ ਬ¤ਚਿਆਂ ਦੀ ਮੌਤ ਦਰ 12 ਪੁਆਇੰਟ (2008 ਵਿ¤ਚ 28 ਤੋਂ 2013 ਵਿ¤ਚ 16 ਤ¤ਕ) ਘ¤ਟ ਹੋਈ ਹੈ। ਪੰਜਾਬ ਨੂੰ ਦੂਸਰਾ ਅਵਾਰਡ ਸਰਕਾਰੀ ਸਿਹਤ ਸੰਸਥਾਵਾਂ ਵਿ¤ਚ ਜਣੇਪਿਆਂ ਵਿ¤ਚ ਵਾਧਾ ਹੋਣ ਲਈ ਮਿਲਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਰਾਜ ਵਿ¤ਚ ਸਿਹਤ ਸੰਸਥਾਵਾਂ ਵਿ¤ਚ ਹੋਣ ਵਾਲੇ ਜਣੇਪਿਆਂ ਵਿ¤ਚ ਪੰਜ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਅੰਕੜਿਆਂ ਮੁਤਾਬਿਕ ਸਾਲ 2008 ਵਿ¤ਚ 44,000 ਤੋਂ ਸਾਲ 2013 ਵਿ¤ਚ 2 ਲ¤ਖ ਜਣੇਪੇ ਸਰਕਾਰੀ ਸਿਹਤ ਸੰਸਥਾਵਾਂ ਵਿ¤ਚ ਹੋਏ ਹਨ, ਜੋ ਕਿ ਇਕ ਵ¤ਡਾ ਵਾਧਾ ਹੈ। ਮੌਜੂਦਾ ਸਮੇਂ ਵਿ¤ਚ ਪ੍ਰਾਇਵੇਟ ਹਸਪਤਾਲਾਂ ਦੇ ਮੁਕਾਬਲੇ ਸਰਕਾਰੀ ਹਸਪਤਾਲਾਂ ਵਿ¤ਚ ਜਣੇਪੇ ਜ਼ਿਆਦਾ ਗਿਣਤੀ ਵਿ¤ਚ ਹੋ ਰਹੇ ਹਨ, ਜੋ ਕਿ ਇਕ ਅਹਿਮ ਪ੍ਰਾਪਤੀ ਹੈ। ਇਸ ਸੰਬੰਧੀ ਸ੍ਰੀ ਹੁਸਨ ਲਾਲ ਨੇ ਦ¤ਸਿਆ ਕਿ ਇਹ ਅਵਾਰਡ ਪੰਜਾਬ ਦੇ ਮੁ¤ਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਅਤੇ ਪ੍ਰਮੁ¤ਖ ਸਕ¤ਤਰ ਸ੍ਰੀਮਤੀ ਵਿਨੀ ਮਹਾਜਨ ਦੀ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਮਹਿਕਮੇ ਵਲੋਂ ਕੀਤੀ ਗਈ ਵਧੀਆ ਕਾਰਗੁਜ਼ਾਰੀ ਦੇ ਚਲਦੇ ਸੰਭਵ ਹੋ ਸਕਿਆ ਹੈ।

WRITTEN BY