ਨਾਭਾ, 9 ਜੁਲਾਈ (ਕਰਮਜੀਤ ਸੋਮਲ)- ਬੀਤੇਂ ਦਿਨੀਂ ਭਾਦਸੋਂ ਵਿਖੇ ਕਾਂਗਰਸ ਵਲੋਂ ਕੀਤੀ ਰੈਲੀ ਦੌਰਾਨ ਨਗਰ ਕੌਂਸਲ ਨਾਭਾ ਦੇ ਮੀਤ ਪ੍ਰਧਾਨ ਐਡਵੋਕੇਟ ਯਸ਼ਪ੍ਰੀਤ ਸਿੰਘ ਭੰਦੋਹਲ ਨੇ ਸਾ. ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਤੋਂ ਆਸ਼ੀਰਵਾਦ ਲਿਆ। ਐਡਵੋਕੇਟ ਯਸ਼ਪ੍ਰੀਤ ਭੰਦੋਹਲ ਨੇ ਕਿਹਾ ਕਿ ਭਾਵੇਂ 2017 ਦੀਆਂ ਵਿਧਾਨ ਸਭਾ ਚੋਣਾਂ ਅਜੇ ਦੂਰ ਹਨ ਪ੍ਰੰਤੂ ਕੈਪ: ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਹਮਾਇਤੀਆਂ ਵਲੋਂ ਚੋਣਾਂ ਦੀਆਂ ਤਿਆਰੀਆਂ ਜੌਬਨ ਉਪਰ ਚੱਲ ਰਹੀਆਂ ਹਨ। ਇਸ ਮੌਕੇ ਜਾਟ ਮਹਾ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸਨੀ ਢੀਂਗੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੂੰ ਲਾਂਭੇ ਕਰਨ ਲਈ ਗਰੀਬ ਵਰਗ ਵੀ ਕੈਪਟਨ ਦੇ ਹੱਕ ’ਚ ਲਾਮਬੰਦ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਬੇਰੋਜ਼ਗਾਰਾਂ ਦੇ ਚੇਹਰਿਆਂ ਤੇ ਵੀ ਖ਼ੁਸ਼ੀ ਦੀ ਰੌਂਣਕ ਆ ਰਹੀ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਦੇ ਰਾਜ ’ਚ ਕਰਮਚਾਰੀ ਤਨਖਾਹਾਂ ਤੋਂ ਵੀ
ਮੋਹਤਾਜ ਹੁੰਦੇ ਜਾ ਰਹੇ ਹਨ। ਇਸ ਮੌਕੇ ਜਾਟ ਮਹਾ ਸਭਾ ਦੇ ਸੂਬਾ ਮੀਤ ਪ੍ਰਧਾਨ ਤੇ ਸੈਕਟਰੀ ਪੀ.ਪੀ.ਸੀ.ਸੀ. ਮਹੰਤ ਹਰਵਿੰਦਰ ਖਨੌੜਾ, ਇੰਕਾ ਦਿਹਾਤੀ ਪ੍ਰਧਾਨ ਪਰਮਜੀਤ ਸਿੰਘ ਕੱਲਰਮਾਜਰੀ, ਜਨਰਲ ਸੈਕਟਰੀ ਇੰਦਰਜੀਤ ਸਿੰਘ ਮਿੱਠੂ, ਮੀਤ ਪ੍ਰਧਾਨ ਅਵਤਾਰ ਸਿੰਘ ਬੁੱਟਰ, ਸੈਕਟਰੀ ਭੁਪਿੰਦਰ ਸਿੰਘ, ਸੈਕਟਰੀ ਗੁਰਬਚਨ ਸਿੰਘ ਬਿੱਲੂ ਮੱਲ੍ਹੇਵਾਲ, ਸ਼ਹਿਰੀ ਪ੍ਰਧਾਨ ਨਾਭਾ ਕੁਲਵਿੰਦਰ ਸਿੰਘ, ਸਾ. ਸਰਪੰਚ ਹਰਜਿੰਦਰ ਸਿੰਘ ਸਿੱਧੂ ਬਰਾੜ, ਸਾ. ਸਰਪੰਚ ਕਰਮ ਸਿੰਘ ਅਗੋਲ, ਸਾ. ਸਰਪੰਚ ਬਬਲਾ ਪਾਲੀਆ, ਸੀਨੀ: ਕੌਂਸਲਰ ਅਮਰਦੀਪ ਸਿੰਘ ਖੰਨਾ, ਸੀਨੀ: ਰਜ਼ਨੀਸ਼ ਸੈਂਟੀ, ਸੀਨੀ: ਨਰਿੰਦਰਜੀਤ ਸਿੰਘ ਭਾਟੀਆ, ਕੇਵਲ ਤਲਵਾੜ, ਸਵਰਨਕਾਰ ਸੰਘ ਪ੍ਰਧਾਨ ਹਰੀ ਸੇਠ, ਸਾ. ਸਰਪੰਚ ਮੇਜਰ ਸਿੰਘ ਬਨੇਰਾ, ਨਿਰਭੈ ਸਿੰਘ ਧਾਲੀਵਾਲ, ਜੈਜੀ ਖਨੌੜਾ, ਟੋਨੀ ਭੰਦੋਹਲ, ਸਾ. ਸਰਪੰਚ ਗੁਰਚਰਨ ਸਿੰਘ ਦੁਲੱਦੀ, ਸਾ. ਬਲਾਕ ਸੰਮਤੀ ਮੈਂਬਰ ਗੁਰਜੰਟ ਸਿੰਘ ਦੁਲੱਦੀ, ਪੀ.ਏ. ਟੂ ਰਣਦੀਪ ਨਾਭਾ ਰਾਮ ਕ੍ਰਿਸ਼ਨ ਭੱਲਾ, ਨੰਬਰਦਾਰ ਗੁਰਜੰਟ ਸਿੰਘ ਅਲੌਹਰਾਂ, ਮੱਖਣ ਮਹੰਤ, ਕੇਸਰ ਸਿੰਘ ਚੌਧਰੀ, ਹਾਕਮ ਸਿੰਘ, ਮੋਨੂੰ ਡੱਲਾ, ਸੁਮਿਤ ਤਲਵਾੜ, ਯੂਥ ਆਗੂ ਗੁਰਦਿੱਤ ਸੇਠ, ਯੂਥ ਕਾਂਗਰਸ ਪ੍ਰਧਾਨ ਬਨੀ ਖੈਹਰਾ, ਐਡ: ਵਿਜੈ ਭਾਟੀਆ, ਬਲਦੇਵ ਸਿੰਘ ਮਾਨ ਰੋਹਟਾ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਮੌਜੂਦ ਰਹੇ।



