ਮੈਰੀਲੈਂਡ, 1 ਜੁਲਾਈ (ਗਿੱਲ)- ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਆਫ ਅਮਰੀਕਾ ਵੱਲੋਂ ਅਜ਼ਾਦੀ ਪ੍ਰੇਡ ਵਿੱਚ ਸ਼ਾਮਿਲ ਹੋਣ ਲਈ ਆਪਣੀ ਹਮਾਇਤ ਦਿੰਦੇ ਹੋਏ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਉਨ੍ਹਾਂ ਸਾਰੇ ਕੰਮਾਂ ਵਿੱਚ ਹਾਜ਼ਰ ਹੁੰਦਾ ਆਇਆ ਹੈ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਵਿੱਚ ਵਾਧਾ ਹੁੰਦਾ ਹੈ ਜਿਸ ਕਰਕੇ ਪਾਰਟੀ ਸਾਬਕਾ ਪ੍ਰਧਾਨ ਸਤਪਾਲ ਸਿੰਘ ਬਰਾੜ ਅਤੇ ਸਪੋਕਸਮੈਨ ਅਤੇ ਯੂਥ ਅਕਾਲੀ ਦਲ ਦੇ ਯੂਥ ਨੇਤਾ ਗੁਰਪ੍ਰਤਾਪ ਸਿੰਘ ਵੱਲਾ ਵੱਲੋਂ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਪ੍ਰੇਡ ਦੇ ਪ੍ਰਬੰਧਕਾਂ ਨੂੰ ਸੁਝਾਅ ਦਿੱਤੇ ਅਤੇ ਬਣਦਾ ਯੋਗਦਾਨ ਵੀ ਪਾਇਆ।
ਪ੍ਰੇਡ ਦੇ ਮੁੱਖ ਬੁਲਾਰੇ ਮਨਪ੍ਰੀਤ ਸਿੰਘ ਮਠਾੜੂ ਨੇ ਕਿਹਾ ਕਿ ਇਸ ਪ੍ਰੇਡ ਵਿੱਚ ਸਿੱਖਾਂ ਦੇ ਅਨੁਸ਼ਾਸਨ, ਚਾਲ, ਢਾਲ ਅਤੇ ਪੇਸ਼ਕਾਰੀ ਅਜਿਹਾ ਦ੍ਰਿਸ਼ ਪੇਸ਼ ਕਰਨਗੇ ਜਿਸ ਲਈ ਅਸੀਂ ਉਤਸੁਕ ਹਾਂ। ਭਾਵੇਂ ਇਸ ਪ੍ਰੇਡ ਨੂੰ ਆਕਰਸ਼ਕ ਕਰਨ ਲਈ ਉਘੇ ਸਿੱਖਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਜਿਸ ਲਈ ਡਰੈ¤ਸ ਕੋਡ ਅਤੇ ਅਮਰੀਕਨ ਫਲੈਗ, ਟਾਈਆਂ ਅਤੇ ਦੁਪਟਿਆਂ ਤੋਂ ਇਲਾਵਾ ਕੇਸਰੀ ਨਿਸ਼ਾਨ ਅਤੇ ਧਾਰਮਿਕ ਚਿੰਨ੍ਹਾਂ ਨੂੰ ਫਲੋਟ ਵਿੱਚ ਵਿਸ਼ੇਸ਼ ਥਾਂ ਦੇ ਕੇ ਅਕਾਲੀ ਦਲ ਨੇ ਆਪਣੀ ਹਾਜ਼ਰੀ ਨੂੰ ਯਕੀਨੀ ਦੱਸਿਆ ਹੈ।
ਭਾਵੇਂ ਗਰੂ ਘਰਾਂ ਤੋਂ ਆਏ ਪ੍ਰਬੰਧਕ ਕਾਫੀ ਉਤਸੁਕ ਸਨ ਅਤੇ ਮੀਡੀਆ ਦੀ ਕਾਫੀ ਸ਼ਲਾਘਾ ਕਰਦੇ ਵੀ ਨਜ਼ਰ ਆਏ।
ਇਸ ਪ੍ਰੇਡ ਵਿੱਚ ਡਾ. ਦਰਸ਼ਨ ਸਿੰਘ ਸਲੂਜਾ ਜੀਐਨਐਫਏ, ਵਰਲਡ ਬੈਂਕ ਤੋਂ ਗੁਰਚਰਨ ਸਿੰਘ, ਹਰੀ ਰਾਜ ਪ੍ਰਧਾਨ ਸਿੱਖ ਐਸੋਸੀਏਸ਼ਨ, ਚਤਰ ਸਿੰਘ, ਮਨਪ੍ਰੀਤ ਸਿੰਘ, ਬਖਸ਼ੀਸ਼ ਸਿੰਘ, ਸਾਜ਼ਿਦ ਤਰਾਰ ਅਤੇ ਮੰਗਲ ਸਿੰਘ ਤੋਂ ਇਲਾਵਾ ਬੀਜੇਪੀ ਦੇ ਕਨਵੀਨਰ ਸੁਰਿੰਦਰ ਰਹੇਜਾ ਅਤੇ ਕੰਵਲਜੀਤ ਸੋਨੀ ਨੇ ਅਹਿਮ ਭੂਮਿਕਾ ਨਿਭਾਈ ਹੈ।



