Skip to content
Independent perspectives. Global stories.
BREAKING

ਭਾਈ ਜਗਤਾਰ ਸਿੰਘ ਹਵਾਰਾ ਦਿੱਲੀ ਅਦਾਲਤ ’ਚ ਪੇਸ਼ ਹੋਏ’

Share this story

ਨਵੀਂ ਦਿੱਲੀ, 1 ਜੁਲਾਈ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਇਕ ਅਦਾਲਤ ਵਿੱਚ ਪੁਲਿਸ ਫੋਰਸ ਦੀ ਸਖਤ ਸੁਰਖਿਆ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੀਤ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫਆਈਆਰ ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ, 121 ਅਤੇ 307 ਅਧੀਨ ਸਮੇਂ ਨਾਲੋਂ 1 ਘੰਟੇ ਦੀ ਦੇਰੀ ਨਾਲ ਅਜ ਫਿਰ ਬੇੜੀਆਂ ਵਿਚ ਜਕੜ ਕੇ ਜੱਜ ਰੀਤਿਸ਼ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅੱਜ ਅਦਾਲਤ ਵਿਚ ਮਾਉਵਾਦੀ ਕੇਸ ਨਾਲ ਸੰਬਧਿਤ ਕੋਬਾੜ ਗਾਂਧੀ ਨੂੰ ਪਹਿਲਾਂ ਪੇਸ਼ ਕਰ ਦਿੱਤਾ ਗਿਆ ਸੀ ਜਿਸ ਕਰਕੇ ਭਾਈ ਹਵਾਰਾ ਨੂੰ ਅਪਣੀ ਪੇਸ਼ੀ ਦਾ 1 ਘੰਟੇ ਤੱਕ ਇੰਤਜ਼ਾਰ ਕਰਨਾ ਪਿਆ ਸੀ। ਕੋਬਾੜ ਗਾਂਧੀ ਦਾ ਕੇਸ ਪਹਿਲਾਂ ਤੋਂ ਹੀ ਚਲਦਾ ਹੋਣ ਕਰਕੇ ਭਾਈ

ਹਵਾਰੇ ਦੇ ਮਾਮਲੇ ਵਿੱਚ ਕਿਸੇ ਕਿਸਮ ਦੀ ਸੁਣਵਾਈ ਨਾ ਹੋ ਸਕੀ ਤੇ ਅਗਲੀ ਤਾਰੀਖ ਜੋ ਕਿ 3 ਜੁਲਾਈ ਸੀ ਨੂੰ ਬਦਲ ਕੇ 10 ਜੁਲਾਈ ਕਰ ਦਿਤਾ ਗਿਆ। ਪੇਸ਼ੀ ਉਪਰੰਤ ਭਾਈ ਹਵਾਰਾ ਨੇ ਪ੍ਰੈ¤ਸ ਨਾਲ ਮੁਲਾਕਾਤ ਵਿੱਚ ਕਿਹਾ ਕਿ ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਲਿਆਂ ਦੇ ਵਚਨ ਠਜਦੋਂ ਤੱਕ ਮਰਨਾ ਨਹੀਂ ਮੰਡਦੇ, ਤਦੋਂ ਤੱਕ ਗ਼ੁਲਾਮੀ ਗਲੋਂ ਲਹਿਣੀ ਨਹੀਂ। ਅਸੀਂ ਆਜ਼ਾਦ ਹੋ ਕੇ ਬਰਾਬਰ ਦੇ ਸ਼ਹਿਰੀ ਬਣ ਕੇ ਜਿਊਣਾ ਚਾਹੁੰਦੇ ਹਾਂ, ਗ਼ੁਲਾਮ ਬਣ ਕੇ ਨਹੀਂ ਰਹਿਣਾ ਚਾਹੁੰਦੇ। ਹੁਣ ਸਿਰ ਜਿੰਨੇ ਮਰਜ਼ੀ ਲਾਉਣੇ ਪੈਣ, ਆਜ਼ਾਦ ਜ਼ਰੂਰ ਹੋਣਾ। ਆਪਣੀ ਅਣਖ ਤੇ ਗ਼ੈਰਤ ਨੂੰ ਸੰਭਾਲਣ ਵਾਸਤੇ, ਆਪਣੀ ਇੱਜ਼ਤ ਤੇ ਧਰਮ ਨੂੰ ਬਰਕਰਾਰ ਰੱਖਣ ਵਾਸਤੇ, ਹਰ ਸਿੱਖ ਨੂੰ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਆ, ਤਾਂ ਕੁਝ ਬਣੇਗਾੂ ਯਾਦ ਆ ਰਹੇ ਹਨ ਕਿ ਹਸਨਪੁਰ ਵਿਖੇ ਬਾਪੂ ਸੂਰਤ ਸਿੰਘ ਖਾਲਸਾ ਦੇ ਚਲ ਰਹੇ ਮੌਜੁਦਾ ਸੰਘਰਸ਼ ਵਿਚ ਕੌਮ ਨੂੰ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ।
ਅੱਜ ਕੋਰਟ ਵਿੱਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਬੀਬੀ ਮਨਪ੍ਰੀਤ ਕੌਰ, ਭਾਈ ਗੁਰਚਰਨ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਬਲਬੀਰ ਸਿੰਘ ਹਿਸਾਰ ਅਤੇ ਭਾਈ ਪਰਮਜੀਤ ਸਿੰਘ ਕਰਨਾਲ ਸਮੇਤ ਦੇਸ਼ ਅਤੇ ਵਿਦੇਸ਼ ਤੋਂ ਬਹੁਤ ਸਾਰੇ ਸਿੰਘ ਅਤੇ ਪ੍ਰੇਮੀ ਸੱਜਣ ਹਾਜ਼ਰ ਸਨ। ਭਾਈ ਹਵਾਰਾ ਦੇ ਮਾਮਲੇ ਦੀ ਅਗਲੀ ਸੁਣਵਾਈ ਹੁਣ ਭਲਕੇ 3 ਜੁਲਾਈ ਜਗ੍ਹਾ 10 ਜੁਲਾਈ ਨੂੰ ਹੋਵੇਗੀ।

WRITTEN BY