Skip to content
Independent perspectives. Global stories.
BREAKING

ਪੁਲਿਸ ਨੇ ਸਿਆਸੀ ਦਬਾਅ ਹੇਠ ਗੁਰਦੁਆਰੇ ਵਿੱਚ ਧਾਰਮਿਕ ਸਮਾਗਮ ਰੋਕਿਆ

Share this story

ਰਈਆ, 1 ਜੁਲਾਈ (ਸੁਨੀਲ ਕੁਮਾਰ ਬਿੱਟੂ)- ਗੁਰਮਤਿ ਪ੍ਰਚਾਰ ਕੇਂਦਰ ਰਈਆ ਵੱਲੋਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਕਸਬੇ ਦੇ ਫੇਰੂਮਾਨ ਰੋਡ ’ਤੇ ਸਥਿਤ ਗੁਰਦੁਆਰਾ ਭਗਤ ਨਾਮਦੇਵ ਵਿਖੇ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ ਨੂੰ ਅੱਜ ਪੁਲਿਸ ਨੇ ਕੁਝ ਲੋਕਾਂ ਦੀ ਸ਼ਿਕਾਇਤ ’ਤੇ ਜ਼ਬਰਦਸਤੀ ਰੁਕਵਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮਤਿ ਪ੍ਰਚਾਰ ਕੇਂਦਰ ਦੇ ਪ੍ਰਧਾਨ ਜਗਤਾਰ ਸਿੰਘ ਕੰਗ ਤੇ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋਫੈਸਰ ਨਛੱਤਰ ਸਿੰਘ ਨੇ ਦੱਸਿਆ ਕਿ ਕਾਲਜ ਵੱਲੋਂ ਹਰ ਸਾਲ ਗਰਮੀਆਂ ਦੀਆਂ ਛੁਟੀਆਂ ਵਿੱਚ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਤੇ ਵਹਿਮਾਂ ਭਰਮਾਂ ਵਿੱਚੋਂ ਕੱਢਣ ਵਾਸਤੇ ਗੁਰਮਤਿ ਕੈਂਪ ਲਗਾਏ ਜਾਂਦੇ ਹਨ ਇਸੇ ਤਰਾਂ ਇਸ ਵਾਰ ਵੀ ਮੋਟੈਂਸਰੀ ਪਬਲਿਕ ਸਕੂਲ ਵਿਖੇ 26 ਜੂਨ ਤੋਂ ਕਲਾਸਾਂ ਲਗਾਈਆਂ ਜਾ ਰਹੀਆਂ ਸਨ ਜਿਸ ਦੀ ਸਮਾਪਤੀ ਸਮਾਗਮ ਗੁਰਦੁਵਾਰਾ ਭਗਤ ਨਾਮਦੇਵ ਵਿਖੇ ਇੱਕ ਜੁਲਾਈ ਨੂੰ ਕਰਵਾਏ ਜਾਣ ਦਾ

ਪ੍ਰੋਗਰਾਮ ਉਲੀਕਿਆ ਗਿਆ ਸੀ।ਬੀਤੇ ਦਿਨ ਸ਼ਾਮ ਨੂੰ ਪੁਲਿਸ ਥਾਣਾ ਬਿਆਸ ਦੇ ਐਸ ਐਚ ਉ ਵੱਲੋਂ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਕੰਗ ਨੂੰ ਫੋਨ ਤੇ      ਪ੍ਰੋਗਰਾਮ ਗੁਰਦੁਵਾਰੇ ਵਿਖੇ ਨਾਂ ਕਰਨ ਦੀ ਹਦਾਇਤ ਕਰ ਦਿੱਤੀ ਗਈ ।ਜਿਸ ਸਬੰਧੀ ਅਸੀਂ ਡੀ.ਐਸ.ਪੀ ਬਾਬਾ ਬਕਾਲਾ ਸੋਹਣ ਸਿੰਘ ਨੂੰ ਮਿਲ ਕੇ ਇਸ ਦਾ ਕਾਰਨ ਪੁਛਿਆਂ ਤਾਂ ਉਹਨਾਂ ਕਿਹਾ ਕਿ ਸਾਨੂੰ ਉਪਰੋਂ ਸਖਤ ਹਦਾਇਤ ਹੈ ਕਿ ਇਹ ਪ੍ਰੋਗਰਾਮ ਕਿਸੇ ਵੀ ਹਾਲਤ ਵਿੱਚ ਨਹੀ ਕਰਵਾਉਣ ਦੇਣਾ ਸਾਡੇ ਵੱਲੋਂ ਬਾਰ ਬਾਰ ਪੁੱਛਣ ਤੇ ਵੀ ਡੀ ਐਸ ਪੀ ਨੇ ਕਿਹਾ ਕਿ ਮੇਰੀ ਮਜਬੂਰੀ ਹੈ।ਉਹਨਾਂ ਦੱੋਿਸਆ ਕਿ ਅੱਜ ਸਵੇਰੇ ਮਿਥੇ ਪ੍ਰੋਗਰਾਮ ਮੁਤਾਬਿਕ ਵੱਡੀ ਗਿਣਤੀ ਵਿੱਚ ਬੀਬੀਆਂ ,ਬੱਚੇ ਤੇ ਹੋਰ ਸੰਗਤ ਸਮੇਤ ਜਦੋਂ ਅਸੀਂ ਗੁਰਦੁਵਾਰੇ ਪਹੁੰਚੇ ਤਾਂ ਗੁਰਦੁਵਾਰੇ ਨੂੰ ਡੀ.ਐਸ.ਪੀ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਨੇ ਘੇਰਾ ਪਾਇਆ ਹੋਇਆ ਸੀ ਅਤੇ ਕੁਝ ਲੋਕਲ ਬੰਦੇ ਗੁਰਦੁਵਾਰੇ ਦੇ ਗੇਟ ਅੱਗੇ ਖੜੇ ਸਨ ਜਦੋਂ ਅਸੀਂ ਸੰਗਤ ਸਮੇਤ ਅੰਦਰ ਜਾਣ ਦੀ ਕੋਸ਼ਿਸ ਕੀਤੀ ਤਾਂ ਸਾਨੂੰ ਪੁਲਿਸ ਨੇ ਜਬਰਦਸਤੀ ਰੋਕ ਦਿੱਤਾ।ਉਹਨਾਂ ਦੱਸਿਆ ਕਿ ਅਸੀ ਪੇਸ਼ਕਸ ਕੀਤੀ ਕਿ ਜਿੰਨਾਂ ਬੰਦਿਆਂ ਨੂੰ ਇਤਰਾਜ ਹੈ ਉਹਨਾਂ ਦੀ ਸਾਡੇ ਨਾਲ ਬਿਠਾ ਕੇ ਮੀਟਿੰਗ ਕਰਵਾ ਦਿੱਤੀ ਜਾਵੇ ।ਪਰ ਦੂਸਰੀ ਧਿਰ ਇਸੇ ਅੜੀ ਤੇ ਅੜੀ ਰਹੀ ਕਿ ਅਸੀਂ ਪ੍ਰੋਗਰਾਮ ਨਹੀਂ ਕਰਵਾਉਣ ਦੇਣਾਂ ਨਾਂ ਅਸੀ ਗੱਲਬਾਤ ਕਰਨੀ ਹੈ। ਇਸ ਜਦੋਜਹਿਦ ਦੇ ਚਲਦਿਆਂ ਇਕੱਠੀ ਹੋਈ ਸੰਗਤ ਨੇ ਗੁਰਦੁਵਾਰਾ ਸਹਿਬ ਦੇ ਸਾਹਮਣੇ ਸੜਕ ਦੇ ਵਿਚਕਾਰ ਖਲੋ ਕੇ ਅਰਦਾਸ ਕਰਕੇ ਵਾਪਸ ਮੋਟੈਂਸਰੀ ਸਕੂਲ ਵਿਖੇ ਸਮਾਗਮ ਕਰਵਾਇਆ। ਇਸ ਸਬੰਧੀ ਸਮਾਗਮ ਰੁਕਵਾਉਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਉਪਰ ਗੁਰਬਾਣੀ ਦੇ ਉਲਟ ਪ੍ਰਚਾਰ ਕਰਨ ਦਾ ਦੋਸ਼ ਲਗਾਇਆ।

WRITTEN BY