Skip to content
Independent perspectives. Global stories.
BREAKING

ਪੁਲਿਸ ਨੇ ਯੂਥ ਅਕਾਲੀ ਵਰਕਰ ਨੂੰ ਭਾਰੀ ਤਸ਼ੱਦਦ ਦਾ ਸ਼ਿਕਾਰ ਬਣਾਇਆ

Share this story

ਬਠਿੰਡਾ, 27 ਜੂਨ (ਅਮਰਜੀਤ ਸਿੰਘ ਸਿੱਧੂ)- ਪੁਲਿਸ ਦੀਆਂ ਬੇਲਗਾਮ ਮੁਹਾਰਾਂ ਦੀ ਮਾਰ ਕਿਵੇਂ ਸਧਾਰਨ ਤੇ ਆਮ ਲੋਕਾਂ ਉੱਪਰ ਪੈ ਰਹੀ ਹੈ, ਇਸਦੀ ਇੱਕ ਉਦਹਾਰਣ ਥਾਣਾ ਨਥਾਣਾ ਵਿੱਚ ਵਾਪਰੇ ਇੱਕ ਮਾਮਲੇ ਤੋਂ ਸਾਹਮਣੇ ਆਈ ਹੈ, ਜਿਥੇ ਅੱਧੀ ਦਰਜਨ ਪੁਲਿਸ ਮੁਲਾਜ਼ਮਾਂ ਨੇ ਇੱਕ ਏਐਸਆਈ ਦੀ ਅਗਵਾਈ ਹੇਠ ਇੱਕ ਬੇਕਸੂਰ ਨੌਜਵਾਨ ਦੀ ਬੇਕਿਰਕ ਮਾਰ ਕੁਟਾਈ ਕਰਕੇ ਉਸਦੇ ਪੈਰ ਦੀਆਂ ਦੋ ਹੱਡੀਆਂ ਤੋੜ ਦਿੱਤੀਆਂ।  ਘਟਨਾ ਦਾ ਵੇਰਵਾ ਦਿੰਦਿਆਂ ਪੀੜਤ ਨੌਜਵਾਨ ਧਰਮਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਨਥਾਣਾ ਨੇ ਦੱਸਿਆ ਕਿ ਉਹ ਇਕ ਜ਼ਮੀਨੀ ਵਿਵਾਦ ਸਬੰਧੀ  ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਦੇ ਖਿਲਾਫ ਦਰ ਖਾਸਤ ਦੇਣ ਲਈ 17  ਜੂਨ ਨੂੰ ਥਾਣੇ ਵਿੱਚ ਗਿਆ ਸੀ। ਜਿਥੇ ਪੁਲਿਸ  ਨੇ  ਉਸਦੀ ਦਰਖਾਸਤ  ਉੰਪਰ ਕਾਰਵਾਈ ਕਰਨ ਦੀ ਥਾਂ  ਦੂਸਰੀ ਧਿਰ ਨਾਲ ਮਿਲ ਕੇ ਉਸਨੂੰ ਗੈਰਕਾਨੂੰਨੀ ਢੰਗ ਨਾਲ ਫੜ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ। ਦਿਨ ਛਿਪਦਿਆਂ ਹੀ ਉਸ ਉੱਪਰ

ਏਐਸਆਈ ਕੌਰ ਸਿੰਘ ਅਤੇ ਪੰਜ ਹੋਰ ਪੁਲਿਸ ਮੁਲਾਜ਼ਮਾਂ ਨੇ ਜੋ ਸ਼ਰਾਬੀ ਹਾਲਤ ਵਿੱਚ ਸਨ, ਅਣਮਨੁੱਖੀ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਉਸ ਵੱਲੋਂ ਪੁਲਿਸ ਨੂੰ ਯੂਥ ਅਕਾਲੀ ਦਲ ਦੇ ਵਰਕਰ ਵਜੋਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਕੀਤਾ ਸ਼ਨਾਖਤੀ ਕਾਰਡ ਵਿਖਾਇਆ ਤਾਂ ਤਸ਼ੱਦਦ ਢਾਹ ਰਹੇ ਪੁਲਸ ਮੁਲਾਜ਼ਮਾਂ ਦਾ ਪਾਰਾ ਸੱਤਵੇਂ ਅਸਮਾਨ ਤੇ ਜਾ ਚੜ੍ਹਿਆ ਅਤੇ ਪੁਲਸ ਮੁਲਾਜ਼ਮਾਂ ਨੇ ਉਸਨੂੰ  ਹਵਾਲਾਤ ਦੇ ਪਖਾਨੇ ਵਿ ੱਚ ਮੂਧਾ ਸੁੱਟ ਕੇ ਬੁਰੀ ਤਰ੍ਹਾਂ ਪਟਿਆ ਨਾਲ ਕੁੱਟਿਆ ਜਿਸ ਨਾਲ ਉਹ ਖੂਨ ਨਾਲ ਲੱਥ ਪੱਥ ਹੋ  ਗਿਆ। ਗੁੱਸੇ ਵਿੱਚ ਆਏ ਮੁਲਾਜ਼ਮਾਂ ਨੇ  ਉਸ ਨੂੰ  ਬਾਹਰ ਥਾਣੇ ਦੇ ਵੇਹੜੇ ਵਿੱਚ ਕੱਢ ਲਿਆ ਅਤੇ  ਬਦੂਕਾਂ ਦੇ ਬੱਟ ਮਾਰ ਮਾਰ ਕੇ  ਉਸਦੇ ਪੈਰ ਦੀਆਂ ਦੋ ਹੱਡੀਆਂ ਤੋੜ ਦਿੱਤੀਆਂ। ਪੀੜਤ ਨੌਜਵਾਨ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਉਸਨੂੰ ਕਹਿੰਦੇ ਰਹੇ ਕਿ ਜੇਕਰ ਉਹ ਸਨਾਖਤੀ ਕਾਰਡ ਦੇਣ ਵਾਲੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਗਾਲ੍ਹਾਂ ਕੱਢ ਕੇ ਦਿਖਾਵੇ ਤਾਂ ਉਹ ਉਸਨੂੰ ਛੱਡ ਦੇਣਗੇ ਪਰ ਉਸ ਵੱਲੋਂ ਅਜਿਹਾ ਨਾ ਕਰਨ ਤੇ ਉਸਦੇ ਬੇਹੋਸ਼  ਹੋਣ ਤੱਕ ਬੇਰਹਿਮੀ ਨਾਲ ਕੁੱਟਮਾਰ ਕਰਦੇ ਰਹੇ।  ਉਸਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪੁਲਸ ਮੁਲਾਜ਼ਮ  ਲਲਕਾਰੇ ਮਾਰਦੇ ਰਹੇ  ਕਿ ਲਿਆ ਹੁਣ ਵੱਡੇ ਸੁਖਬੀਰ ਬਾਦਲ ਨੂੰ ਜਿਹੜਾ ਤੈਨੂੰ ਛੁਡਵਾਏ। ਪੁਲਸ ਨੇ ਆਪਣੀ ਇਸ ਕਰਤੂਤ  ਨੂੰ ਛੁਪਾੳਣ ਲਈ  ਏਐਸਆਈ ਕੌਰ ਸਿੰਘ ਦੀ ਵਰਦੀ ਪਾੜਨ ਦਾ  ਝੂਠਾ ਮਾਮਲਾ ਦਰਜ਼ ਕਰਕੇ ਉਸਨੂੰ  ਅਦਾਲਤ ਵਿੱਚ ਪੇਸ਼ ਕੀਤਾ ਤਾਂ ਧਰਮਿੰਦਰ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਮਾਨਯੋਗ ਅਦਾਲਤ  ਨੂੰ ਉਸਦੀ ਕੁੱਟਮਾਰ ਨਾਲ ਹੋਈ ਮਾੜੀ ਸਰੀਰਕ ਹਾਲਤ ਬਾਰੇ ਜਾਣੂ ਕਰਵਾਉਦਿਆਂ ਉਸਦਾ ਸਰਕਾਰੀ ਹਸਪਤਾਲ ਵਿੱਚੋਂ ਮੈਡੀਕਲ ਕਰਵਾਏ ਜਾਣ ਦੀ ਬੇਨਤੀ ਕੀਤੀ ਜਿਸ ਨੂੰ ਮਾਨਯੋਗ ਅਦਾਲਤ ਨੇ ਸਵੀਕਾਰ ਕਰਦਿਆਂ ਮੈਡੀਕਲ ਜਾਂਚ ਦੇ ਹੁਕਮ ਦਿੱਤੇ। ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਰਿਪੋਰਟ ਅਨੁਸਾਰ ਉਕਤ ਨੌਜਵਾਨ ਦੇ ਪੈਰ ਦੀਆਂ ਦੋ ਹੱਡੀਆਂ ਟੁੱਟੀਆਂ ਹੋਣ ਅਤੇ ਸਰੀਰ ਦੇ ਹੋਰਨਾਂ ਥਾਵਾਂ ਤੇ ਕੁੱਟਮਾਰ ਦੇ ਨਿਸ਼ਾਨ ਹੋਣ ਦਾ ਖੁਲਾਸਾ ਹੋਇਆ ਹੈ। ਇਸ ਮਾਮਲੇ ਸਬੰਧੀ ਥਾਣਾ ਨਥਾਣਾ ਦੇ ਮੁਖੀ ਯੂਸੀ ਚਾਵਲਾ ਦਾ ਕਹਿਣਾ ਸੀ ਘਟਨਾ ਵਾਲੀ ਰਾਤ ਉਹ ਛੁੱਟੀ ਤੇ ਸਨ, ਪਰ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ  ਦੱਸਿਆ ਕਿ ਏਐਸਆਈ ਕੌਰ ਸਿੰਘ ਦੀ ਬਦਲੀ ਥਾਣਾ ਕੋਟਫੱਤਾ ਦੀ ਕਰ ਦਿੱਤੀ ਗਈ ਹੈ।

WRITTEN BY