Skip to content
Independent perspectives. Global stories.
BREAKING

ਝੋਨੇ ਦੇ ਰੇਟ ’ਚ 50 ਰੁਪਏ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ

Share this story

ਖੰਨਾ, 27 ਜੂਨ (ਕੇ ਐਲ ਸਹਿਗਲ)- ਸੂਬੇ ਦੇ ਕਿਸਾਨਾਂ ਨੂੰ ਜਿੱਥੇ ਪਹਿਲਾਂ ਹੀ ਆਪਣੀਆਂ ਫਸਲਾਂ ਵਿਚ ਘਾਟਾ ਪਿਆ, ਉਥੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਝੋਨੇ ਦੇ ਰੇਟ ਵਿਚ 50 ਰੁਪਏ ਦਾ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਕਿਸਾਨ ਪਹਿਲਾਂ ਹੀ ਕੁਦਰਤੀ ਆਫ਼ਤਾਂ ਅਤੇ ਹੋਰਨਾਂ ਫਸਲਾਂ ਦੇ ਨੁਕਸਾਨ ਦੀ ਮਾਰ ਝੱਲ ਰਹੇ ਹਨ। ਦੂਜੇ ਪਾਸੇ ਡੀਜ਼ਲ ਦੇ ਰੇਟਾਂ ਵਿਚ ਭਾਰੀ ਵਾਧਾ ਹੋਣ ਕਰਕੇ ਕਿਸਾਨਾਂ ਦੀ ਆਰਥਿਕ ਮੰਦਹਾਲੀ ਨੂੰ ਹੋਰ ਵੀ ਵਧਾ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਆਗੂ ਪ੍ਰਧਾਨ ਮੋਹਨ ਸਿੰਘ ਹਰਿਓ ਅਤੇ ਜਸਮੇਲ ਸਿੰਘ ਮਹੌਣ ਨੇ ਸਾਂਝੇ ਰੂਪ ਵਿਚ ਕਿਹਾ ਕਿ ਬਾਸਪਤੀ ਜੀਰੀ, ਸੂਰਜਮੁਖੀ, ਮੱਕੀ ਦਾ ਕੋਈ ਸਮਰਥਨ ਮੁੱਲ ਤਹਿ ਨਹੀਂ ਹੈ। ਜਦੋਂ ਫਸਲ ਮੰਡੀ ਵਿਚ ਆਉਂਦੀ ਹੈ ਤਾਂ ਵਪਾਰੀ ਵਰਗ ਉਸ ਦਾ ਮੁੱਲ ਆਪਣੀ ਮਰਜੀ ਨਾਲ ਹੀ ਲਗਾਉਂਦੇ ਹਨ। ਜਦਕਿ ਆਪਣੀਆਂ ਫਸਲਾਂ ਨੂੰ ਛੇ ਮਹੀਨੇ ਮਹਿੰਗੇ ਭਾਅ ਕੀਟ ਨਾਸ਼ਕ ਦਵਾਈਆਂ ਅਤੇ ਹੋਰ ਖਾਦਾਂ ਦੀ ਵਰਤੋਂ

ਨਾਲ ਤਿਆਰ ਕਰਕੇ ਖੇਤਾਂ ਵਿਚੋਂ ਕਟਾਈ ਕਰਕੇ ਜਦੋਂ ਮੰਡੀ ਵਿਚ ਵੇਚਣ ਲਈ ਲਿਆਉਂਦੇ ਹਨ ਤਾਂ ਉਨ੍ਹਾਂ ਦੀਆਂ ਫਸਲਾਂ ਦਾ ਮੁੱਲ ਸਹੀ ਰੇਟ ਨਹੀਂ ਲੱਗਦਾ। ਜਿੱਥੇ ਕਿਸਾਨਾਂ ਦਾ ਹਜ਼ਾਰਾਂ ਰੁਪਏ ਖਰਚ ਹੁੰਦਾ ਹੈ, ਉਥੇ ਇਹ ਫਸਲ ਵੇਚ ਵੀ ਪੂਰਾ ਨਹੀਂ ਹੁੰਦਾ। ਜਿੱਥੇ ਕਿਸਾਨਾਂ ਦੀ ਮੰਡੀ ਵਿਚ ਰੇਟ ਵਿਚ ਘੱਟ ਹੋਣ ਕਰਕੇ ਲੁਟਾਈ ਹੋ ਰਹੀ ਹੈ। ਕਿਸਾਨ ਆਰਥਿਕ ਤੰਗੀ ਕਾਰਨ ਦਿਨੋ ਦਿਨ ਧਸਦਾ ਹੀ ਜਾ ਰਿਹਾ ਹੈ। ਦੂਜੇ ਪਾਸੇ ਸੜਕਾਂ ਅਤੇ ਖੇਤਾਂ ਦੇ ਆਲੇ ਦੁਆਲੇ ਘੁੰਮ ਰਹੇ ਅਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਰਹੇ ਹਨ। ਇਹ ਅਵਾਰਾ ਪਸ਼ੂ ਜਿੱਥੇ ਫਸਲਾਂ ਨੂੰ ਨੁਕਸਾਨ ਤਾਂ ਕਰਦੇ ਹੀ ਹਨ ਨਾਲ ਹੀ ਸੜਕਾਂ ਦੇ ਆਲੇ ਦੁਆਲੇ ਲੱਗੇ ਹਰੇ ਭਰੇ ਦਰੱਖਤਾਂ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਇਨ੍ਹਾਂ ਅਵਾਰਾ ਪਸ਼ੂਆਂ ਦਾ ਕੋਈ ਠੋਸ ਹੱਲ ਕੀਤਾ ਜਾਵੇ ਤਾਂ ਕਿ ਹੋ ਰਹੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਮੌਕੇ ਸਤਪਾਲ ਸਿੰਘ ਜੱਸੜ, ਨਿਰਭੈ ਸਿੰਘ ਭੰਗੂ, ਸਿਕੰਦਰ ਸਿੰਘ ਗੋਲਡੀਹ, ਗੁਰਦੀਪ ਸਿੰਘ ਸਾਬਕਾ ਸਰਪੰਚ ਲਲਹੇੜੀ, ਕੁਲਵੰਤ ਸਿੰਘ, ਸਰਵਣ ਕੁਮਾਰ, ਰਾਜਿੰਦਰ ਸਿੰਘ ਸੋਨੂੰ, ਅਮਰਪ੍ਰੀਤ ਸਿੰਘ, ਹੁਸ਼ਿਆਰ ਸਿੰਘ ਲਲਹੇੜੀ, ਗੁਰਮੁਖ ਸਿੰਘ ਲਲਹੇੜੀ, ਰਣਜੀਤ ਸਿੰਘ ਰਾਣਾ ਗੋਹ ਆਦਿ ਹਾਜ਼ਰ ਸਨ। 

WRITTEN BY