Skip to content
Independent perspectives. Global stories.
BREAKING

ਨਸ਼ਿਆਂ ਵਿਰੁੱਧ ਸਖ਼ਤ ਸਟੈਂਡ ਕਾਰਨ ਕੁੱਝ ਵਿਰੋਧੀ ਤਾਕਤਾਂ ਨੇ ਸੂਬੇ ਦਾ ਅਕਸ ਖਰਾਬ ਕੀਤਾ : ਬਾਦਲ

Share this story

ਰੰਗੀਆਂ, ਸੰਗਰੂਰ, 27 ਜੂਨ-  ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨਸ਼ਿਆਂ ਦੇ ਖਿਲਾਫ਼ ਆਪਣੀ ਜੰਗ ਕਾਰਨ ਸੰਤਾਪ ਭੋਗ ਰਿਹਾ ਹੈ ਜਦਕਿ ਸੂਬੇ ਵਿੱਚ ਇਕ ਗ੍ਰਾਮ ਵੀ ਨਸ਼ਾ ਪੈਦਾ ਨਹੀ ਹੁੰਦਾ।ਅੱਜ ਇਥੇ ਪੱਤਰਕਾਰਾਂ ਨਾਲ ਆਪਣੇ ਧੰਨਵਾਦੀ ਦੌਰੇ ਦੌਰਾਨ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਫ਼ੀਮ, ਹੈਰੋਇਨ ਵਰਗੇ ਹੋਰ ਨਸ਼ੇ ਪੰਜਾਬ ਵਿੱਚ ਸਰਹੱਦ ਪਾਰ ਤੋਂ ਆਉਂਦੇ ਹਨ ਜਦਕਿ ਭੁੱਕੀ ਅਤੇ ਗਾਂਜੇ ਵਰਗੇ ਨਸ਼ੇ ਹਿਮਾਚਲ ਅਤੇ ਰਾਜਸਥਾਨ ਤੋਂ ਪੰਜਾਬ ਤੱਕ ਪਹੁੰਚਦੇ ਹਨ ਜਿੱਥੇ ਇਹ ਨਸ਼ੇ ਖੁੱਲ੍ਹੇ ਤੌਰ ’ਤੇ ਵਿਕਦੇ ਹਨ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਦੇਸ਼ ਲਈ ਨਸ਼ਿਆਂ ਖਿਲਾਫ਼ ਜੰਗ ਅੱਗੇ ਹੋ ਕੇ ਲੜ੍ਹਨ ਵਾਲੇ ਬਹਾਦਰ ਲੋਕਾਂ ਤੇ ਕੁੱਝ ਲੋਕਾਂ ਵੱਲੋਂ ਨਸ਼ੇੜੀ ਹੋਣ ਦਾ ਧੱਬਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪਹਿਲਾ ਅਸੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅੱਤਵਾਦ ਵਿਰੁੱਧ ¦ਬਾ ਸਮਾਂ ਲੜਾਈ ਲੜੀ ਅਤੇ ਹੁਣ ਦੇਸ਼ ਦੀ ਖਾਤਰ ਨਸ਼ਿਆਂ ਦੇ ਖਿਲਾਫ਼ ਜੰਗ

ਲੜ ਰਹੇ ਹਾਂ ਜਿਸ ਕਾਰਨ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸੂਬੇ ਦੀਆਂ ਸਰੁੱਖਿਆਂ ਏਜੰਸੀਆਂ ਨੇ ਨਸ਼ੇ ਦੇ ਸੌਦਾਗਰਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜੇਲ ਦੀਆਂ ਸਲਾਖਾਂ ਪਿਛੇ ਪਹੁੰਚਾਇਆ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਹਨ ਜਿਸ ਕਰਕੇ ਸੂਬੇ ਵਿੱਚ ਆਉਣ ਵਾਲੇ ਨਸ਼ੇ ਦੇ ਕਾਫ਼ੀ ਰੋਕ ਲੱਗੀ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਖੋਲ੍ਹੇ ਗਏ ਹਨ ਤਾਂ ਕਿ ਕੁਰਾਹੇ ਪਏ ਨੌਜਵਾਨਾਂ ਨੂੰ ਸਿੱਧੇ ਪਾਸੇ ਲਾਇਆ ਜਾ ਸਕੇ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਉਹ ਸੂਬੇ ਦੀ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹਨ ਅਤੇ ਉਹ ਕਦੇ ਵੀ ਅਜਿਹਾ ਫੈਸਲਾ ਨਹੀ ਲੈਣਗੇ ਜਿਸ ਨਾਲ ਸੂਬੇ ਦੀ ਅਮਨ ਸਾਂਤੀ ਤੇ ਕੋਈ ਪ੍ਰਭਾਵ ਪੈਂਦਾ ਹੋਵੇ। ਉਨ੍ਹਾਂ ਕਿਹਾ ਕਿ ਹੋਰ ਸੂਬਿਆਂ ਤੋਂ ਸਿੱਖ ਕੈਦੀਆਂ ਦੀ ਪੰਜਾਬ ਵਾਪਸੀ ਨਾਲ ਅੱਤਵਾਦ ਦਾ ਕੋਈ ਵੀ ਖਤਰਾ ਖੜ੍ਹਾ ਨਹੀ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਸੂਬਾ ਸਰਕਾਰਾਂ ਇਕ ਸੂਬੇ ਤੋਂ ਦੂਜੇ ਸੂਬੇ ਵਿੱਚ ਕੈਦੀਆਂ ਦੀ ਅਦਲਾ -ਬਦਲੀ ਕਰਦੀਆਂ ਰਹਿੰਦੀਆਂ ਹਨ ਪਰ ਇਸ ਨਾਲ ਦੇਸ਼ ਦੀ ਅਮਨ ਸਾਂਤੀ ਨੂੰ ਕੋਈ ਖਤਰਾ ਨਹੀ ਹੁੰਦਾ
ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਲੋਕ ਆਪਣੇ ਹਿੱਤਾਂ ਲਈ ਜਾਣ ਬੁੱਝ ਕੇ ਅੱਤਵਾਦ ਦਾ ਹਊਆ ਖੜ੍ਹਾ ਕਰ ਰਹੇ ਹਨ। ਉਨ੍ਹਾਂ ਕਿਹ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਵਰਗੇ ਬਿਮਾਰ ਵਿਕਅਤੀ ਦੇ ਪੰਜਾਬ ਵਿੱਚ ਤਬਾਦਲੇ ਨਾਲ ਅੱਤਵਾਦ ਕਿਵੇਂ ਮੁੜ ਸਿਰ ਚੁੱਕ ਸਕਦਾ ਹੈ। ਉਨ੍ਹਾਂ ਕਿਹਾ ਇਹਨਾਂ ਫੈਸਲਿਆਂ ਨਾਲ ਸੂਬੇ ਵਿੱਚ ਅੱਤਵਾਦ ਦੇ ਮੁੜ ਸੁਰਜੀਤ ਹੋਣ ਦੇ ਖਦਸ਼ੇ ਪੂਰੀ ਤਰ੍ਹਾਂ ਨਾਲ ਅਧਾਰਹੀਣ ਹਨ। ਇਸ ਤੋਂ ਪਹਿਲਾ ਪਿੰਡ ਰੰਗੀਆਂ, ਸੁਲਤਾਨਪੁਰ, ਅਲਾਲ, ਮੂਲੋਵਾਲ, ਰਣੀਕੇ, ਹਸਨਪੁਰ, ਬੁੱਘਰਾਂ, ਪੇਦਨੀਕਲਾਂ ਅਤੇ ਹੋਰਨਾਂ ਪਿੰਡਾਂ ਵਿਖੇ ਆਪਣੇ ਧੰਨਵਾਦੀ ਦੌਰੇ ਦੌਰਾਨ ਮੁੱਖ ਮੰਤਰੀ ਨੇ ਪਿੰਡ ਵਾਸੀਆਂ ਦਾ ਅਕਾਲੀ ਉਮੀਦਵਾਰ ਨੂੰ ਜਿਤਾਉਣ ਲਈ ਧੰਨਵਾਦ ਵਿਅਕਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਹਲਕਾ ਵਿਧਾਇਕ ਸ. ਗੋਬਿੰਦ ਸਿੰਘ ਲੌਂਗੋਵਾਲ ਅਤੇ ਮੁੱਖ ਮੰਤਰੀ ਦੇ ਵਿਸ਼ੇਸ ਪ੍ਰਮੱਖ ਸਕੱਤਰ ਸ੍ਰੀ ਕੇ.ਜੀ.ਐਸ. ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਭੁਪਿੰਦਰ ਸਿੰਘ ਭਲਵਾਨ, ਡਿਪਟੀ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਅਤੇ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਮਨਦੀਪ ਸਿੰਘ ਸਿੱਧੂ ਹਾਜ਼ਰ ਸਨ।

WRITTEN BY