ਨਵੀਂ ਦਿੱਲੀ, 26 ਜੂਨ (ਪੀ. ਟੀ.)- 1984 ਸਿੱਖ ਕਤਲੇਆਮ ਮਾਮਲੇ ’ਚ ਜਗਦੀਸ਼ ਟਾਈਟਲਰ ’ਤੇ ਲੱਗੇ ਦੋਸ਼ਾਂ ਉੱਤੇ ਸ਼ੁੱਕਰਵਾਰ ਨੂੰ ਕੜਕੜਡੂਮਾ ਕੋਰਟ ’ਚ ਸੁਣਵਾਈ ਹੋਈ। ਸੀਬੀਆਈ ਨੇ ਕੋਰਟ ’ਚ ਕਿਹਾ ਕਿ ਟਾਈਟਲਰ ’ਤੇ ਮਨੀ ਲਾਂਡਰਿੰਗ, ਗਵਾਹਾਂ ਨੂੰ ਪ੍ਰਭਾਵਿਤ ਕਰਨ, ਸਬੂਤਾਂ ਨਾਲ ਛੇੜਛਾੜ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।ਕੋਰਟ ਨੇ ਸੀਬੀਆਈ ਦੀ ਕਲੋਜ਼ਰ ਰਿਪੋਰਟ ਤੋਂ ਬਾਅਦ ਏਜੰਸੀ ਨੂੰ ਮਾਮਲੇ ’ਤੇ ਜਵਾਬ ਤਲਬ ਕੀਤਾ ਸੀ, ਜਿਸ ‘ਤੇ ਸੀਬੀਆਈ ਨੇ ਟਾਈਟਲਰ ਦੇ ਖ਼ਿਲਾਫ਼ ਦੋ ਕੇਸਾਂ ‘ਚ ਨਵੀਂ ਅਰਜ਼ੀ ਦਰਜ ਹੋਣ ਦੀ ਗੱਲ ਕਹੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 30 ਜੁਲਾਈ ਨੂੰ ਹੋਵੇਗੀ।



