Skip to content
Independent perspectives. Global stories.
BREAKING

ਨਸ਼ਿਆਂ ਦੇ ਖਾਤਮੇ ਦੀ ਖਾਧੀ ਸਹੁੰ

Share this story

ਖੰਨਾ, 26 ਜੂਨ (ਕੇ ਐਲ ਸਹਿਗਲ)-ਖੰਨਾ ਵਿਖੇ ਸ਼ੁੱਕਰਵਾਰ ਨੂੰ ਵੱਖ ਵੱਖ ਥਾਵਾਂ ’ਤੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਸਿਵਲ ਹਸਪਤਾਲ ਵਿਖੇ ਕਾਰਜਕਾਰੀ ਐਸ.ਐਮ.ਓ ਡਾ. ਰੰਜੀਵ ਬੈਂਸ ਨੇ ਸਮੂਹ ਸਟਾਫ ਨੂੰ ਨਸ਼ਿਆਂ ਦੇ ਖਾਤਮੇ ਦੀ ਸਹੁੰ ਚੁਕਾਈ। ਨਸ਼ਿਆਂ ਦੀ ਵਰਤੋਂ ਨਾ ਕਰਨ ਅਤੇ ਦੂਜਿਆਂ ਨੂੰ ਇਸ ਤੋਂ ਬਚਾਅ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ’ਤੇ ਡਾ. ਗੁਰਪ੍ਰੀਤ ਸਿੰਘ, ਡਾ. ਹਰਵਿੰਦਰ ਸਿੰਘ, ਸਟਾਫ ਨਰਸ ਕਾਂਤਾ ਰਾਣੀ, ਕਰਮਜੀਤ ਕੌਰ, ਕਨਵੀਰ ਕੌਰ, ਪਰਮਜੀਤ ਕੌਰ, ਨਰਸਿੰਗ ਸਿਸਟਰ ਬਲਵਿੰਦਰ ਕੌਰ ਆਦਿ ਹਾਜਰ ਸਨ। ਆਮ ਆਦਮੀ ਪਾਰਟੀ ਨੇ ਪੀਰਖਾਨਾ ਰੋਡ ’ਤੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ। ਕਨਵੀਨਰ ਮਲਕੀਤ ਸਿੰਘ ਮੀਤਾ ਨੇ ਪਾਰਟੀ

ਵਰਕਰਾਂ ਨੂੰ ਨਸ਼ਿਆਂ ਦੇ ਖਾਤਮੇ ਦੀ ਸਹੁੰ ਚੁਕਾਈ। ਮੀਤਾ ਨੇ ਕਿਹਾ ਕਿ ਪਾਰਟੀ ਦਾ ਹਰ ਵਰਕਰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰੇਗਾ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ’ਤੇ ਸ਼ਿਕੰਜਾ ਕਸਿਆ ਜਾਵੇਗਾ। ਇਸ ਮੌਕੇ ’ਤੇ ਤਿਰਲੋਚਨ ਸਿੰਘ, ਪਾਲ ਸਿੰਘ ਮੁੰਡੀ, ਮਹਿੰਦਰ ਸਿੰਘ ਮੀਲੂ, ਭਾਗ ਸਿੰਘ, ਸ਼ਮਸ਼ੇਰ ਸਿੰਘ ਘੁੰਮਣ, ਗੌਰਵ ਮੈਨਰੋ, ਇੰਦਰਜੀਤ ਸਿੰਘ ਕਾਲੀਰਾਓ, ਨਿਰਮਲ ਸਿੰਘ ਨਿੰਮਾ, ਭੁਪਿੰਦਰ ਸਿੰਘ, ਮਨਮੀਤ ਸਿੰਘ, ਰਾਮ ਸਿੰਘ ਹੋਲ, ਮੱਖਣ ਸਿੰਘ, ਜੋਰਾਵਰ ਸਿੰਘ, ਅਮਰਜੀਤ ਸਿੰਘ ਭੱਟੀਆਂ, ਸੋਨੂੰ ਭੰਡਾਲ, ਆਸ਼ੀਸ਼ ਸਿੰਗਲਾ, ਸੁਰਜੀਤ ਸਿੰਘ, ਡਾ. ਆਰ ਐਸ ਗਿੱਲ, ਦਵਿੰਦਰ ਸਿੰਘ ਸਲੈਚ, ਧਰਮ ਸਿੰਘ ਸੰਦੀਪ, ਨਿੱਕਾ ਸਿੰਘ ਢਿੱਲੋਂ, ਜਗਦੇਵ ਸਿੰਘ ਗਰੇਵਾਲ, ਹਰਬੰਸ ਕੌਰ, ਬਲਜੀਤ ਕੌਰ ਆਦਿ ਹਾਜ਼ਰ ਸਨ।

WRITTEN BY