ਸੰਗਰੂਰ, 23 ਜੂਨ (ਗਰੋਵਰ, ਹਰਜੀਤ ਸਿੰਘ ਹਸਨਪੁਰੀ)- ਜ਼ਿਲ੍ਹਾ ਪੁਲਿਸ ਵੱਲੋਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਨੂੰ ਉਸ ਵੇਲੇ ਸਫ਼ਲਤਾ ਮਿਲੀ, ਜਦੋਂ ਇੰਸਪੈਕਟਰ ਗੁਰਮੇਲ ਸਿੰਘ ਸੀ.ਆਈ.ਏ ਇੰਚਾਰਜ ਬਹਾਦਰ ਸਿੰਘ ਵਾਲਾ ਵੱਲੋਂ ਸਪੈਸ਼ਲ ਨਾਕਾਬੰਦੀ ਦੌਰਾਨ 5 ਦੋਸ਼ੀਆਂ ਨੂੰ ਕਾਰ ਸਮੇਤ ਕਾਬੂ ਕੀਤਾ। ਦੋਸ਼ੀਆਂ ਕੋਲੋਂ 3 ਪਿਸਤੋਲ 315 ਬੋਰ, 2 ਪਿਸਤੋਲ 32 ਬੋਰ ਸਮੇਤ 4 ਰੋਂਦ 7.62 ਤੇ 6 ਰੋਂਦ 315 ਬੋਰ ਵੀ ਬਰਾਮਦ ਕੀਤੇ ਗਏ। ਇਸ ਸਬੰਧੀ ਸੱਦੀ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਬੀਤੇ ਦਿਨੀਂ ਸ. ਪਰਮਜੀਤ ਸਿੰਘ ਗਿੱਲ ਆਈ.ਪੀ.ਐਸ. ਆਈ.ਜੀ.ਜ਼ੋਨਲ-1 ਪਟਿਆਲਾ ਦੇ ਨਿਰਦੇਸ਼ ਅਨੁਸਾਰ ਪਟਿਆਲਾ ਜ਼ੋਨ ਵਿੱਚ ਰਾਤ ਸਮੇਂ
ਹਰ ਇਕ ਥਾਣੇ ਵਿੱਚ ਇਕ ਇਕ ਸਪੈਸ਼ਲ ਨਾਕਾਬੰਦੀ ਕਰਵਾ ਕੇ ਸ਼ੱਕੀ ਪੁਰਸ਼ਾਂ ਦੇ ਵਹੀਕਲਾਂ ਦੀ ਚੈਕਿੰਗ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਗੁਰਮੇਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਾਹੱਦ ਪਿੰਡ ਦੇਹਕਲਾਂ ਵਿਖੇ ਨਾਕਾਬੰਦੀ ਦੌਰਾਨ ਜਾਂਦੀ ਜੈਨ ਕਾਰ ਪੀ.ਬੀ.70 ਏ. 3000 ਵਿੱਚ ਸਵਾਰ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਕਤ ਕਾਰ ਸਵਾਰ ਰੁਕਣ ਦੀ ਬਜਾਏ ਪੁਲਿਸ ਪਾਰਟੀ ਤੇ ਫਾਇਰ ਕਰਦਿਆਂ ਕਾਰ ਭਜਾ ਕੇ ਲੈ ਗਏ।
ਸ. ਸਿੱਧੂ ਨੇ ਅੱਗੇ ਦੱ੍ਯਸਿਆ ਕਿ ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਕਾਰ ਦਾ ਪਿੱਛਾ ਕਰਦਿਆ ਕਰੀਬ 1 ਕਿਲੋਮੀਟਰ ਘੇਰਾਬੰਦੀ ਕਰਕੇ ਕਾਰ ਸਵਾਰ 5 ਨੋਜਵਾਨਾਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਦੋਸ਼ੀਆਂ ’ਚ ਜਗਸੀਰ ਸਿੰਘ, ਜਸਪਾਲ ਸਿੰਘ ਉਰਫ ਲੀਲੂ, ਰਵੀਸੇਰ ਸਿੰਘ ਉਰਫ ਕਾਕਨ, ਪ੍ਰਗਟ ਸਿੰਘ, ਗੁਰਪਿਆਰ ਸਿੰਘ ਉਰਫ ਗੱਬਰ ਕੋਲੋ ਤਲਾਸ਼ੀ ਦੌਰਾਨ 3 ਪਿਸਤੋਲ 315 ਬੌਰ ਸਮੇਤ 6 ਰੋਂਦ 315 ਬੋਰ, 02 ਪਿਸਤੋਲ 32 ਬੋਰ ਸਮੇਤ 4 ਰੋਂਦ ਬਰਾਮਦ ਕੀਤੇ। ਇਸ ਤੋਂ ਇਲਾਵਾ ਕਾਰ ਦੀ ਤਲਾਸ਼ੀ ਕਰਨ ਤੇ ਦੋ ਸੱਬਲ, ਦੋ ਪੇਚਕਸ ਵੀ ਮਿਲੇ ਹਨ ਅਤੇ ਦੋਸ਼ੀਆਂ ਦੇ ਵਿਰੁੱਧ ਅਸਲਾ ਐਕਟ ਅਧੀਨ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਪੁੱਛ ਗਿੱਛ ਦੌਰਾਨ ਮੰਨਿਆ ਹੈ ਕਿ ਉਹਨਾਂ ਦੇ ਖਿਲਾਫ਼ ਪਹਿਲਾ ਵੀ ਕਈ ਸੰਗੀਨ ਮਾਮਲਿਆ ਤਹਿਤ ਮੁਕੱਦਮੇ ਦਰਜ਼ ਹਨ, ਜੋ ਵੱਖ ਵੱਖ ਅਦਾਲਤਾਂ ਵਿੱਚ ਚਲਦੇ ਹਨ। ਦੋਸ਼ੀਆਂ ਨੇ ਦੱਸਿਆ ਕਿ ਪੈਸੇ ਦੀ ਜਰੂਰਤ ਕਾਰਨ ਇਹ ਅਸਲਾ ਕੁੱਝ ਸਮਾਂ ਪਹਿਲਾ ਜ਼ਿਲ੍ਹਾ ਹਰਦਾ ਮੱਧ ਪ੍ਰਦੇਸ਼ ਤੋਂ ਖਰੀਦ ਕੇ ਲਿਆਏ ਸੀ। ਦੋਸ਼ੀ ਬਾਲੀਆ ਸਾਇਡ ਵੱਲੋਂ ਧੂਰੀ ਜਾ ਰਹੇ ਸਨ ਜਿਨ੍ਹਾਂ ਨੇ ਸੰਗਰੂਰ ਤੋਂ ਧੂਰੀ ਰੋਡ ਤੇ ਏ.ਟੀ.ਐਮ ਤੋੜਨ ਅਤੇ ਲੁੱਟ ਖੋਹ ਕਰਨੀ ਸੀ। ਇਸ ਮੌਕੇ ਐਸ.ਪੀ.ਡੀ. ਸ. ਪਰਮਜੀਤ ਸਿੰਘ ਗੋਰਾਇਆ, ਡੀ.ਐਸ.ਪੀ. ਸ. ਨਾਹਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।



