ਵਾਸ਼ਿੰਗਟਨ, 24 ਜੂਨ (ਪੀ. ਟੀ.)- ਅਮਰੀਕਾ ਨੇ ਪਾਕਿਸਤਾਨ ਤੋਂ ਸੁਰ¤ਖਿਆ ਮਾਮਲਿਆਂ ‘ਚ ਇਕ ਜ਼ਿੰਮੇਵਾਰ ਭੂਮਿਕਾ ਨਿਭਾਉਣ ਦੀ ਉਮੀਦ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਤੀਸਰੀ ਧਿਰ ਤੋਂ ਬਿਨਾਂ ਆਪਣੇ ਸਾਰੇ ਮਤਭੇਦ ਸ਼ਾਂਤੀਪੂਰਨ ਤਰੀਕੇ ਨਾਲ ਸੁਲਝਾਉਣੇ ਚਾਹੀਦੇ ਹਨ।ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਦੀ ਉਮੀਦ ਬਰਕਰਾਰ ਹੈ ਕਿ ਪਾਕਿਸਤਾਨ ਸੁਰ¤ਖਿਆ ਮਾਮਲਿਆਂ, ਵਿਸ਼ੇਸ਼ ਤੌਰ ‘ਤੇ ਪ੍ਰਮਾਣੂ ਸਬੰਧੀ ਮਾਮਲਿਆਂ ‘ਚ ਇਕ ਜ਼ਿੰਮੇਵਾਰ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਭਾਰਤ ਤੇ ਪਾਕਿਸਤਾਨ ਵਿਚਕਾਰ ਵ¤ਧ ਰਹੇ ਤਣਾਅ ਤੋਂ ਚਿੰਤਤ ਹੈ। ਇਸ ਕਾਰਨ ਪਿਛਲੇ ਹਫ਼ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਗ¤ਲ ਕੀਤੀ।



