Skip to content
Independent perspectives. Global stories.
BREAKING

ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਨੇ ਲਾਇਆ ਬਠਿੰਡਾ-ਚੰਡੀਗੜ੍ਹ ਮਾਰਗ ’ਤੇ ਜਾਮ

Share this story

ਰਾਮਪੁਰਾ ਫੂਲ, 24 ਜੂਨ (ਜੋਸਫ ਬਾਂਸਲ)- ਪਿਛਲੇ ਲੰਮੇ ਸਮੇਂ ਤੋਂ ਮਿੰਨੀ ਬੱਸ ਟਰਾਂਸਪੋਰਟਰਾਂ ਤੇ ਆਸੇ ਪਾਸੇ ਦੇ ਪਿੰਡ ਵਾਸੀਆਂ ਵਿਚਕਾਰ ਬੱਸ ਕਿਰਾਏ ਲਈ ਚੱਲਿਆ ਆ ਰਿਹਾ ਵਿਵਾਦ ਸੁਲਝਣ ਦੀ ਬਜਾਏ ਵੱਧਦਾ ਹੀ ਜਾ ਰਿਹਾ ਹੈ। ਇਸੇ ਮਾਮਲੇ ਤਹਿਤ ਅੱਜ ਪਿੰਡ ਢਿਪਾਲੀ ਵਿਖੇ ਲੋਕਾਂ ਵੱਲੋਂ ਪ੍ਰਾਈਵੇਟ  ਬੱਸਾਂ ਰੋਕੇ ਜਾਣ ਦੇ ਵਿਰੋਧ ਵਿੱਚ ਮਿੰਨੀ ਬੱਸ ਟਰਾਂਸਪੋਰਟਰਾਂ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਟੀ ਪੁਆਇੰਟ ਤੇ ਬੱਸ ਅੱਡੇ ਅੰਦਰ ਜਾਣ ਵਾਲੇ ਰਾਸਤੇ ਨੂੰ ਮੁਕੰਮਲ ਬੰਦ ਕਰਕੇ ਕਿਸੇ ਵੀ ਬੱਸ ਨੂੰ ਬੱਸ ਅੱਡੇ ਅੰਦਰ ਦਾਖਲ ਨਹੀਂ ਹੋਣ ਦਿੱਤਾ। ਇਸ ਦੌਰਾਨ ਐਸ.ਡੀ.ਐਮ. ਫੂਲ ਨਰਿੰਦਰ ਸਿੰਘ ਧਾਲੀਵਾਲ ਵੱਲੋਂ ਭਰੋਸਾ ਦਿੱਤੇ ਜਾਣ ਤੇ ਬੱਸ ਓਪਰੇਟਰਾਂ ਵੱਲੋ ਜਾਮ ਹਟਾ ਲਿਆ ਗਿਆ। ਦੂਜੇ ਪਾਸੇ ਮਿੰਨੀ ਬੱਸਾਂ ਦੀ ਹੜਤਾਲ

ਕਾਰਨ ਪਿੰਡਾ ਵਿੱਚ ਜਾਣ ਵਾਲੀਆਂ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਤੇ ਭਾਰੀ ਬਰਸਾਤ ਦੇ ਦੌਰਾਨ ਸਵਾਰੀਆਂ ਨੂੰ ਕਿਸੇ ਸਾਧਣ ਦੀ ਤਲਾਸ਼ ਵਿੱਚ ਇੱਧਰ ਉੱਧਰ ਭਟਕਣਾ ਪਿਆ।
ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇ ਤੋ ਬੱਸਾਂ ਦੇ ਵੱਧ ਕਿਰਾਏ ਵਸੂਲੇ ਜਾਣ ਨੂੰ ਲੈ ਕੇ ਪਿੰਡ ਢਿਪਾਲੀ ਅਤੇ ਆਸ-ਪਾਸ ਦੇ ਪਿੰਡਾ ਦੇ ਲੋਕ ਲਾਮਬੰਦ ਹੋਣੇ ਸ਼ੁਰੂ ਹੋ ਗਏ ਸਨ ਤੇ ਉਨ੍ਹਾਂ ਇਸ ਸਬੰਧੀ ਐਸ ਡੀ ਐਮ ਫੂਲ ਤੇ ਡੀ ਟੀ ਓ ਨੂੰ ਦਰਖਾਸਤ ਵੀ  ਦਿੱਤੀ ਸੀ । ਪਰ ਕੋਈ ਕਾਰਵਾਈ ਨਾ ਹੋਣ ਕਾਰਨ ਪਿੰਡ ਢਿਪਾਲੀ ਦੀ ਪੰਚਾਇਤ, ਕਿਸਾਨ ਯੂਨੀਅਨਾਂ ਤੇ ਪਿੰਡ ਵਾਸੀਆਂ ਵੱਲੋਂ ਢਿਪਾਲੀ-ਭਦੌੜ ਰੋਡ ’ਤੇ ਧਰਨਾ ਲਾ ਕੇ ਮਿੰਨੀ ਬੱਸਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਸਾਸ਼ਨ ਵੱਲੋਂ ਸੋਮਵਾਰ ਨੂੰ ਦੋਵਾਂ ਧਿਰਾਂ ਵਿਚਕਾਰ ਮੀਟਿੰਗ ਕਰਵਾਈ ਗਈ । ਪਰ ਮੀਟਿੰਗ ਬੇਨਤੀਜਾ ਰਹਿਣ ਕਾਰਨ ਮਿੰਨੀ ਬੱਸ ਟਰਾਂਸਪੋਟਰਾਂ ਵੱਲੋਂ ਅੱਜ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ। ਪਰ ਇਸ ਦੌਰਾਨ ਪ੍ਰਸਾਸ਼ਨ ਵੱਲੋਂ ਟਰਾਂਸਪੋਟਰਾਂ ਨੂੰ ਭਰੋਸਾ ਦਿੱਤੇ ਜਾਣ ਤੇ ਉਨ੍ਹਾਂ ਨੇ ਅੱਜ ਸਵੇਰੇ ਹੜਤਾਲ ਨਾ ਕਰਕੇ ਬੱਸਾਂ ਚਲਾ ਲਈਆਂ।
ਉਧਰ ਦੂਜੇ ਪਾਸੇ ਅੱਜ ਸਵੇਰ ਪਿੰਡ ਢਿਪਾਲੀ ਵਿਖੇ ਲੋਕਾਂ ਵੱਲੋ ਦੁਵਾਰਾ ਬੱਸਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਗਿਆ। ਪਿੰਡ ਵਾਸੀਆਂ ਦੀ ਇਸ ਕਾਰਵਾਈ ਤੋਂ ਭੜਕੇ ਮਿੰਨੀ ਬੱਸ ਓਪਰੇਟਰਾਂ ਨੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਤੀਰਥ ਸਿੰਘ ਦੀ ਅਗਵਾਈ ਵਿੱਚ ਅੱਜ ਸਵੇਰੇ 11 ਵਜੇ ਦੇ ਕਰੀਬ ਬੱਸ ਅੱਡੇ ਦਾ ਮੁੱਖ ਗੇਟ ਬੰਦ ਕਰਕੇ ਬੱਸਾਂ ਨੂੰ ਅੰਦਰ ਅਉਣ ਤੋਂ ਰੋਕ ਦਿੱਤਾ ਗਿਆ। ਪ੍ਰਸਾਸ਼ਨ ਵੱਲੋਂ ਕੋਈ ਕਾਰਵਾਈ ਨਾ ਹੋਣ ਤੇ 1 ਵਜੇ ਦੇ ਕਰੀਬ ਮਿੰਨੀ ਬੱਸ ਓਪਰੇਟਰਾਂ ਵੱਲੋਂ ਬਠਿੰਡਾ ਬਰਨਾਲਾ ਨੈਸ਼ਨਲ ਹਾਈਵੇ ਸਥਿਤ ਟੀ ਪੁਆਇੰਟ ਤੇ ਜਾਮ ਲਾਕੇ ਜੋਰਦਾਰ ਨਾਅਰੇਬਾਜ਼ੀ ਕੀਤ ਗਈ। ਇਸ ਮੌਕੇ ਪਹੁੰਚੇ ਤਹਿਸੀਲਦਾਰ ਫੂਲ ਨੇ ਬੱਸ ਓਪਰੇਟਰਾਂ ਦੀ ਐਸ ਡੀ ਐਮ ਫੂਲ ਨਾਲ ਮੀਟਿੰਗ ਕਰਵਾਈ । ਮੀਟਿੰਗ ਦੌਰਾਨ ਐਸ. ਡੀ. ਐਮ ਨਰਿੰਦਰ ਸਿੰਘ ਧਾਲੀਵਾਲ ਵੱਲੋਂ ਬੱਸ ਓਪਰੇਟਰਾਂ ਨੂੰ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੇ ਜਾਮ ਹਟਾ ਲਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ, ਮੀਤ ਪ੍ਰਧਾਨ ਹਰਮੀਤ ਸਿੰਘ, ਅਲਵੇਲ ਸਿੰਘ ਤੇ ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।

WRITTEN BY