Skip to content
Independent perspectives. Global stories.
BREAKING

ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲ ਮਾਲਕਾਂ ਵੱਲੋਂ ਸਕੂਲੀ ਬੱਚਿਆਂ ਦੇ ਮਾਪਿਆਂ ਦੀ ਆਰਥਿਕ ਲੁੱਟ ਖਿਲਾਫ ਪੜਤਾਲ ਆਰੰਭੀ

Share this story

ਫਿਰੋਜ਼ਪੁਰ, 21 ਜੂਨ(ਸਤਨਾਮ ਸਿੰਘ ਭੁੱਲਰ)-ਪੰਜਾਬ ਦੇ ਨਿੱਜੀ ਸਕੂਲਾਂ ਵੱਲੋਂ ਸਿੱਖਿਆ ਸੰਬੰਧੀ ਬਣੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਹਰ ਸਾਲ ਸਲਾਨਾਂ ਫੀਸਾਂ, ਕਿਤਾਬਾਂ ਅਤੇ ਵਰਦੀਆਂ ਦੇ ਨਾਂਅ ’ਤੇ  ਸਕੂਲੀ ਬੱਚਿਆਂ ਦੇ ਮਾਪਿਆਂ ਦੀ ਕੀਤੀ ਜਾ ਰਹੀ ਕਰੋੜਾਂ ਰੁਪਇਆਂ ਦੀ ਆਰਥਿਕ ਲੁੱਟ ਦੇ ਖਿਲਾਫ ਸਮਾਜਿਕ ਸੰਸੰਥਾ ਐਂਟੀ ਕਰਾਈਮ ਵਿੰਗ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਨੂੰ ਭੇਜੀ ਸ਼ਿਕਾਇਤ ਤੇ ਸਿੱਖਿਆ ਵਿਭਾਗ ਵੱਲੋਂ ਨਾਮਚੀਨ ਪ੍ਰਾਈਵੇਟ ਸਕੂਲਾਂ ਖਿਲਾਫ ਇਨਕੁਆਇਰੀ ਸ਼ੁਰੂ ਕਰਕੇ ਰਿਪੋਰਟ ਇੱਕ ਹਫਤੇ ’ਚ ਤਲਬ ਕੀਤੇ ਜਾਣ ਦੀ ਗੱਲ ਆਖੀ ਗਈ ਹੈ।  ਡੀ.ਈ.ਓ ਸੈਕੰਡਰੀ ਸਿੱਖਿਆ ਦੇ ਦਫਤਰੀ ਪੱਤਰ ਨੰਬਰ ਜੀ-3/2015-106 ’ਚ ਲਿਖੀ ਜਾਣਕਾਰੀ ਅਨੁਸਾਰ ਸੇਂਟ ਜੋਸਫ ਕਾਨਵੈਂਟ ਸਕੂਲ, ਡੀ.ਸੀ.ਮਾਡਲ ਸੀਨੀਅਰ ਸੈਕੰਡਰੀ ਸਕੂਲ,

ਡੀ.ਸੀ.ਮਾਡਲ ਇੰਟਰਨੈਸ਼ਨਲ ਸਕੂਲ,  ਦਾਸ ਐਂਡ ਬਰਾਊਨ ਵਰਲਡ ਸਕੂਲ, ਮਾਨਵਤਾ ਪਬਲਿਕ ਸਕੂਲ, ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ, ਸਾਈਂ ਪਬਲਿਕ ਸਕੂਲ, ਅਰੁਣ ਜੋਤੀ ਮਾਡਲ ਸਕੂਲ, ਬੀ ਐਸ ਮਾਡਲ ਸਕੂਲ,  ਕੈਰਲ ਕਾਨਵੰਟ ਸਕੂਲ,  ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ, ਗੋਬਿੰਦ ਕਾਨਵੈਂਟ ਸਕੂਲ, ਡੂਨ ਪਬਲਿਕ ਸਕੂਲ, ਐਸ.ਡੀ ਮਾਡਲ ਸਕੂਲ, ਸੀ.ਕੇ. ਪਬਲਿਕ ਸਕੂਲ ਅਤੇ ਰੋਹਿਤ ਪਬਲਿਕ ਸਕੂਲ ਦੇ ਸੰਬੰਧ ’ਚ ਜ਼ਿਲ੍ਹੇ ਦੇ ਕਈ ਸਰਕਾਰੀ ਸਕੂਲਾਂ ਦੇ ਪਿੰ੍ਰਸੀਪਲ ਸਿੱਖਿਆ ਵਿਭਾਗ ਵੱਲੋਂ ਪੜਤਾਲੀਆ ਅਫਸਰ ਨਿਯੁਕਤ ਕੀਤੇ ਗੲ ਹਨ। ਜ਼ਿਕਰਯੋਗ ਹੈ ਕਿ ਐਂਟ ਕਰਾਈਮ ਵਿੰਗ ਵੱਲੋ 20 ਅਪ੍ਰੈਲ 2015 ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜਪੁਰ ਨੂੰ ਉਕਤ ਮਾਮਲੇ ’ਚ ਕਾਰਵਾਈ ਕਰਨ ਲਈ ਸ਼ਿਕਾਇਤ ਭੇਜ ਗਈ ਸੀ ਪਰ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿੱਖਿਆ ਅਧਿਕਾਰੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਤੇ ਉਕਤ ਸਮਾਜਿਕ ਸੰਸਥਾ ਵੱਲੋਂ  ਦੂਜਾ ਪੱਤਰ  17 ਜੂਨ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਨੂੰ ਉਹਨਾਂ ਦੇ ਪਹਿਲੇ ਪੱਤਰ ਤੇ ਕੀਤੀ ਕਾਰਵਾਈ ਤੋਂ ਜਾਣੂ ਕਰਵਾਉਣ ਲਈ ਕਿਹਾ ਗਿਆ ਜਿਸ ਤੇ ਹੁਣ ਸਿੱਖਿਆ ਵਿਭਾਗ ਫਿਰੋਜ਼ਪੁਰ ਆਪਣੀ ਕੁੰਭਕਰਨੀ ਨੀਂਦ ਤੋਂ ਜਾਗਿਆ ਹੈ। ਭਾਵੇਂ ਕਿ ਸਿੱਖਿਆ ਵਿਭਾਗ ਵੱਲੋਂ ਬਹੁਤੇ ਨਾਮਚੀਨ ਸਕੂਲ ਜਿੰਨ੍ਹਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਸਕੂਲੀ ਬੱਚਿਆਂ ਦੇ ਮਾਪਿਆਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ ਖਿਲਾਫ ਪੜਤਾਲ ਆਰੰਭ ਕਰ ਦਿੱਤੀ ਗਈ ਐ ਪਰ ਫਿਰ ਵੀ ਸ਼ਾਂਤੀ ਵਿੱਦਿਆ ਮੰਦਰ, ਸੰਤ ਫਰੀਦ ਇੰਟਰਨੈਸ਼ਨਲ ਸਕੂਲ ਵਰਗੇ ਕਈ ਹੋਰ ਸਕੂਲਾਂ ਦੇ ਨਾਂਅ ਪੜਤਾਲ ’ਚ ਨਹੀ ਆਉਣ ਕਾਰਨ ਸਿੱਖਿਆ ਵਿਭਾਗ ਦੀ ਕਾਰਵਾਈ ਸ਼ੱਕ ਦੇ ਘੇਰੇ ’ਚ ਆ ਗਈ ਐ। ਹਾਲਾਂਕਿ ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਖਿਲਾਫ ਕਈ ਵਾਰ ਗਾਈਡਲਾਈਨਸ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਸਿੱਖਿਆ ਦੇ ਅਧਿਕਾਰ ’ਚ ਸਪਸ਼ਟ ਕਾਨੂੰਨ ਵੀ ਦੇਸ਼ ’ਚ ਮੌਜੂਦ ਐ ਪਰ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਵੱਲੋਂ ਕਰੋੜਾਂ ਰੁਪਇਆਂ ਦੀ ਲੁੱਟ ਖਸੁੱਟ ਦਾ ਸਿਲਸਿਲਾ ਬਾਦਸਤੂਲ ਜਾਰੀ ਹੈ।

WRITTEN BY