ਮੰਡੀ ਗੋਬਿੰਦਗੜ, 21 ਜੂਨ (ਮਨੋਜ ਭਾਲਾ)- ਅ¤ਜ ਸਵੇਰੇ ਘਰੇਲੂ ਕਲ੍ਯੇਸ਼ ਦੇ ਚਲਦਿਆਂ ਆਪਣੀ ਨੂੰਹ ਮੀਨਲ ਸਪਰਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਮਗਰੋਂ ਕੌਂਸਲ ਮੰਡੀ ਗੋਬਿੰਦਗੜ੍ਹ ਵਿਚ ਬਤੌਰ ਮਿਉਂਸਪਲ ਇੰਜੀਨੀਅਰ ਗ੍ਰੇਡ 2 ਤਾਇਨਾਤ ਦੀਪਕ ਸਪਰਾ ਵ¤ਲੋਂ ਨਹਿਰ ਵਿਚ ਛਾਲ ਮਾਰ ਕੇ ਆਤਮ ਹ¤ਤਿਆ ਕਰ ਲਈ ਗਈ ਹੈ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦੇ ਸਹੁਰਾ ਦੀਪਕ ਸਪਰਾ, ਪਤੀ ਸੰਯਮ ਸਪਰਾ, ਸ¤ਸ ਪ੍ਰੇਮ ਲਤਾ ਸਪਰਾ ਅਤੇ ਨਣਦ ਚਾਂਦਨੀ ਖਿਲਾਫ ਧਾਰਾ 302, 34 ਆਈ.ਪੀ.ਸੀ, 25/27/54/59 ਆਰਮਜ਼ ਐਕਟ ਅਧੀਨ ਮੁਕ¤ਦਮਾ ਨੰਬਰ 142 ਦਰਜ਼ ਕਰਕੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਸ਼ੁਰੂ ਕਰ ਦਿ¤ਤੀ ਹੈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸੀਨੀਅਰ ਕਪਤਾਨ ਪੁਲਿਸ ਸ੍ਰ ਗੁਰਮੀਤ ਸਿੰਘ ਰੰਧਾਵਾ ਨੇ ਕਤਲ
ਦੀ ਵਾਰਦਾਤ ਦਾ ਜਾਇਜ਼ਾ ਲੈਣ ਉਪੰਰਤ ਮੰਡੀ ਗੋਬਿੰਦਗੜ੍ਹ ਦੇ ਪੁਲਿਸ ਥਾਣੇ ਵਿਚ ਪ੍ਰੈਸ ਕਾਨਫਰੰਸ ਦੌਰਾਨ ਦ¤ਸਿਆ ਕਿ ਮੁਢਲੀ ਜਾਂਚ ਦੌਰਾਨ ਪਤਾ ਲ¤ਗਾ ਹੈ ਕਿ ਮੰਡੀ ਗੋਬਿੰਦਗੜ੍ਹ ਦੇ ਮੁਹ¤ਲਾ ਪ੍ਰਤਾਪ ਨਗਰ, ਮਕਾਨ ਨੰਬਰ 36, ਸੈਕਟਰ 2 ਸੀ ਵਿਚ ਰਹਿੰਦੇ ਮਿਉਂਸਪਲ ਇੰਜੀਨੀਅਰ ਦੀਪਕ ਸਪਰਾ ਨੇ ਅ¤ਜ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਮੀਨਲ ਸਪਰਾ ਦਾ ਕਤਲ ਕੀਤਾ ਹੈ। ਫਿਲਹਾਲ ਮਾਮਲੇ ਦੀ ਪੜਤਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਆਉਣ ਮਗਰੋਂ ਸਾਰੇ ਤ¤ਥ ਸਾਹਮਣੇ ਆ ਜਾਣਗੇ। ਮੀਨਲ ਸਪਰਾ ਦੇ ਪਿਤਾ ਅਨਿਲ ਭ¤ਲਾ ਦੇ ਬਿਆਨਾਂ ਤਹਿਤ 4 ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਹ¤ਲਾ ਦਸ਼ਮੇਸ਼ ਕਾਲੌਨੀ ਨਿਵਾਸੀ ਅਨਿਲ ਭ¤ਲਾ ਨੇ ਆਪਣੇ ਬਿਆਨਾਂ ਵਿਚ ਦ¤ਸਿਆ ਕਿ ਕਰੀਬ 4 ਸਾਲ ਪਹਿਲਾਂ ਉਨ੍ਹਾਂ ਆਪਣੀ ਲੜਕੀ ਮੀਨਲ ਦਾ ਵਿਆਹ ਮਿਉਂਸਪਲ ਇੰਜੀਨੀਅਰ ਦੀਪਕ ਸਪਰਾ ਦੇ ਬੇਟੇ ਸੰਯਮ ਸਪਰਾ ਨਾਲ ਕੀਤਾ ਸੀ। ਜਿਸ ਮਗਰੋਂ ਮੀਨਲ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ ਹੈ। ਜਦੋਂਕਿ ਉਨ੍ਹਾਂ ਦੀ ਲੜਕੀ ਕੋਲ 3 ਸਾਲ ਦਾ ਲੜਕਾ ਵੀ ਹੈ। ਕਤਲ ਦਾ ਵਾਰਦਾਤ ਦਾ ਉਨ੍ਹਾਂ ਨੂੰ ਅ¤ਜ ਸਵੇਰੇ ਸਾਢੇ 10 ਵਜੇ ਉਦੋਂ ਪਤਾ ਲ¤ਗਾ ਜਦੋਂ ਦੀਪਕ ਸਪਰਾ ਦੀ ਇਨੋਵਾ ਕਾਰ ਨੰਬਰ ਸੀਐਚ.01 ਏ ਕਿਉੂ -0600 ਨੂੰ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਪਰ ਰਾਬਤਾ ਕਾਇਮ ਨਹੀਂ ਹੋ ਸਕਿਆ। ਜਿਸ ਮਗਰੋਂ ਉਨ੍ਹਾਂ ਆਪਣੇ ਦਾਮਾਦ ਸੰਯਮ ਸਪਰਾ ਨਾਲ ਸੰਪਰਕ ਕੀਤਾ ਤਾਂ ਉਕਤ ਵਾਰਦਾਤ ਬਾਰੇ ਪਤਾ ਲ¤ਗਾ। ਮ੍ਰਿਤਕਾ ਦੇ ਪਿਤਾ ਅਨਿਲ ਭ¤ਲਾ ਨੇ ਦੋਸ਼ ਲਗਾਇਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਘਟਨਾ ਬਾਰੇ ਮੀਨਲ ਦੇ ਸਹੁਰਾ ਪਰਿਵਾਰ ਵ¤ਲੋਂ ਨਹੀਂ ਦ¤ਸਿਆ ਗਿਆ ਸੀ। ਦੂਜੇ ਪਾਸੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸਰਹਿੰਦ ਪਟਿਆਲਾ ਨਹਿਰ ’ਤੇ ਆਦਮਪੁਰ ਨੇੜੇ ਨਹਿਰ ਵਿਚ ਛਾਲ ਕੇ ਮਾਰ ਕੇ ਆਤਮ ਹ¤ਤਿਆ ਕਰਨ ਵਾਲੇ ਦੀਪਕ ਸਪਰਾ ਦੀ ਲਾਸ਼ ਫਤਹਿਗੜ੍ਹ ਸਾਹਿਬ ਪੁਲਿਸ ਨੇ ਬਰਾਮਦ ਕਰਕੇ ਪੋਸਟ ਮਾਰਟਮ ਲਈ ਸਵਿਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਰ¤ਖਵਾ ਦਿਤ¤ੀ ਹੈ।



