Skip to content
Independent perspectives. Global stories.
BREAKING

ਤੱਲ੍ਹਣ ਵਿਖੇ ਗੁਰਬਾਣੀ ਕੰਠ ਮੁਕਾਬਲਿਆਂ ’ਚ ਬੱਚਿਆਂ ਨੇ ਦਿਖਾਈ ਸ਼ਾਨਦਾਰ ਪ੍ਰਤਿਭਾ

Share this story

ਜਲੰਧਰ, 19 ਜੂਨ (ਪੀ. ਟੀ.)- ਗੁਰਦੁਆਰਾ ਧੰਨ-ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲ੍ਹਣ ਵਿਖੇ 64ਵੇਂ ਸਾਲਾਨਾ ਜੋੜ ਮੇਲੇ ਮੌਕੇ ਅੱਜ ਕਰਵਾਏ ਗਏ ਗੁਰਬਾਣੀ ਕੰਠ ਮੁਕਾਬਲਿਆਂ ਵਿੱਚ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਤਿਭਾ ਦਾ ਵਿਖਾਵਾ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ। ਜੱਜਾਂ ਦੀ ਹਾਜ਼ਰੀ ਵਿੱਚ ਬੱਚਿਆਂ ਨੇ ਕੰਠ ਗੁਰਬਾਣੀ ਸੁਣਾਈ, ਜਿਸ ਵਿੱਚ ਮੌਕੇ ’ਤੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਉਣ ਵਾਲੇ ਸ. ਸੁਰਜੀਤ ਸਿੰਘ ਸੇਵਕ, ਸ. ਜਗਸ਼ੀਰ ਸਿੰਘ, ਸ. ਖੜਕ ਸਿੰਘ ਜਲੰਧਰ ਵੱਲੋਂ ਸੁਣਾਏ ਗਏ ਫੈਸਲੇ ਮੁਤਾਬਿਕ 3 ਤੋਂ 6 ਸਾਲ ਦੇ ਬੱਚਿਆਂ ’ਚੋਂ ਪਹਿਲਾ ਸਥਾਨ ਮਨਪ੍ਰੀਤ ਕੌਰ, ਦੂਜਾ ਸਥਾਨ ਰਿਤਿਸ਼, ਤੀਜਾ ਸਥਾਨ, ਦਿਵਜੋਤ ਸਿੰਘ

ਨੇ ਹਾਸਿਲ ਕੀਤਾ। 7 ਤੋਂ 8 ਸਾਲ ਉਮਰ ਗਰੁੱਪ ਵਿੱਚ ਪਹਿਲਾ ਸਥਾਨ ਮਹਿਕਪ੍ਰੀਤ ਕੌਰ, ਦੂਜਾ ਸਿਮਰਪ੍ਰੀਤ ਕੌਰ, ਤੀਜਾ ਗੁਰਪ੍ਰੀਤ ਸਿੰਘ ਨੇ ਹਾਸਿਲ ਕੀਤਾ। 9 ਤੋਂ 10 ਸਾਲ ਵਿੱਚ ਪਹਿਲੇ ਨੰਬਰ ’ਤੇ ਪ੍ਰਭਨੂਰ, ਦੂਜੇ ਨੰਬਰ ’ਤੇ ਜਸਪ੍ਰੀਤ ਕੌਰ ਅਤੇ ਤੀਜੇ ਨੰਬਰ ’ਤੇ ਹਰਪ੍ਰੀਤ ਸਿੰਘ ਰਹੇ। 11 ਤੋਂ 12 ਸਾਲ ਉਮਰ ਗਰੁੱਪ ਵਿੱਚ ਗੁਰਜੀਤ ਸਿੰਘ ਨੇ ਪਹਿਲਾ, ਕੁਲਤਾਰ ਸਿੰਘ ਨੇ ਦੂਜਾ ਅਤੇ ਸਿਮਰਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। 13, 14, 14 ਸਾਲ ਵਰਗ ਵਿੱਚ ਗੁਰਪ੍ਰੀਤ ਸਿੰਘ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ, ਜਸਲੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 16 ਤੋਂ 19 ਸਾਲ ਵਿੱਚ ਭਾਰਤੀ ਪਹਿਲੇ ਨੰਬਰ ’ਤੇ ਰਹੀ ਜਦੋਂ ਕਿ ਗਗਨਦੀਪ ਅਤੇ ਜਸਪ੍ਰੀਤ ਕੌਰ ਨੇ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਗੁਰਦੁਆਰਾ ਸਾਹਿਬ ਦੇ ਰਸੀਵਰ ਅਤੇ ਨਾਇਬ ਤਹਿਸੀਲਦਾਰ ਜਲੰਧਰ-1 ਸ੍ਰੀ ਪ੍ਰਦੀਪ ਕੁਮਾਰ ਨੇ ਕੀਤੀ। ਇਸ ਮੌਕੇ ’ਤੇ ਕਾਨੂਗੋ ਭੁਪਿੰਦਰ ਸਿੰਘ, ਪਟਵਾਰੀ ਸਰਬਜੀਤ ਸਿੰਘ, ਪਟਵਾਰੀ ਪਰਮਜੀਤ ਸਿੰਘ, ਮੈਨੇਜਰ ਸ. ਬਲਬੀਰ ਸਿੰਘ, ਸਹਾਇਕ ਮੈਨੇਜਰ ਸ. ਬਲਜੀਤ ਸਿੰਘ, ਮੈਨੇਜਰ ਹਰਦੇਵ ਸਿੰਘ ਆਦਿ ਵੀ ਹਾਜ਼ਰ ਸਨ। ਮੌਕੇ ’ਤੇ ਵੱਡੀ ਗਿਣਤੀ ’ਚ ਸੰਗਤ ਵੀ ਹਾਜ਼ਰ ਸੀ।

WRITTEN BY