Skip to content
Independent perspectives. Global stories.
BREAKING

ਪਾਕਿਸਤਾਨ ਨੇ ਰਮਜ਼ਾਨ ’ਤੇ 113 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ

Share this story

ਕਰਾਚੀ, 19 ਜੂਨ (ਪੀ. ਟੀ.)- ਪਾਕਿਸਤਾਨ ਨੇ ਆਪਣੇ ਇਥੋਂ ਦੀਆਂ ਜੇਲ੍ਹਾਂ ‘ਚ ਬੰਦ 113 ਭਾਰਤੀ ਮਛੇਰਿਆਂ ਨੂੰ ਸਦਭਾਵਨਾ ਦਿਖਾਉਂਦੇ ਹੋਏ ਰਿਹਾਅ ਕਰ ਦਿ¤ਤਾ।ਪਾਕਿਸਤਾਨ ਦੀ ਸਰਕਾਰ ਨੇ ਇਹ ਕਦਮ ਅਜਿਹੇ ਸਮੇਂ ਉਠਾਇਆ ਹੈ, ਜਦਕਿ ਕੁਝ ਦਿਨ ਪਹਿਲਾ ਦੋਵਾਂ ਦੇਸ਼ਾਂ ਦੇ ਵਿਚਕਾਰ ਵਾਕ ਯੁ¤ਧ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਨਵਾਜ ਸ਼ਰੀਫ ਨੂੰ ਫੋਨ ਕਰਕੇ ਉਨ੍ਹਾਂ ਨੂੰ ਰਮਜ਼ਾਨ ਦੀ ਵਧਾਈ ਦਿ¤ਤੀ ਸੀ। ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਰਮਜ਼ਾਨ ਸ਼ੁਰੂ ਹੋਣ ਤੋਂ ਪਹਿਲਾ ਸਦਭਾਵਨਾ ਦੇ ਤੌਰ ‘ਤੇ ਲਾਂਧੀ ਤੇ ਮਲਿਰ ਜੇਲ੍ਹ ਤੋਂ 113 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਹੈ। ਭਾਰਤੀ ਮਛੇਰਿਆਂ ਨੂੰ ਕਰਾਚੀ ਦੇ ਛਾਉਣੀ ਸਟੇਸ਼ਨ ਤੋਂ ਕਾਰਾਕੋਰਮ ਐਕਸਪ੍ਰੈਸ ਤੋਂ ਲਾਹੌਰ ਲਈ ਰਵਾਨਾ ਕੀਤਾ ਗਿਆ ਤੇ ਉਨ੍ਹਾਂ ਨੂੰ ਵਾਹਗਾ ਬਾਰਡਰ ਤੋਂ ਭਾਰਤੀ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ।

WRITTEN BY