ਨਵੀਂ ਦਿ¤ਲੀ, 18 ਜੂਨ (ਪੀ. ਟੀ.)- ਆਈ.ਪੀ.ਐਲ. ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੀ ਮਦਦ ਮਾਮਲੇ ‘ਚ ਨਾਮ ਆਉਣ ਤੋਂ ਬਾਅਦ ਰਾਜਸਥਾਨ ਦੀ ਮੁ¤ਖ ਮੰਤਰੀ ਵਸੁੰਧਰਾ ਰਾਜੇ ਦੀਆਂ ਮੁਸ਼ਕਲਾਂ ‘ਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਭਾਜਪਾ ਸੂਤਰਾਂ ਅਨੁਸਾਰ ਵਸੁੰਧਰਾ ਨੇ ਆਪਣਾ ਤੇ ਸੰਸਦ ਬੇਟੇ ਦੁਸ਼ਅੰਤ ਸਿੰਘ ਦਾ ਪ¤ਖ ਰ¤ਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਮਿਲਣ ਦਾ ਵਕਤ ਮੰਗਿਆ ਪਰ ਵਸੁੰਧਰਾ ਦੀਆਂ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਦੋਵੇਂ ਨੇਤਾਵਾਂ ਤੋਂ ਸਮਾਂ ਨਹੀਂ ਮਿਲ ਸਕਿਆ। ਸੂਤਰ ਦ¤ਸਦੇ ਹਨ ਕਿ ਵਸੁੰਧਰਾ ਨੇ ਸ਼ਾਹ ਨਾਲ ਫੋਨ ‘ਤੇ ਪ¤ਖ ਰ¤ਖਣ ਦੀ ਕੋਸ਼ਿਸ਼ ਕੀਤੀ ਸੀ ਪਰ ਸ਼ਾਹ ਦੇ ਰੁਝੇਵੇਆਂ ਦੇ ਚ¤ਲਦੇ ਗ¤ਲ ਨਹੀਂ ਹੋ ਸਕੀ। ਰਾਜੇ ਤੇ ਦੁਸ਼ਅੰਤ ਦੇ ਬਾਰੇ ‘ਚ ਆ ਰਹੀਆਂ ਖਬਰਾਂ ਤੋਂ ਬੈਕਫੁਟ ‘ਤੇ
ਆਈ ਪਾਰਟੀ ਨੇ ਅਕਸ ਬਚਾਉਣ ਲਈ ਸਰਕਾਰ ਤੇ ਸੰਗਠਨ ਨੂੰ ਇਸ ਮਾਮਲੇ ਤੋਂ ਦੂਰ ਰ¤ਖਣ ਦੀ ਰਣਨੀਤੀ ਅਖ਼ਤਿਆਰ ਕੀਤੀ ਹੈ। ਭਾਜਪਾ ਦੇ ਸੀਨੀਅਰ ਸੂਤਰਾਂ ਅਨੁਸਾਰ ਇਸ ਮਾਮਲੇ ‘ਚ ਭਾਜਪਾ ਵਸੁੰਧਰਾ ਨੂੰ ਬਿਨਾਂ ਜਾਂਚ ਪੜਤਾਲ ਕੀਤੇ ਕਲੀਨ ਚਿ¤ਟ ਜਾਂ ਬਚਾਉਣ ਦੇ ਰੁਖ ‘ਚ ਨਹੀਂ ਹੈ। ਪਾਰਟੀ ਮਾਮਲੇ ਨੂੰ ਬੇਹ¤ਦ ਗੰਭੀਰਤਾ ਨਾਲ ਲੈ ਰਹੀ ਹੈ। ਸੰਭਾਵਨਾ ਹੈ ਕਿ ਪਾਰਟੀ ਵਸੁੰਧਰਾ ਤੋਂ ਸਪਸ਼ਟੀਕਰਨ ਦੀ ਮੰਗ ਕਰ ਸਕਦੀ ਹੈ। ਪਾਰਟੀ ਇਕ ਦੋ ਦਿਨਾਂ ਤ¤ਕ ਉਨ੍ਹਾਂ ਨੂੰ ਦਿ¤ਲੀ ਤਲਬ ਕਰ ਸਕਦੀ ਹੈ।



