ਨਵੀਂ ਦਿੱਲੀ- ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਇਸ ਇੰਟਰਵਿਊ ਦੇਬਾਅਦ ਵਿਰੋਧੀ ਪਾਰਟੀਆਂ ਨੇ ਭਾਜਪਾ ਅਤੇ ਮੋਦੀ ਸਰਕਾਰ ਉ¤ਪਰ ਨਿਸ਼ਾਨਾ ਸਾਧਿਆ ਹੈ। ‘ਆਪ’ ਨੇਤਾ ਆਸ਼ੂਤੋਸ਼ ਨੇ ਕਿਹਾ ਹੈ ਕਿ ਅਡਵਾਨੀ ਦਾ ਇੰਟਰਵਿਊ ਮੋਦੀ ਦੀ ਰਾਜਨੀਤੀ ਉ¤ਤੇ ਪਹਿਲਾ ਕਲੰਕ ਹੈ। ਉਹ ਕਹਿ ਰਹੇ ਹਨ ਕਿ ਮੋਦੀ ਦੀ ਅਗਵਾਈ ਵਿੱਚ ਲੋਕਤੰਤਰ ਸੁਰੱਖਿਅਤ ਨਹੀਂ ਹੈ। ਐਮਰਜੈਂਸੀ ਜ਼ਿਆਦਾ ਦੂਰ ਨਹੀਂ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਅਡਵਾਨੀ ਦੇਸ਼ ਦੇ ਸਭ ਤੋਂ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਹਨ। ਜੇਕਰ ਉਨ੍ਹਾਂ ਦੀ ਚਿੰਤਾ ਹੈ ਤਾਂ ਸਭ ਨੂੰ ਉਸ ਉ¤ਪਰ ਧਿਆਨ ਦੇਣ ਦੀ ਜ਼ਰੂਰਤ ਹੈ। ਅਸੀਂ ਲੋਕ ਤਾਂ ਝੱਲ ਹੀ ਰਹੇ ਹਾਂ।



