Skip to content
Independent perspectives. Global stories.
BREAKING

ਅਡਵਾਨੀ ਵੱਲੋਂ ਐਮਰਜੈਂਸੀ ਬਾਰੇ ਟਿੱਪਣੀ ਰਾਹੀਂ ਮੋਦੀ ’ਤੇ ਨਿਸ਼ਾਨਾ

Share this story

ਲੋਕਤੰਤਰ ਨੂੰ ਕੁਚਲਣ ਵਾਲੀਆਂ ਤਾਕਤਾਂ ਮਜ਼ਬੂਤ ਹੋਣ ਦਾ ਦੋਸ਼

ਨਵੀਂ ਦਿੱਲੀ, 18 ਜੂਨ (ਪੀ. ਟੀ. ਲਾਇਵ)- ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਐਮਰਜੈਂਸੀ ਦੇ ਬਾਰੇ ਦਿੱਤੇ ਬਿਆਨ ਨਾਲ ਸਿਆਸੀ ਹਲਕਿਆਂ ਵਿੱਚ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਜਿਹੜੀਆਂ ਤਾਕਤਾਂ ਲੋਕਤੰਤਰ ਨੂੰ ਕੁਚਲ ਸਕਦੀਆਂ ਹਨ ਉਹ ਮਜ਼ਬੂਤ ਹੋਈਆਂ ਹਨ। ਉਨ੍ਹਾਂ ਦੇਸ਼ ਵਿੱਚ ਫਿਰ ਤੋਂ ਐਮਰਜੈਂਸੀ ਲੱਗਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਹੈ। ਇਸ ਖਦਸ਼ੇ ਨੂੰ ਵਿਰੋਧੀ ਦਲਾਂ ਨੇ ਅਧਾਰ ਬਣਾ ਕੇ ਭਾਜਪਾ ਤੇ ਮੋਦੀ ਸਰਕਾਰ ਉ¤ਤੇ ਹਮਲੇ ਤੇਜ਼ ਕਰ ਦਿੱਤੇ ਹਨ। ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਡਵਾਨੀ ਦੇ ਬਿਆਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅਡਵਾਨੀ ਦਾ ਇਹ ਕਹਿਣਾ ਇੱਕਦਮ ਸਹੀ ਹੈ ਕਿ ਦੇਸ਼ ਵਿੱਚ ਫਿਰ ਤੋਂ ਐਮਰਜੈਂਸੀ ਲੱਗ ਸਕਦੀ ਹੈ

। ਤਾਂਕਿ ਦਿੱਲੀ ਵਿੱਚ ਇਸ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਸ੍ਰੀ ਅਡਵਾਨੀ ਨੇ ਕਿਹਾ ਹੈ ਕਿਭਵਿੱਖ ਵਿੱਚ ਨਾਗਰਿਕ ਸੁਤੰਤਰਤਾ ਦੇ ਪ੍ਰਤੀ ਪ੍ਰਤੀਬਧਤਾ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਸਿਆਸੀ ਅਗਵਾਈ ਮਜ਼ਬੂਤ ਹੈ ਪਰ ਇਸ ’ਚ ਕੁਝ ਖਾਮੀਆਂ ਵੀ ਹਨ। ਜ਼ਿਕਰਯੋਗ ਹੈ ਕਿ ਸ੍ਰੀ ਅਡਵਾਨੀ ਐਮਰਜੈਂਸੀ ਦੌਰਾਨ 19 ਮਹੀਨਿਆਂ ਤੱਕ ਜੇਲ੍ਹ ਵਿੱਚ ਰਹੇ ਸਨ।
ਸ੍ਰੀ ਅਡਵਾਨੀ ਨੇ ਐਮਰਜੈਂਸੀ ਨੂੰ ਇੰਦਰਾ ਗਾਂਧੀ ਅਤੇ ਉਨ੍ਹਾਂ ਦੀ ਸਰਕਾਰ ਦਾ ਅਪਰਾਧ ਦਸਦੇ ਹੋਏ ਕਿਹਾ ਕਿ ਇਹ ਫਿਰ ਤੋਂ ਹੋ ਸਕਦਾ ਹੈ। ਭਾਵੇਂ ਦੇਸ਼ ਨੂੰ ਸੰਵਿਧਾਨਿਕ ਸੁਰੱਖਿਆ ਪ੍ਰਾਪਤ ਹੈ। 2015 ਵਿੱਚ ਵੀ ਉਚਿਤ ਸੁਰੱਖਿਆ ਮੌਜੂਦ ਨਹੀਂ ਹੈ। ਮੈਂ ਨਹੀਂ ਸੋਚਦਾ ਕਿ ਐਮਰਜੈਂਸੀ ਦੇ ਦੌਰ ਦੇ ਬਾਅਦ ਅਜਿਹਾ ਕੁਝ ਕੀਤਾ ਗਿਆ ਹੋਵੇ ਜਿਸ ਨਾਲ ਮੈਨੂੰ ਇਹ ਵਿਸ਼ਵਾਸ ਮਿਲ ਸਕੇ ਕਿ ਨਾਗਰਿਕ ਸੁਤੰਤਰਤਾ ਦਾ ਫਿਰ ਤੋਂ ਘਾਣ ਨਹੀਂ ਹੋਵੇਗਾ। ਭਾਵੇਂ ਇਸ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਇਹ ਕੋਈ ਆਸਾਨੀ ਨਾਲ ਨਹੀਂ ਕਰ ਸਕਦਾ ਪਰ ਫਿਰ ਵੀ ਉਨ੍ਹਾਂ ਕਿਹਾ ਕਿ ਇਹ ਅਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੇ ਬਾਅਦ ਚੋਣਾਂ ਹੋਈਆਂ ਅਤੇ ਜਿਸ ਪਾਰਟੀ ਨੇ ਐਮਰਜੈਂਸੀ ਥੋਪੀ ਸੀ ਉਸ ਦੀ ਬੁਰੀ ਤਰ੍ਹਾਂ ਹਾਰ ਹੋਈ। ਇਹ ਭਵਿੱਖ ਦੇ ਸ਼ਾਸਕਾਂ ਲਈ ਡਰਾਉਣ ਵਾਲਾ ਸਾਬਿਤ ਹੋਇਆ ਕਿ ਇਸ ਨੂੰ ਦੁਹਰਾਇਆ ਗਿਆ ਤਾਂ ਮੂੰਹ ਦੀ ਖਾਮੀ ਪਵੇਗੀ।

WRITTEN BY