ਸ੍ਰੀ ਅਨੰਦਪੁਰ ਸਾਹਿਬ, 15 ਜੂਨ- ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਉਸਤਵ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤਮਾਮ ਸਿੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ, ਕਾਰ ਸੇਵਾ ਸੰਸਥਾਵਾਂ ਦੇ ਪੁਰਜ਼ੋਰ ਸਹਿਯੋਗ ਅਤੇ ਭਾਰੀ ਉਤਸ਼ਾਹ ਨਾਲ 17 ਤੋਂ 19 ਜੂਨ ਤੱਕ ਮਨਾਏ ਜਾਣ ਦੀਆਂ ਤਿਆਰੀਆਂ ਨੂੰ ਖਾਲਸਾ ਨਗਰੀ ਵਿਖੇ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉ¤ਥੇ ਅੱਜ ਤੋਂ ਇਸ ਸਮਾਗਮ ਦਾ ਵਿਧੀਵਤ ਅਗਾਜ ਹੋ ਗਿਆ ਹੈ। ਇਸ ਵਿਸ਼ਾਲ ਸਮਾਗਮਾਂ ਦੀ ਲੜੀ ਨੂੰ ਅੰਤਰ ਰਾਸ਼ਟਰੀ ਪੱਧਰ ’ਤੇ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਧਾਰਮਿਕ
ਜੱਥੇਬੰਦੀਆਂ ਸਹਿਯੋਗ ਨਾਲ ਮਨਾਉਣ ਲਈ ਪਿਛਲੇ ਤਿੰਨ ਮਹੀਨੇ ਤੋਂ ਵੱਡੀ ਅਤੇ ਜੰਗੀ ਪੱਧਰ ’ਤੇ ਤਿਆਰੀਆਂ ਆਰੰਭੀਆਂ ਗਈਆਂ ਹਨ। ਉ¤ਥੇ ਇਸ ਮਹਾਨ ਸ਼ਤਾਬਦੀ ਸਮਾਗਮ ਨੂੰ ਮਨਾਉਣ ਲਈ ਪ੍ਰਬੰਧਕਾਂ ਵੱਲੋਂ ਲਗਭਗ 10 ਕਰੋੜ ਰੁਪਏ ਖਰਚ ਆ ਚੁੱਕਿਆ ਹੈ। ਇਸ 350 ਸਾਲਾ ਸਥਾਪਨਾ ਜਸ਼ਨਾਂ ਨੂੰ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਸੀ। ਜਿਸ ਨੂੰ ਉਪਰੋਕਤ ਨੇਤਾਵਾਂ ਵਲੋਂ ਪ੍ਰਵਾਨ ਵੀ ਕਰ ਲਿਆ ਗਿਆ ਸੀ। ਪ੍ਰ੍ਰੰਤੂ ਐਨ ਮੌਕੇ ’ਤੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਣਾਏ ਪ੍ਰੋਗਰਾਮਾਂ ਨੂੰ ਅਚਾਨਕ ਰੱਦ ਕੀਤੇ ਜਾਣ ਕਾਰਣ ਜਿੱਥੇ ਪੰਜਾਬ ਦੀ ਅਫਸਰਸ਼ਾਹੀ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ ਉ¤ਥੇ ਹੀ ਪੰਜਾਬ ਸਰਕਾਰ ਦੇ ਚਿਹਰੇ ’ਤੇ ਛਾਈ ਜ਼ਬਰਦਸਤ ਮਾਯੂਸੀ ਇਨ੍ਹਾਂ ਸਮਾਗਮਾਂ ਦੇ ਫਿੱਕੇ ਹੋਣ ਦੇ ਅਗਾਓਂ ਸੰਦੇਸ਼ ਸਪਸ਼ਟ ਦੇ ਰਹੀ ਹੈ ਉ¤ਥੇ ਹੀ ਅਕਾਲੀ ਖੇਮਿਆਂ ਵਿੱਚ ਨਿਰਾਸ਼ਾ ਦਾ ਜ਼ੋਰਦਾਰ ਬੋਲਬਾਲਾ ਹੈ। ਕਈ ਨੇਤਾ ਤਾਂ ਅੱਜ ਸਮਾਗਮ ਵਿੱਚ ਸ਼੍ਰੀ ਨਰਿੰਦਰ ਮੋਦੀ ਦੇ ਨਾ ਆਉਣ ਤੇ ਬਹੁਤ ਹੀ ਨਾਮੋਸ਼ੀ ਭਰੇ ਬਿਆਨ ਦਿੰਦੇ ਰਹੇ। ਇਸ ਤੋਂ ਉਲਟ ਅੱਜ ਲੰਮੇ ਅਰਸੇ ਤੋਂ ਅੱਜ ਪੰਜਾਬ ਭਾਜਪਾ ਵਿੱਚ ਖੁਸ਼ੀ ਦੀ ਲਹਿਰ ਸਾਫ ਦਿਖਾਈ ਦੇ ਰਹੀ ਹੈ। ਇਹ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਦੋਵੇਂ ਧਿਰਾਂ ਇੱਕ ਦੂਜੇ ਤੋਂ ਉਲਟ ਹਨ। ਭਾਵੇਂ ਭਾਜਪਾ ਦਾ ਕੋਈ ਆਗੂ ਬਾਹਰੀ ਪੱਖੋਂ ਕੁੱਝ ਵੀ ਸਪਸ਼ਟ ਬੋਲਣ ਤੋਂ ਗੁਰੇਜ਼ ਕਰ ਰਹੇ ਹਨ, ਪ੍ਰੰਤੂ ਖੁਸ਼ੀ ਝਲਕਦੀ ਸਾਫ ਨਜ਼ਰ ਆ ਰਹੀ ਹੈ। ਕੁੱਝ ਤਾਂ ਇਹ ਵੀ ਕਹਿੰਦੇ ਸੁਣੇ ਗਏ ਹਨ ਕਿ ਸ. ਬਾਦਲ ਵੱਲੋਂ ਕੇਂਦਰੀ ਮੰਤਰੀ ਸ੍ਰੀ ਅਰੁਣ ਜੇਤਲੀ ਦੀ ਅੰਮ੍ਰਿਤਸਰ ਵਿੱਚ ਮਦਦ ਨਾ ਕਰਨਾ ਅਤੇ ਹੋਈ ਲੋਕ ਸਭਾ ਚੋਣਾਂ ਵਿੱਚ ਹਾਰ ਨੇ ਵੀ ਮੋਦੀ ਨੂੰ ਦੁਵਿਧਾ ਵਿੱਚ ਪਾਇਆ ਹੋਇਆ ਹੈ ਅਤੇ ਕੇਂਦਰੀ ਮੰਤਰੀ ਵੀ ਨਹੀਂ ਚਾਹੁੰਦੇ ਕਿ ਸ਼੍ਰੀ ਨਰਿੰਦਰ ਮੋਦੀ ਅਨੰਦਪੁਰ ਸਾਹਿਬ ਵਿੱਚ ਜਾਣ। ਦੂਜੇ ਪਾਸੇ ਪੰਜਾਬ ਭਾਜਪਾ ਦਾ ਵੱਡਾ ਧੜਾ ਵੀ ਨਹੀਂ ਸੀ ਚਾਹੁੰਦਾ ਕਿ ਮੋਦੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਆਉਣ। ਬੇਸ਼ੱਕ ਹੁਣ ਮੋਦੀ ਵੱਲੋਂ ਕੇਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਅਨੰਦਪੁਰ ਸਾਹਿਬ ਵਿਖੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ, ਪ੍ਰੰਤੂ ਜਿੱਦਾਂ ਹੀ ਅੱਜ ਮੋਦੀ ਦੇ ਦੌਰੇ ਦੇ ਰੱਦ ਹੋਣ ਸਬੰਧੀ ਸਪਸ਼ਟ ਹੋਇਆ ਤਾਂ ਸਮਾਗਮਾਂ ਦੇ ਪ੍ਰਬੰਧਾਂ ਵਿੱਚ ਪੂਰੀ ਤਨਦੇਹੀ ਨਾਲ ਜੁਟੇ ਪੁਲਿਸ ਅਤੇ ਪ੍ਰਸ਼ਾਸਕ ਹਲਕਿਆਂ ਦੀ ਜਾਨ ਵਿੱਚ ਜਾਨ ਆਈ। ਸਭ ਤੋਂ ਅਹਿਮ ਪੱਖ ਸੀ ਕਿ ਤਖਤ ਸ੍ਰੀ ਕੇਸਗੜ੍ਹ ਦੇ ਸਾਹਮਣੇ ਮੋਦੀ ਦੀ ਆਮਦ ਨੂੰ ਮੱਦੇਨਜ਼ਰ ਰਖਦਿਆਂ ਤਿਆਰ ਕੀਤੀ ਜਾ ਰਹੀ ਲਗਭਗ 3 ਕਰੋੜੀ ਏ.ਸੀ ਸਟੇਜ ਦੇ ਚੁਗੀਰਦੇ ’ਤੇ ਲਗਾਈ ਗਈ ਸੁਰੱਖਿਆ ਨਫਰੀ ਨੂੰ ਅਚਾਨਕ ਸੀਮਤ ਕਰ ਦਿੱਤਾ ਗਿਆ ਤੇ ਬਹੁਤੀ ਜਗ੍ਹਾ ਤੋਂ ਪੁਲਿਸ ਬਲ ਬਦਲ ਕੇ ਵੱਖ-ਵੱਖ ਥਾਵਾਂ ’ਤੇ ਭੇਜ ਦਿੱਤੇ ਗਏ। ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਲਈ ਜੋ ਵਿਸ਼ੇਸ਼ ਪਾਸ ਬਣਾਏ ਜਾ ਰਹੇ ਹਨ ਉਨ੍ਹਾਂ ਪ੍ਰਤੀ ਵੀ ਪੱਤਰਕਾਰਾਂ ਵਿੱਚ ਉਤਸ਼ਾਹ ਦੀ ਘਾਟ ਦਿਸੀ। ਇਸ ਤੋਂ ਇਲਾਵਾ ਬਹੁਤੀਆਂ ਸਰਕਾਰੀ ਤਿਆਰੀਆਂ ਪੂਰੀ ਤਰ੍ਹਾਂ ਢਿੱਲ-ਮਠ ਦਾ ਸ਼ਿਕਾਰ ਹੋ ਗਈਆਂ। ਇੱਕ ਪਹਿਲੂ ਇਹ ਸੀ ਕਿ ਪ੍ਰਸ਼ਾਸਨ ਵੱਲੋਂ ਕੇਸਗੜ੍ਹ ਸਾਹਿਬ ਦੇ ਚੌਗਿਰਦੇ ਵਿੱਚ ਤਮਾਮ ਰੇਹੜੀਆਂ ਫੜੀਆਂ ਅਤੇ ਛੋਟੀਆਂ ਦੁਕਾਨਾਂ ਜੋ ਕਿ ਪ੍ਰਧਾਨ ਮੰਤਰੀ ਦੇ ਦੌਰੇ ਕਾਰਨ ਬੰਦ ਰੱਖਣ ਲਈ ਕਿਹਾ ਗਿਆ ਸੀ ਉਨ੍ਹਾਂ ਦੁਕਾਨਦਾਰਾ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਬੇਸ਼ੱਕ ਸਮਾਗਮ ਰਸਮੀ ਤੌਰ ’ਤੇ ਅੱਜ ਸ਼ੁਰੂ ਹੋ ਗਏ ਪ੍ਰੰਤੂ ਪ੍ਰਸ਼ਾਸਨ ਵੱਲੋਂ 15 ਲੱਖ ਸ਼ਰਧਾਲੂਆਂ ਦੇ ਕੀਤੇ ਗਏ ਦਾਅਵੇ ’ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ। ਇਸ ਤੋਂ ਇਲਾਵਾ ਨਗਰ ਕੀਰਤਨਾਂ ਦੀ ਭਰਮਾਰ ਕਾਰਨ ਸ਼ਰਧਾਲੂਆਂ ਦੀ ਆਮਦ ਵਧ ਜ਼ਰੂਰ ਰਹੀ ਹੈ, ਪ੍ਰੰਤੂ ਪ੍ਰਸ਼ਾਸਨਕ ਸਖਤੀ ਘਟਣ ਨਾਲ ਲੋਕਾਂ ਵਿੱਚ ਇੱਥੇ ਪਹੁੰਚਣ ਲਈ ਉਤਸ਼ਾਹ ਹੋਰ ਵਧੇਗਾ ਅਤੇ ਕੱਲ ਤੱਕ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇਗੀ ਕਿਉਂਕਿ ਹਾਲੇ ਤੱਕ ਕੋਈ ਵੀ ਅਧਿਕਾਰਿਕ ਹਲਕਾ ਪ੍ਰਧਾਨ ਮੰਤਰੀ ਦੇ ਦੌਰੇ ਦੀ ਪੁਸ਼ਟੀ ਨਹੀਂ ਕਰ ਰਿਹਾ।



