ਬਰਨਾਲਾ, 15 ਜੂਨ (ਸਤਬਚਨ ਸਿੰਘ, ਖੁੱਡੀਕਲਾਂ, ਰਾਮ ਧਨੌਲਾ)- ਅੱਜ ਦਿਨ ਦਿਹਾੜੇ 22 ਏਕੜ ਕਲੋਨੀ ਵਿਖੇ ਘਰ ਵਿੱਚ ਦਾਖਲ ਹੋ ਕੇ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਘਰ ਦਾ ਮਾਲਕ ਸਤੀਸ਼ ਮੋਦੀ ਲਗਭਗ ਪੌਣੇ ਚਾਰ ਵਜੇ ਘਰੋਂ ਖਾਣਾ ਖਾਕੇ ਆਪਣੀ ਦੁਕਾਨ ’ਤੇ ਗਿਆ ਸੀ। ਉਸ ਉਪਰੰਤ ਹੀ ਘਰ ਵਿੱਚ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਨੇ ਲੁੱਟਣ ਦੀ ਨੀਅਤ ਨਾਲ ਘਰ ਵਿੱਚ ਹਾਜ਼ਰ ਔਰਤ ਵੀਨਾ ਰਾਣੀ ਨੂੰ ਚਾਕੂਆਂ ਨਾਲ ਜ਼ਖਮੀ ਕਰਕੇ ਮਾਰ ਦਿੱਤਾ ਤੇ ਅੰਦਰੋਂ ਕੁੰਡੀਆਂ ਲਾ ਕੇ ਫਰਾਰ ਹੋ ਗਏ। ਔਰਤ ਉ¤ਤੇ ਹਮਲਾਵਰਾਂ ਨੇ ਚਾਕੂ ਨਾਲ 18-20 ਵਾਰ ਕੀਤੇ। ਇਸ ਘਟਨਾ ਨਾਲ ਸ਼ਹਿਰ ਵਿੱਚ ਸਹਿਮ ਫੈਲ ਗਿਆ। ਲੋਕ ਸਹਿਮ ਦੇ ਮਾਰੇ ਭਾਵੇਂ ਕੁਝ ਦੱਸਣ ਤੋਂ ਇਨਕਾਰੀ ਸਨ
ਪ੍ਰੰਤੂ ਪੁਲਿਸ ਦੇ ਪ੍ਰਬੰਧਾਂ ਨੂੰ ਕੋਸ ਰਹੇ ਸਨ, ਕਿਉਂਕਿ ਬਰਨਾਲਾ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੋਜ਼ਾਨਾ ਹੀ ਵਾਪਰ ਰਹੀਆਂ ਹਨ। ਪਰੰਤੂ ਫਿਰ ਵੀ ਪ੍ਰਸ਼ਾਸਨ ਕੁਝ ਵੀ ਹਰਕਤ ਨਹੀਂ ਕਰ ਰਿਹਾ। ਲੋਕਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਘਰ ਦੇ ਸਾਹਮਣੇ ਪੁਲਿਸ ਦੀ ਚੌਕੀ ਲਗਭਗ ਇੱਕ ਸਾਲ ਤੋਂ ਸਥਾਪਤ ਹੈ। ਘਟਨਾ ਦੀ ਸੂਚਨਾ ਮਿਲਦਿਆ ਹੀ ਪੁਲਿਸ ਪਹੁੰਚ ਗਈ ਤੇ ਵੱਡੀ ਗਿਣਤੀ ਵਿੱਚ ਲੋਕ ਜਮ੍ਹਾਂ ਹੋ ਗਏ। ਉਥੇ ਮੌਜੂਦ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।



