ਅੰਮ੍ਰਿਤਸਰ, 11 ਜੂਨ (ਪੀ. ਟੀ.)-ਪ੍ਰਸਿੱਧ ਸਮਾਜ ਸੇਵੀ ਤੇ ਉ¤ਘੇ ਸਾਹਿਤਕਾਰ ਸ. ਹਰਜੀਤ ਸਿੰਘ ਬੇਦੀ ਅੱਜ ਬੀਮਾਰ ਹੋਣ ਕਾਰਣ ਕੁਝ ਸਮਾਂ ਹਸਪਤਾਲ ਵਿੱਚ ਰਹਿਣ ਮਗਰੋਂ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਸ੍ਰ: ਹਰਜੀਤ ਸਿੰਘ ਬੇਦੀ, ਸਵਰਗੀ ਬੇਦੀ ਲਾਲ ਸਿੰਘ ਸਾਹਿਤਕਾਰ ਦੇ ਸਪੁੱਤਰ ਤੇ ਡਾ: ਹਰਚੰਦ ਸਿੰਘ ਬੇਦੀ ਤੇ ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਦੇ ਵੱਡੇ ਭਰਾ ਸਨ।ਉਹ ਪੰਜਾਬ ਰਾਜ ਬਿਜਲੀ ਬੋਰਡ ਤੋਂ ਬਤੌਰ ਇੰਜੀਨੀਅਰ ਰਿਟਾਇਰ ਹੋਏ ਸਨ। ਉਹ ਸਮਾਜ ਸੇਵੀ ਦੇ ਨਾਲ ਨਾਲ ਸਾਹਿਤਕਾਰ ਵੀ ਸਨ। ਉਨ੍ਹਾਂ ਸਾਹਿਤ ਦੀ ਦੁਨੀਆਂ ਵਿੱਚ ਕਹਾਣੀਆਂ ਦੀਆਂ ਤਿੰਨ ਪੁਸਤਕਾਂ ਦੀ ਰਚਨਾ ਕੀਤੀ ਤੇ ਆਪਣੇ ਵੱਡ ਵਡੇਰਿਆਂ ਦੀਆਂ ਪੈੜਾਂ ਤੇ ਚੱਲਦੇ ਹੋਏ
ਸਾਹਿਤਕ ਦੁਨੀਆਂ ਵਿੱਚ ਖੂਬ ਨਾਮ ਕਮਾਇਆ। ਉਨ੍ਹਾਂ ਦੀ ਪੁਸਤਕ ‘ਅਸੀਂ ਤੁਹਾਡੇ ਮਹਿਰਮ ਹੋਇ’ ਵਿੱਚ ਪਹਿਲੀ ਵਾਰ ਵਰਿਆਮ ਸੰਧੂ, ਗੁਲ ਚੌਹਾਨ, ਹਰਪਾਲਜੀਤ ਪਾਲੀ ਤੇ ਹੋਰ ਕਹਾਣੀਕਾਰਾਂ ਦੀਆਂ ਪਹਿਲੀਆਂ ਕਹਾਣੀਆਂ ਛਪੀਆਂ। ਉਹ ਆਪਣੇ ਪਿੱਛੇ ਚਾਰ ਬੇਟੀਆਂ ਤੇ ਇਕ ਬੇਟਾ ਸ੍ਰ: ਰੂਪਿੰਦਰ ਸਿੰਘ ਬੇਦੀ ਛੱਡ ਗਏ। ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਗ੍ਰਹਿ 21- ਪ੍ਰੋਫੈਸਰ ਕਲੌਨੀ, ਸਾਹਮਣੇ ਸੰਧੂ ਕਲੌਨੀ, ਛਿਹਰਟਾ ਤੋਂ ਸਵੇਰੇ 10-00 ਵਜੇ ਚੱਲੇਗੀ ਤੇ ਸ਼ਮਸ਼ਾਨ ਘਾਟ ਨਰਾਇਣ ਗੜ੍ਹ, ਅੰਮ੍ਰਿਤਸਰ ਵਿਖੇ ਅੰਤਿਮ ਸਸਕਾਰ ਹੋਵੇਗਾ।



