ਭਾਰਤੀ ਫੌਜ ਵੱਲੋਂ ਅਜਿਹੀਆਂ ਹੋਰ ਕਾਰਵਾਈਆਂ ਕਰਨ ਦੀ ਯੋਜਨਾ
ਨਵੀਂ ਦਿ¤ਲੀ, 11 ਜੂਨ (ਪੀ. ਟੀ. ਲਾਇਵ)- ਇੱਕ ਰਿਪੋਰਟ ਅਨੁਸਾਰ ਮਿਆਂਮਾਰ ਆਪ੍ਰੇਸ਼ਨ ਨੂੰ ਲੈ ਕੇ ਅ¤ਤਵਾਦੀ ਬੌਖਲਾ ਗਏ ਹਨ ਅਤੇ ਉਹ ਭਾਰਤੀ ਫੌਜ ਅਤੇ ਭਾਰਤ ਸਰਕਾਰ ਤੋਂ ਇਸ ਕਾਰਵਾਈ ਦਾ ਬਦਲਾ ਲੈਣ ਲਈ ਕਿਸੇ ਵ¤ਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਆੜ ’ਚ ਹਨ।ਖੁਫੀਆ ਏਜੰਸੀਆਂ ਨੂੰ ਇਸ ਦੀ ਭਿਣਕ ਲ¤ਗੀ ਹੈ। ਲਿਹਾਜ਼ਾ ਉ¤ਤਰ ਪੂਰਬੀ ਰਾਜਾਂ ’ਚ ਹਾਈ ਅਲਰਟ ਜਾਰੀ ਕਰ ਦਿ¤ਤਾ ਗਿਆ ਹੈ। ਸੂਤਰਾਂ ਮੁਤਾਬਿਕ ਅ¤ਤਵਾਦੀ ਸੰਗਠਨ ਐਨ.ਐਸ.ਸੀ.ਐਨ. (ਕੇ) ਦੇ ਲਗਭਗ 15-20 ਅ¤ਤਵਾਦੀ ਭਾਰਤੀ ਸਰਹ¤ਦ ’ਚ ਦਾਖਲ ਹੋ ਗਏ ਹਨ।ਇਨ੍ਹਾਂ ਦੇ ਨਿਸ਼ਾਨੇ ’ਤੇ ਸੁਰ¤ਖਿਆ ਏਜੰਸੀਆਂ ਤੇ ਆਮ ਲੋਕ ਹੋ ਸਕਦੇ ਹਨ।ਸੂਤਰਾਂ ਮੁਤਾਬਿਕ ਕੁਝ ਅ¤ਤਵਾਦੀ ਸੰਗਠਨ ਮਿਲ ਕੇ ਭਾਰਤੀ ਫੌਜ ਤੋਂ ਬਦਲਾ ਲੈਣ ਦੀ ਯੋਜਨਾ ਬਣਾ ਰਹੇ ਹਨ।
ਗ੍ਰਹਿ ਮੰਤਰਾਲਾ ਦੇ ਸੂਤਰਾਂ ਅਨੁਸਾਰ ਭਾਰਤੀ ਫੌਜ ਵੱਲੋਂ ਕੀਤੇ ਗਏ ਆਪ੍ਰੇਸ਼ਨ ’ਚੋਂ ਬਚ ਕੇ ਨਿਕਲੇ ਕੁਝ ਅੱਤਵਾਦੀ ਸੰਭਵ ਹੈ ਕਿ ਭਾਰਤੀ ਖੇਤਰ ਅੰਦਰ ਦਾਖ਼ਲ ਹੋ ਗਏ ਹੋਣ। ਕਈ ਜ਼ਖਮੀ ਅੱਤਵਾਦੀ ਯਾਂਗੂਨ (ਮਿਆਂਮਾਰ) ’ਚ ਇਲਾਜ ਕਰਵਾ ਰਹੇ ਹਨ। ਅਜਿਹਾ ਨਹੀਂ ਹੈ ਕਿ ਮਿਆਂਮਾਰ ਫੌਜ ਪੂਰੀ ਤਰ੍ਹਾਂ ਉਨ੍ਹਾਂ ਦੇ ਖਿਲਾਫ ਹੈ।
ਐਨਐਸਸੀਐਨ (ਕੇ) ਉ¤ਪਰ ਭਾਰਤੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਦੀ ਸਮੀਖਿਆ ਲਈ ਵੀਰਵਾਰ ਨੂੰ ਗ੍ਰਹਿ ਮੰਤਰਾਲਾ ਵਿੱਚ ਇੱਕ ਅਹਿਮ ਮੀਟਿੰਗ ਵੀ ਹੋਈ ਜਿਸ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਸ਼ਾਮਿਲ ਹੋਏ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫੌਜ ਅਜਿਹੀਆਂ ਹੋਰ ਕਾਰਵਾਈਆਂ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਫੌਜ ਦੇ ਕੋਲ ਤਿਰਾਪ, ਚਾਂਮਲਾਂਗ ਅਤੇ ਕੋਹੀਮਾ ਦੇ ਉ¤ਤਰੀ ਹਿੱਸਿਆਂ ਵਿੱਚ ਅੱਤਵਾਦੀਆਂ ਦੇ ਜਮ੍ਹਾਂ ਹੋਣ ਦੀ ਖਬਰ ਹੈ।



