ਜਲੰਧਰ/ਚੰਡੀਗ੍ਯੜ੍ਹ, 7 ਜੂਨ- ਹਰਿਆਣਾ ਸਰਕਾਰ ਨੇ 31 ਮਾਰਚ, 2015 ਤੱਕ 50 ਫੀਸਦੀ ਤੋਂ ਜ਼ਿਆਦਾ ਨਿਰਮਾਣ ਵਾਲੀਆਂ ਸਾਰੀਆਂ ਅਣਧਿਕ੍ਰਤ ਕਾਲੋਨੀਆਂ ਦਾ ਇਕ ਸਰਵੇਖਣ ਕਰਵਾਉਣ ਦਾ ਫੈਸਲਾ ਲਿਆ ਹੈ ਤਾਂ ਕਿ ਇਨ੍ਹਾਂ ਕਾਲੋਨੀਆਂ ਦਾ ਨਿਯਮਤੀਕਰਨ ਕੀਤਾ ਜਾ ਸਕੇ ਜਾਂ ਵਿਕਾਸ ਕੰਮਾਂ ਦੀ ਜਰੂਰਤ ਤੇ ਵਿਕਾਸ ਦੀ ਘਾਟ ਵਾਲੀਆਂ ਕਾਲੋਨੀਆਂ ਦੇ ਰੂਪ ਵਿਚ ਐਲਾਨਿਆ ਜਾ ਸਕੇ। ਅਜਿਹੀਆਂ ਕਾਲੋਨੀਆਂ ਵਿਚ ਨਾਗਰਿਕਾਂ ਦੇ ਜਿਉਣ ਦੇ ਅਧਿਕਾਰ ਦੇ ਰੂਪ ਵਿਚ ਬਿਜਲੀ ਅਤੇ ਪਾਣੀ ਦੀ ਮੂਲ ਜ਼ਰੂਰਤਾਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਇਹ ਫੈਸਲਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਪ੍ਰਧਾਨਗੀ ਵਿਚ ਇਕ ਉਚ ਪੱਧਰੀ ਮੀਟਿੰਗ ਵਿਚ ਲਿਆ ਗਿਆ।
ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਅਣਅਧਿਕਾਰਤ ਕਾਲੋਨੀਆਂ ਦੀ ਪਹਿਚਾਣ ਕਰਨ ਦੇ ਲਈ ਛੇਤੀ ਸਰਵੇਖਣ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਮੂਲ ਵਿਕਾਸ ਕੰਮਾਂ ਦੀ ਜ਼ਰੂਰਤ ਤੇ ਵਿਕਾਸ ਦੀ ਕਮੀ ਵਾਲੀ ਕਾਲੋਨੀ ਨੂੰ ਨਿਯਮਿਤ/ਘੋਸ਼ਿਤ ਕਰਨ ਦੇ ਲਈ ਘੱਟ ਤੋਂ ਘੱਟ 10 ਫੁੱਟ ਦੀ ਮੁਖ ਸੜਕ ਦੀ ਉਪਲੱਬਧਤਾ ਜ਼ਰੂਰੀ ਹੈ। ਮਾਨਵੀ ਆਧਾਰ ’ਤੇ ਨਾਗਰਿਕਾਂ ਦੇ ਜਿਉਣ ਦੇ ਅਧਿਕਾਰ ਦੇ ਰੂਪ ਵਿਚ ਪਾਣੀ ਅਤੇ ਬਿਜਲੀ ਦੀ ਮੂਲ ਜ਼ਰੂਰਤ ਨੂੰ ਸਮਝਦੇ ਹੋਏ ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਘਰਾਂ ਵਿਚ ਚਾਹੇ ਉਹ ਘਰ ਪ੍ਰਾਧਿਕ੍ਰਤ ਜਾਂ ਅਨਅਧਿਕਾਰਤ ਕਾਲੋਨੀਆਂ ਵਿਚ ਸਥਿਤ ਹੋਣ, ਵਿਚ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਮਹਿਸੂਸ ਕੀਤਾ ਕਿ ਪਾਣੀ ਅਤੇ ਬਿਜਲੀ ਇਕ ਉਨਤ ਜੀਵਨ ਦੇ ਲਈ ਮੂਲ ਜ਼ਰੂਰਤ ਹੁੰਦੀ ਹੈ। ਰਾਜ ਨਾਗਰਿਕਾਂ ਨੂੰ ਇਸ ਸਹੂਲਤ ਤੋਂ ਇਨਕਾਰ ਕਰਨ ਨੂੰ ਮੁਕਦਰਸ਼ਕ ਰਹਿਕੇ ਨਹੀਂ ਦੇਖ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਖੇਤਰਾਂ ਵਿਚ ਅਸਥਾਈ ਕੁਨੈਕਸ਼ਨ ਦਿੱਤੇ ਜਾਣ।
ਬਿਜਲੀ ਵਿਭਾਗ ਵੱਲੋਂ ਅਜਿਹੇ ਘਰਾਂ ਨੂੰ ਅਲੱਗ ਰੰਗ ਦੇ ਬਿਲ ਦਿੱਤੇ ਜਾਣਗੇ ਅਤੇ ਉਨ੍ਹਾਂ ਤੋਂ ਸਹੁੰ ਪੱਤਰ ਲਿਆ ਜਾਵੇਗਾ ਕਿ ਅਜਿਹੇ ਕੁਨੈਕਸ਼ਨ ਲੈਣ ਨਾਲ ਜ਼ਮੀਨ ’ਤੇ ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਸਵਾਮਿਤਵ ਦਾ ਅਧਿਕਾਰ ਨਹੀਂ ਬਣ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਨਿਗਮ ਅਜਿਹੇ ਸਾਰੇ ਕੁਨੈਕਸ਼ਨਾਂ ਨੂੰ (ਵਰਤਮਾਨ ਵਿਚ ਸ਼ਹਿਰੀ/ਅਰਧ ਸ਼ਹਿਰੀ ਖੇਤਰਾਂ ਵਿਚ ਅਜਿਹੇ ਵਿਅਕਤੀਆਂ ਦੇ ਸੰਚਾਲਿਤ ਕੁਨੈਕਸ਼ਨ, ਜਿਨ੍ਹਾਂ ਪ੍ਰਾਧਿਕ੍ਰਤ ਕੁਨੈਸਕਨ ਦੇਣ ਤੋਂ ਇਨਕਾਰ ਕੀਤਾ ਗਿਆ ਹੋਵੇ), ਦੇ ਅਸਥਾਈ ਕੁਨੈਕਸ਼ਨ ਨੂੰ ਪ੍ਰਾਧਿਕ੍ਰਤ ਕੁਨੈਕਸ਼ਨ ਵਿਚ ਬਦਲਣ ਦੇ ਲਈ ਸਮਰਥ ਹੋਵੇਗਾ।
ਅਜਿਹੇ ਸਾਰੇ ਕੁਨੈਕਸ਼ਨ ’ਤੇ ਮੀਟਰ ਅਤੇ ਬਿਜਲੀ ਚੋਰੀ ਰੋਧੀ ਉਪਕਰਨ ਲਗਾਏ ਜਾਣ।ਬੁਲਾਰੇ ਨੇ ਦੱਸਿਆ ਕਿ ਗੁੜਗਾਉਂ ਦੇ ਗੋਲਾ ਬਾਰੂਦ ਡਿੱਪੂ ਦੇ ਆਸ ਪਾਸ ਪ੍ਰਤੀਬੱਧਤ ਖੇਤਰ ਵਿਚ ਬਿਜਲੀ ਅਤੇ ਪਾਣੀ ਦੇ ਅਸਥਾਈ ਕੁਨੈਕਸ਼ਨ ਪ੍ਰਦਾਨ ਕਰਨ ਦੇ ਮਾਮਲੇ ’ਤੇ ਉਚ ਅਦਾਲਤ ਤੋਂ ਉਚਿਤ ਕਲੀਅਰੈਂਸ ਲੈਣ ਦਾ ਵੀ ਫੈਸਲਾ ਲਿਆ ਗਿਆ ਹੈ।



