Skip to content
Independent perspectives. Global stories.
BREAKING

ਨੀਤੀਸ਼ ਤੇ ਲਾਲੂ ਬਿਹਾਰ ਚੋਣਾਂ ਮਿਲਕੇ ਲੜਣਗੇ – ਸੀਟ ਦੀ ਵੰਡ ਲਈ ਕਮੇਟੀ

Share this story

ਮੁਲਾਇਮ ਸਿੰਘ ਯਾਦਵ ਦੇ ਘਰ ਜਨਤਾ ਪਰਿਵਾਰ ਦੀ ਮੀਟਿੰਗ ’ਚ ਫੈਸਲਾ

hug ਨਵੀਂ ਦਿੱਲੀ, 7 ਜੂਨ (ਪੀ. ਟੀ. ਲਾਇਵ)- ਬਿਹਾਰ ਵਿੱਚ ਹੁਕਮਰਾਨ ਜਨਤਾ ਦਲ ਯੂ (ਜੇਡੀਯੂ) ਅਤੇ ਲਾਲੂ ਪ੍ਰਸਾਦ ਦੀ ਆਰਜੇਡੀ ਨੇ ਰਾਜ ਵਿਧਾਨਸਭਾ ਦਾ ਚੋਣ ਮਿਲਕੇ ਲੜਨ ਦਾ ਫੈਸਲਾ ਕੀਤਾ ਅਤੇ ਸੀਟਾਂ  ਦੇ ਬਟਵਾਰੇ ਉੱਤੇ ਵਿਚਾਰ ਕਰਨ ਲਈ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਮਾਜਵਾਦੀ ਪਾਰਟੀ  ਦੇ ਜਨਰਲ ਸਕੱਤਰ ਸ੍ਰੀ ਰਾਮਗੋਪਾਲ ਯਾਦਵ  ਨੇ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ। ਬਿਹਾਰ ਦੇ ਮੁੱਖ ਮੰਤਰੀ ਅਤੇ ਜੇਡੀਯੂ ਦੇ ਆਗੂ ਸ੍ਰੀ ਨੀਤੀਸ਼ ਕੁਮਾਰ ਅਤੇ ਆਰਜੇਡੀ ਦੇ ਮੁਖੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਇੱਥੇ ਸਮਾਜਵਾਦੀ ਪਾਰਟੀ ਦੇ ਮੁਖੀ ਸ੍ਰੀ ਮੁਲਾਇਣ ਸਿੰਘ ਯਾਦਵ ਦੇ ਘਰ ਦੋ ਘੰਟੇ ਤੱਕ ਲੰਮੀ ਮੀਟਿੰਗ ਤੋਂ ਬਾਅਦ ਇਸ ਸਬੰਧੀ ਫੈਸਲਾ ਲਿਆ ਹੈ।

ਉਂਝ ਹਾਲੇ ਬਿਹਾਰ ਦੇ ਮੁੱਖ ਮੰਤਰੀ ਦੇ ਪਦ ਲਈ ਕਿਸੇ ਨੇਤਾ ਦੇ ਨਾਮ ਉੱਪਰ ਸਹਿਮਤੀ ਨਹੀਂ ਬਣੀ। ਜਨਤਾ ਪਰਿਵਾਰ ਦੀਆਂ ਇਨ੍ਹਾਂ ਦੋਵੇਂ ਪ੍ਰਮੁੱਖ ਧਿਰਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਸਾਂਝੇ ਤੌਰ ’ਤੇ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਲੜਣ ਦਾ ਫੈਸਲਾ ਲਿਆ ਹੈ। ਆਰਜੇਡੀ ਅਤੇ ਜੇਡੀਊ ਇਹ ਚੋਣ ਗੱਠਜੋੜ ਤਹਿਤ ਲੜਨਗੇ। ਫੈਸਲੇ ਮੁਤਾਬਿਕ ਜਨਤਾ ਪਰਿਵਾਰ ਦੀਆਂ ਸਾਰੀਆਂ ਧਿਰਾਂ ਦਾ ਇਕੱਠਾ ਹੋਣਾ  ਬਿਹਾਰ ਚੋਣਾਂ ਤੋਂ ਬਾਅਦ ਹੀ ਤੈਅ ਕੀਤਾ ਜਾਵੇਗਾ। ਸਪਾ ਪ੍ਰਮੁੱਖ ਮੁਲਾਇਮ ਸਿੰਘ  ਦੀ ਹਾਜ਼ਰੀ ਵਿੱਚ ਹੋਈ ਬੈਠਕ  ਦੇ ਬਾਅਦ ਰਾਮਗੋਪਾਲ ਨੇ ਕਿਹਾ ਕਿ ਛੇ ਮੈਂਬਰੀ ਇੱਕ ਕਮੇਟੀ ਸੀਟਾਂ ਦੀ ਵੰਡ ਬਾਰੇ ਵਿੱਚ ਵਿਚਾਰ ਕਰੇਗੀ ।ਇਸ ਮਕੇਟੀ ਵਿੱਚ ਆਰਜੇਡੀ ਅਤੇ ਜੇਡੀਯੂ ਦੇ ਤਿੰਨ-ਤਿੰਨ ਮੈਂਬਰ ਲਏ ਜਾਣਗੇ। ਮੈਂਬਰਾਂ ਦੇ ਨਾਵਾਂ ਬਾਰੇ ਹਾਲੇ ਤੈਅ ਨਹੀਂ ਕੀਤਾ ਗਿਆ। ਸ੍ਰੀ ਯਾਦਵ ਨੇ ਵੀ ਇਸ ਮੌਕੇ ’ਤੇ ਕਮੇਟੀ ਮੈਬਰਾਂ ਦਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ।ਉਨ੍ਹਾਂਨੇ ਕਿਹਾ ,  ਇਸਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਸਿਆਸੀ ਹਲਕਿਆਂ ਵਿੱਚ ਇਸ ਫੈਸਲੇ ਨੂੰ ਕਾਫੀ ਦਿਲਚਸਪੀ ਨਾਲ ਦੇਖਿਆ ਜਾ ਰਿਹਾ ਹੈ। ਬੇਸ਼ੱਕ ਹਾਲੇ ਜਨਤਾ ਪਰਿਵਾਰ ਵਿੱਚ ਕਈ ਮੁੱਦਿਆਂ ਬਾਰੇ ਮਤਭੇਦ ਹਨ ਪ੍ਰੰਤੂ ਇਸ ਦਾ ਬਿਹਾਰ ਚੋਣਾਂ ’ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ। ਜਨਤਾ ਪਰਿਵਾਰ ਦੇ ਇਸ ਫੈਸਲੇ ਨਾਲ ਭਾਜਪਾ ਲਈ ਵੱਡੀ ਚੁਣੌਤੀ ਪੈਦਾ ਹੋ ਗਈ ਹੈ। ਲੋਕਸਭਾ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਲਗਾਤਾਰ ਇਸ ਕੋਸ਼ਿਸ਼ ਵਿੱਚ ਹੈ ਕਿ ਕਿਸੇ ਤਰ੍ਹਾਂ ਬਿਹਾਰ ਦੇ ਤਖਤ ਉੱਪਰ ਕਬਜ਼ਾ ਕੀਤਾ ਜਾਵੇ। ਇਸ ਦੌਰਾਨ ਜਨਤਾ ਪਰਿਵਾਰ ਵੱਲੋਂ ਕਿਸ ਨੇਤਾ ਨੂੰ ਬਿਹਾਰ ਦੇ ਸੰਭਾਵੀ ਮੁੱਖ ਮੰਤਰੀ ਵਜੋਂ ਉਭਾਰਿਆ ਜਾਵੇਗਾ ਉਸ ਸਬੰਧੀ ਕੋਈ ਫੈਸਲਾ ਨਹੀਂ ਹੋ ਸਕਿਆ। ਸੂਤਰਾਂ ਮੁਤਾਬਿਕ ਜਨਤਾ ਪਰਿਵਾਰ ਵਿੱਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈਕੇ ਕੋਈ ਵਿਵਾਦ ਨਹੀਂ ਹੈ। ਸਾਰੀਆਂ ਧਿਰਾਂ ਇਸ ਗੱਲ ’ਤੇ ਸਹਿਮਤ ਹਨ ਕਿ ਮੁੱਖ ਮੰਤਰੀ ਦੇ ਅਹੁਦੇ ਦਾ ਫੈਸਲਾ ਚੋਣ ਨਤੀਜਿਆਂ ਤੋਂ ਬਾਅਦ ਕੀਤਾ ਜਾਵੇ।

WRITTEN BY