Skip to content
Independent perspectives. Global stories.
BREAKING

ਧਾਰਮਿਕ ਜਥੇਬੰਦੀਆਂ ਵੱਲੋਂ ਪਿੰਡ ਬਰਗਾੜੀ ਨੇੜੇ ਹਾਈਵੇਅ ’ਤੇ ਲਾਇਆ ਜਾਮ

Share this story

ਫਰੀਦਕੋਟ/ਕੋਟਕਪੂਰਾ, 5 ਜੂਨ   (ਗੁਰਜੀਤ ਰੋਮਾਣਾ)- ਇੱਥੇ ਇਹ ਦਸਣਯੋਗ ਹੈ ਕੇ ਜ਼ਿਲ੍ਹਾ ਫਰੀਦਕੋਟ ਦੇ ਕੋਟਕਪੂਰਾ ਤਹਿਸੀਲ ਦੇ ਨੇੜੇ ਪੈਂਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਦਿਨ ਸੋਮਵਾਰ 1 ਜੂਨ ਨੂੰ ਕਿਸੇ ਗਲਤ ਅਖੌਤੀ ਅਨਸਰਾਂ ਵੱਲੋਂ ਦਿਨ ਦੇ ਡੇਢ ਤੋਂ ਦੋ ਵਜੇ ਦੇ ਕਰੀਬ ਪਿੰਡ ਦੇ ਗੁਰਦੁਆਰਾ ਸਹਿਬ ਵਿਚ ਪਹੁੰਚ ਕੇ ਗੁਰੂ ਗ੍ਰੰਥ ਸਹਿਬ ਜੀ ਦੇ ਸਰੂਪ ਗਾਇਬ (ਚੋਰੀ) ਕਰ ਲਏ ਗਏ। ਸਨ, 3 ਜੂਨ ਨੂੰ ਰੋਜਾਨਾ ਪੰਜਾਬ ਟਾਇਮਜ਼ ਦੇ ਫਰੀਦਕੋਟ ਤੋਂ ਸਟਾਫ ਰਿਪੋਟਰ ਗੁਰਜੀਤ ਰੋਮਾਣਾ ਦੀ ਟੀਮ ਵੱਲੋਂ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਪਹੁੰਚ ਕੇ ਸਾਰੀ ਸਥਿੱਤੀ ਦਾ ਬਰੀਕੀ ਨਾਲ ਜਾਇਜ਼ਾ ਲਿਆ ਸੀ, ਮੌਕੇ ’ਤੇ ਗੁਰਦੁਆਰਾ ਸਹਿਬ ਦੀ ਲੋਕਲ ਕਮੇਟੀ ਦੇ ਪ੍ਰਧਾਨ ਸ.ਰਣਜੀਤ ਸਿੰਘ ਅਤੇ ਗੁਰਦੁਆਰਾ ਸਹਿਬ ਦੇ ਮੁਖ ਗ੍ਰੰਥੀ ਸਹਿਬ ਭਾਈ ਗੋਰਾ ਸਿੰਘ ਜੀ ਨੇ ਦੱਸਿਆ ਕੇ ਜਦੋਂ ਉਹ ਕਿਸੇ ਕੰਮ ਬੈਕ ਗਏ ਸਨ ਉਸ ਵੇਲੇ ਇਹ ਘਟਨਾ ਵਾਪਰੀ ਜਦੋਂ ਉਨਾਂ ਗੁਰੂ ਘਰ ਪਹੁੰਚ ਕੇ ਦਰਬਾਰ

ਸਹਿਬ ਵਿਖੇ ਗੁਰਮਤਿ ਦੀ ਸਿੱਖਿਆ ਲੈ ਰਹੇ ਬੱਚਿਆਂ ਨੂੰ ਮਿਲੇ ਤਾਂ ਉਸ ਸਮੇਂ ਗੁਰੂ ਸਹਿਬ ਜੀ ਦੇ ਰੁਮਾਲੇ ਉਸੇ ਤਰ੍ਹਾਂ ਸਜਾਏ ਹੋਏ ਸਨ ਤੇ ਉਹ ਕਿਸੇ ਦੇ ਘਰ ਰੱਖੇ ਸਹਿਜ ਪਾਠ ਤੇ ਆਪਣੀ ਡਿਊਟੀ ਨਿਭਾਉਣ ਚਲੇ ਗਏ ਉਸੇ ਟਾਇਮ ਬੱਚਿਆਂ ਨੇ ਜਦੋ ਦਰਬਾਰ ਸਹਿਬ ਵਿਚ ਪ੍ਰਕਾਸ਼ ਗੁਰੂ ਗ੍ਰੰਥ ਸਹਿਬ ਦੇ ਰੁਮਾਲਾ ਸਹਿਬ ਦੇ ਪਏ ਵੱਲ ਕੱਢਣ ਦੀ ਕੋਸਿਸ਼ ਕੀਤੀ ਤਾਂ ਵੇਖਿਆ ਕੇ ਗੁਰੂ ਗ੍ਰੰਥ ਸਹਿਬ ਜੀ ਦੇ ਸਰੂਪ ਉਥੋਂ ਗਾਇਬ ਸਨ ਤਾਂ ਬੱਚਿਆਂ ਨੇ ਤੁਰੰਤ ਗ੍ਰੰਥੀ ਸਾਹਿਬ ਦੀ ਸਿੰਘਣੀ ਨੂੰ ਦੱਸਿਆ ਉਨਾਂ ਤੁਰੰਤ ਗ੍ਰੰਥੀ ਜੀ ਨੂੰ ਬੁਲਾਇਆ। ਉਨ੍ਹਾਂ ਸਪੀਕਰ ’ਚ ਅਨਾਊਂਸਮੈਂਟ ਕਰਵਾ ਦਿੱਤੀ ਤੇ ਮੌਕੇ ਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤ ਨੂੰ ਬੁਲਾ ਲਿਆ ਸਾਰਿਆਂ ਨੇ ਆਸੇ-ਪਾਸੇ ਦੇਖਣ ਉਪਰੰਤ ਸਬੰਧਤ ਥਾਣੇ ਸੂਚਨਾ ਦਿੱਤੀ ਤੁਰੰਤ ਐੱਸ ਪੀ, ਡੀ ਐੱਸ ਪੀ, ਐੱਸ ਐੱਚ ਓਜ਼ ਨੇ ਮੌਕੇ ’ਤੇ ਪਹੁੰਚ ਕੇ ਗ੍ਰੰਥੀ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ 3 ਜੂਨ ਨੂੰ ਹੀ ਸਿੱਖ ਪੰਥਕ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਹਿਬ ਵਾਲੇ ਤੇ ਹੋਰ ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਸਹਿਬ ਵਿਖੇ ਵਾਪਰੀ ਇਸ ਮੰਦਭਾਗੀ ਘਟਨਾ ਪ੍ਰਤੀ ਭਾਰੀ ਰੋਸ ਜ਼ਾਹਰ ਕੀਤਾ ਤੇ ਜਥੇਬੰਦੀਆਂ ਦੇ ਆਗੂਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਮੌਕੇ ਤੇ ਪਹੁੰਚੇ ਡੀ ਐੱਸ ਪੀ ਜੈਤੋ ਸੁਖਦੇਵ ਸਿੰਘ, ਐੱਸ ਐੱਚ ਓ ਬਾਜਾਖਾਨਾਂ ਜਸਵੀਰ ਸਿੰਘ ਵੀ ਪੁਲਿਸ ਫੋਰਸ ਸਮੇਤ ਪੂਰੀ ਤਨਦੇਹੀ ਨਾਲ ਹਾਜ਼ਰ ਹੋ ਕੇ ਹਰ ਪੱਖ ਤੋਂ ਨਿਗਰਾਨੀ ਰਖ ਰਹੇ ਸਨ ਇਸ ਸਮੇਂ ਡੀ ਐੱਸ ਪੀ ਜੈਤੋ ਸ.ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕੇ ਪੁਲਿਸ ਬਰੀਕੀ ਨਾਲ ਜਾਣਕਾਰੀ ਹਾਸਲ ਕਰਕੇ ਤਲਾਸ਼ ਕਰ ਰਹੀ ਹੈ ਤੇ ਜਲਦੀ ਹੀ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦੁਆਈ ਜਾਵੇਗੀ, ਜਦੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸਿੱਖ ਜਥੇਬੰਦੀ ਤੇ ਪੰਥਕ ਲਹਿਰ ਦੇ ਮੁਖੀ ਸੰਤ ਬਲਜੀਤ ਸਿੰਘ ਜੀ ਦਾਦੂਵਾਲ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕੇ ਪੁਲਿਸ ਅਨੁਸਾਰ ਉਨਾਂ ਕੱਲ 4 ਜੂਨ ਤਕ ਟਾਇਮਜ਼ ਮੰਗਿਆ ਕੇ ਉੱਕਤ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ ਅਗਰ ਜੇਕਰ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਉਨਾਂ ਪੰਜਾਬ ਦੀ ਸਮੂਹ ਸੰਗਤ ਤੇ ਧਾਰਮਿਕ ਜਥੇਬੰਦੀਆਂ ਨੂੰ 5 ਜੂਨ ਨੂੰ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ ਤੇ ਮੌਕੇ ਤੇ ਸਮੂਹ ਜਥੇਬੰਦੀਆਂ ਅਤੇ ਸੰਗਤ ਦੇ ਵੱਡੇ ਇਕੱਠ ਦੇ ਸਹਿਯੋਗ ਨਾਲ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ,ਅਜ ਧਾਰਮਿਕ ਜਥੇਬੰਦੀਆਂ ਦੇ ਸਦੇ ਤੇ ਪਹੁੰਚੀ ਸੰਗਤ ਨੂੰ ਜਥੇਬੰਦੀਆਂ ਦੇ ਆਗੂਆਂ ਜਿਸ ਦੀ ਅਗਵਾਈ ਪੰਥਕ ਲਹਿਰ ਦੇ ਮੁਖੀ ਸੰਤ ਬਲਜੀਤ ਸਿੰਘ ਜੀ ਦਾਦੂਵਾਲ ਕਰ ਰਹੇ ਸਨ ਤੇ ਉਨਾਂ ਅਮਰੀਕ ਸਿੰਘ ਦਮਦਮੀ ਟਕਸਾਲ ਅਜਨਾਲਾ, ਪ੍ਰਦੀਪ ਸਿੰਘ ਹਰਿਆਣਾ, ਏਕਨੂਰ ਖਾਲਸਾ ਦੇ ਮੁਖੀ ਰੁਪਿੰਦਰ ਸਿੰਘ, ਬਾਬਾ ਰੇਸ਼ਮ ਸਿੰਘ ਖਖਰਾਣਾ, ਰੁਪਿੰਦਰ ਸਿੰਘ ਅਤੇ ਦਲੇਰ ਸਿੰਘ ਡੋਡ ਸਿੱਖ ਫੈਡਰੇਸ਼ਨ ਆਗੂਆਂ ਨਾਲ ਵਿਚਾਰ ਕਰਨ ਉਪਰੰਤ ਹਾਈ-ਵੇਜ਼ ਨੰਬਰ ਪੰਦਰਾਂ ਤੇ ਪਿੰਡ ਬਗਰਾੜੀ ਕੋਲ ਜਾਮ ਕਰਨ ਦਾ ਐਲਾਨ ਕਰ ਦਿੱਤਾ ਜਿੱਥੇ ਸੰਗਤਾਂ ਨੇ ਦੋ ਘੰਟੇ ਕੜਕਦੀ ਧੁੱਪ ਵਿਚ ਪੂਰਨ ਜਾਮ ਲਾਈ ਰੱਖਿਆ ਮੌਕੇ ਤੇ ਐੱਸ ਐੱਸ ਪੀ ਚਰਨਜੀਤ ਸਿੰਘ ਸ਼ਰਮਾਂ, ਐੱਸ ਪੀ ਡੀ ਬਲਵੀਰ ਸਿੰਘ, ਡੀ ਐਸ ਪੀ ਜੈਤੋ ਸੁਖਦੇਵ ਸਿੰਘ, ਡੀ ਐੱਸ ਪੀ ਬਲਜੀਤ ਸਿੰਘ ਕੋਟਕਪੂਰਾ ਨੇ ਮੌਕੇ ਤੇ ਪਹੁੰਚ ਕੇ ਜਥੇਬੰਦੀਆਂ ਦੇ ਆਗੂਆਂ ਨੂੰ 10 ਜੂਨ ਤਕ ਦਾ ਭਰੋਸਾ ਦਿੱਤਾ ਤੇ ਜਾਮ ਖੁਲਵਾਇਆ ਉਪਰੰਤ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕੇ ਅਗਰ ਦਸ ਜੂਨ ਤਕ ਉੱਕਤ ਮਸਲਾ ਨਾ ਸੁਲਜਾਇਆ ਗਿਆ ਤਾਂ ਗਿਆਰਾਂ ਜੂਨ ਨੂੰ ਫਰੀਦਕੋਟ ਵਿਖੇ ਐੱਸ ਐੱਸ ਪੀ ਅਤੇ ਡੀਸੀ ਦਫਤਰ ਦਾ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਘੇਰਾਓ ਕੀਤਾ ਜਾਵੇਗਾ।ਇਸ ਸਮੇਂ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਦਾਨ ਸ.ਗੁਰਦਿੱਤ ਸਿੰਘ ਸੇਖੋਂ ਨੇ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਉੱਕਤ ਮਸਲੇ ਵਿਚ ਸਮੂਲੀਅਤ ਕੀਤੀ ਤੇ ਸਮਾਪਤੀ ਤਕ ਸਾਥ ਦੇਣ ਦਾ ਕਿਹਾ।

WRITTEN BY