Skip to content
Independent perspectives. Global stories.
BREAKING

ਸ਼ਿਵ ਸੈਨਾ ਸੰਤ ਭਿੰਡਰਾਂਵਾਲਿਆਂ ’ਤੇ ਕਿੰਤੂ-ਪ੍ਰੰਤੂ ਬੰਦ ਕਰੇ : ਫੈਡਰੇਸ਼ਨ ਮਹਿਤਾ

Share this story

ਬਠਿੰਡਾ, 5 ਜੂਨ (ਸੁਖਵਿੰਦਰ ਸਰਾਂ/ਗੋਬਿੰਦ ਬੀਬੀਵਾਲਾ)- ਨਿੱਤ ਦਿਨ ਸ਼ਿਵ ਸੈਨਾ ਵਰਕਰਾਂ ਵੱਲੋਂ ਸੋਸਲ ਮੀਡੀਆ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿਰੁਧ ਕੀਤੀ ਜਾ ਰਹੀ ਬਿਆਨਬਾਜ਼ੀ ਅਤੇ 6 ਜੂਨ ਨੂੰ ਘੱਲੂਘਾਰਾ ਦਿਵਸ ’ਤੇ ਉਨ੍ਹਾਂ ਦੇ ਪੁਤਲੇ ਸਾੜੇ ਜਾਣ ਦੀਆਂ ਧਮਕੀਆ ਵਿਰੁਧ ਆਪਣੀ ਪ੍ਰਕਿਰਿਆ ਪ੍ਰਗਟ ਕਰਦੇ ਹੋਏ। ਸਿੱਖ ਜਥੇਬੰਦੀ ਸਿੱਖ ਸਟੂਡੈਂਟਸ (ਮਹਿਤਾ) ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਨਜੀਤ ਸਿੰਘ ਜੱਗੀ, ਸੁਰਿੰਦਰ ਸਿੰਘ ਨਥਾਣਾ, ਕੁਲਦੇਵ ਲਾਲੀ, ਹਮਦੀਪ ਸਿੰਘ ਮੌੜ ਆਦਿ ਨੇ ਐਲਾਨ ਕੀਤਾ ਕਿ ਅਗਰ ਸਿਵਸੈਨਾ ਕਿਸੇ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਸੰਤ ਭਿਡਰਾਂ ਵਾਲਿਆ ਤੇ ਕਿੰਤੂ ਪ੍ਰਤੂੰ ਬੰਦ ਨਾ ਕੀਤੀ ਤਾਂ ਇਸਦੇ ਭਿਆਨਕ ਸਿੱਟੇ ਨਿਕਲਣਗੇ। ਫੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਸਿੱਖ

ਧਰਮ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ। ਇਸ ਸਿਧਾਂਤ ਦੀ ਪਾਲਣਾ ਕਰਦਿਆਂ ਸੰਤ ਭਿਡਰਾਂਵਾਲਿਆਂ ਨੇ ਸਭ ਧਰਮਾਂ ਦਾ ਸਤਿਕਾਰ ਕੀਤਾ। ਕੁਝ ਸ਼ਰਾਰਤੀ ਅਨਸਰ ਘੱਟ ਗਿਣਤੀ ਦੀ ਸਿੱਖ ਕੌਮ ਨੂੰ ਦਬਾਉਣਾ ਚਾਹੁੰਦੇ ਹਨ। ਜਿੰਨਾ ਦੇ ਨਾਪਾਕ ਇਰਾਦੇ ਕਦੇ ਪੂਰੇ ਨਹੀਂ ਹੋਣਗੇ।

WRITTEN BY