Skip to content
Independent perspectives. Global stories.
BREAKING

ਦਿੱਲੀ ਦੰਗੇ ਮਾਮਲੇ ਵਿਚ ਆਇਆ ਭੁਚਾਲ ਹੁਣ ਮਨਮੋਹਨ ਸਿੰਘ ਨੂੰ ਫਸਾਉਣ ਦੀ ਸਾਜ਼ਿਸ਼

Share this story

ਨਵੀਂ ਦਿੱਲੀ, 4 ਜੂਨ (ਮਨਪ੍ਰੀਤ ਸਿੰਘ ਖਾਲਸਾ)- ਸਿੱਖ ਕਤਲੇਆਮ ਮਾਮਲੇ ਵਿਚ ਵੀਰਵਾਰ ਨੂੰ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਹਥਿਆਰ ਸੋਦੇ  ਮਾਮਲੇ ਵਿਚ ਦੋਸ਼ੀ ਅਭਿਸ਼ੇਕ ਵਰਮਾ ਨੇ ਕਿਹਾ ਕਿ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਨੇ ਸਾਲ 2008 ਵਿਚ ਉਸ ਨੂੰ ਦੱਸਿਆ ਸੀ ਕਿ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਮਗਰੋਂ ਉਸ ਨੂੰ ਕਲੀਨ ਚਿੱਟ ਮਿਲੀ ਸੀ। ਮੀਡੀਆ ਵਿਚ ਜਾਰੀ ਹੋਈ ਖਬਰ ਅਨੁਸਾਰ ਵਰਮਾ ਨੇ ਕਿਹਾ ਕਿ ਟਾਈਟਲਰ ਨੇ ਨਾਲ ਹੀ ਦੱਸਿਆ ਸੀ ਕਿ ਡਾ. ਮਨਮੋਹਨ ਸਿੰਘ ਨੇ ਟਾਈਟਲਰ ਨੂੰ ਬਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਗਵਾਹ ਸੁਰਿੰਦਰ ਗ੍ਰੰਥੀ ਨੂੰ ਵੱਡੀ ਰਕਮ ਰਿਸ਼ਵਤ ਦੇ ਤੌਰ ਉ¤ਤੇ ਦਿੱਤੀ ਗਈ ਸੀ।

ਸੁਰਿੰਦਰ ਨੇ ਬਾਅਦ ਵਿਚ ਕਾਂਗਰਸੀ ਨੇਤਾ ਦੇ ਪੱਖ ਵਿਚ ਆਪਣਾ ਬਿਆਨ ਬਦਲ ਦਿੱਤਾ ਸੀ।  ਇਨ੍ਹਾਂ ਬਿਆਨਾਂ ਦੇ ਨਾਲ ਹੀ ਸੀ ਬੀ ਆਈ ਨੇ ਤੀਜੀ ਕਲੋਜਰ ਰਿਪੋਰਟ ਦਾਖਲ ਕਰ ਦਿੱਤੀ ਹੈ। ਕੋਰਟ ਨੇ ਏਜੰਸੀ ਤੋਂ ਟਾਈਟਲਰ ਉ¤ਤੇ ਇਸ ਤੋਂ ਬਾਅਦ ਕੀਤੀ ਗਈ ਕਾਰਵਾਈ ਉ¤ਤੇ ਸਫਾਈ ਮੰਗੀ ਸੀ। ਸੀ ਬੀ ਆਈ ਨੇ ਦਾਅਵਾ ਕੀਤਾ ਕਿ ਮੌਖਿਕ ਬਿਆਨ ਇਸ ਗੱਲ ਦਾ ਇਸ਼ਾਰਾ ਕਰਦੇ ਹਨ ਕਿ ਟਾਈਟਲਰ ਨੇ ਗਵਾਹ ਸੁਰਿੰਦਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਪਰ ਸੁਰਿੰਦਰ ਦੀ ਮੌਤ ਦੀ ਵਜ੍ਹਾ ਨਾਲ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਵਰਮਾ ਹਾਲੇ ਵੀ ਜੇਲ੍ਹ ਵਿਚ ਬੰਦ ਹੈ ਅਤੇ ਉਸ ਦਾ ਬਿਆਨ ਸੀ ਬੀ ਆਈ ਨੇ ਪੰਜ ਅਗਸਤ 2013 ਨੂੰ ਦਰਜ ਕੀਤਾ ਸੀ। ਇਸ ਵਿਚ ਉਸ ਨੇ ਕਿਹਾ ਸੀ ਕਿ ਟਾਈਟਲਰ ਨੇ ਮੈਨੂੰ ਇਹ ਵੀ ਦੱਸਿਆ ਕਿ ਉਸ ਨੇ ਨਰਿੰਦਰ ਉ¤ਤੇ ਵੀ ਦਬਾਅ ਬਣਾਇਆ ਤਾਂ ਕਿ ਉਸ ਦਾ ਪਿਤਾ ਸੁਰਿੰਦਰ ਆਪਣਾ ਬਿਆਨ ਬਦਲ ਲਵੇ। ਮਾਮਲੇ ਦੀ ਅਗਲੀ ਸੁਣਵਾਈ ਲਈ 26 ਜੂਨ ਦੀ ਤਰੀਕ ਤੈਅ ਕੀਤੀ ਗਈ ਹੈ।

WRITTEN BY