Skip to content
Independent perspectives. Global stories.
BREAKING

ਸਤਿਕਾਰ ਕਮੇਟੀ ਵੱਲੋਂ ਮਾਸੂਮ ਅੰਮ੍ਰਿਤਧਾਰੀ ਬੱਚੇ ਦੀ ਮਾਰਕੁਟਾਈ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ

Share this story

ਜੰਡਿਆਲਾ ਗੁਰੂ, 5 ਜੂਨ (ਵਰੁਣ ਸੋਨੀ)- ਬੀਤੇ ਦਿਨੀਂ ਪਿੰਡ ਧਾਰੜ ਦੇ ਵਸਨੀਕਾਂ ਵਲੋਂ  ਪੁਲਿਸ ਚੋਂਕੀ ਜੰਡਿਆਲਾ ਗੁਰੂ ਦਰਖਾਸਤ ਦੇਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਕਿ ਜਦੋਂ ਉਹ ਦਿਹਾੜੀਦਾਰ ਮਜਦੂਰ ਕੰਮਾਂ ਕਾਰਾਂ ਤੇ ਚਲੇ ਕਾਂਦੇ ਹਨ ਤਾਂ ਪਿੰਡ ਦੇ ਕੁਝ ਨਸ਼ੇੜੀ ਲੜਕੇ ਘਰਾਂ ਵਿੱਚ ਇਕੱਲੀਆਂ ਔਰਤਾਂ ਅਤੇ ਸਕੂਲ ਜਾਂਦੀਆਂ ਲੜਕੀਆਂ ਨਾਲ ਛੇੜਛਾੜ ਕਰਦੇ ਹਨ। ਅੱਜ ਉਸੇ ਹੀ ਪਿੰਡ ਵਿੱਚ ਇੱਕ ਹੋਰ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਸਟੇਸ਼ਨ ਥਾਣਾ ਜੰਡਿਆਲਾ ਗੁਰੂ ਦਿੱਤੀ ਦਰਖਾਸਤ ਵਿੱਚ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਾਡਾ ਅੰਮ੍ਰਿਤਧਾਰੀ ਲੜਕਾ ਜਗਰੂਪ ਸਿੰਘ ਪੁੱਤਰ ਜਗਬੀਰ ਸਿੰਘ ਉਮਰ ਕਰੀਬ 9 ਸਾਲ ਹਰ ਰੋਜ ਦੀ ਤਰ੍ਹਾਂ ਕਲ੍ਹ 4 ਮਈ ਦੀ ਸ਼ਾਮ ਅਪਨੇ ਸਾਈਕਲ ਤੇ ਦੁੱਧ ਲੈਣ ਜਾ ਰਿਹਾ ਸੀ ਕਿ ਰਸਤੇ ਵਿੱਚ ਪਿੰਡ ਦੇ ਹੀ ਲੜਕੇ ਨਾਡਾ, ਬਿੱਲਾ, ਸਿਮੀ ਅਤੇ ਉਸਦੀ ਦਾਦੀ ਨੇ ਜਗਰੂਪ ਸਿੰਘ ਨੂੰ ਬਿਨ੍ਹਾ ਵਜ੍ਹਾ ਮਾਰਨਾ ਕੁਟਨਾ ਸ਼ੁਰੂ ਕਰ ਦਿੱਤਾ ਅਤੇ

ਉਹਨਾਂ ਦਾ ਲੜਕਾ ਉਥੇ ਹੀ ਬੇਹੋਸ਼ ਹੋ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਲੜਕੇ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ। ਮਾਰਕੁਟਾਈ ਕਰਨ ਉਪਰੰਤ ਉਪਰੋਕਤ ਹਮਲਾਵਰ ਉਸਦੇ ਕੇਸ਼ਾ ਦੀ ਬੇਅਦਬੀ ਕਰਦੇ ਹੋਏ ਦੁਮਾਲਾ ਅਤੇ ਕ੍ਰਿਪਾਨ ਨਾਲ ਲੈ ਗਏ। ਪੁਲਿਸ ਸਟੇਸ਼ਨ ਪੀੜਤ ਪਰਿਵਾਰ ਨਾਲ ਪਹੁੰਚੇ ਭਾਈ ਬਲਬੀਰ ਸਿੰਘ ਖਾਲਸਾ ਪ੍ਰਧਾਨ ਸਤਿਕਾਰ ਕਮੇਟੀ ਨੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਥੇ ਇਹ ਦੱਸਣਯੋਗ ਹੈ ਕਿ ਲੜਕੇ ਦਾ ਪਿਤਾ ਰਾਜਸਥਾਨ ਫੋਜ ਵਿੱਚ ਡਿਊਟੀ ਕਰ ਰਿਹਾ ਹੈ ਅਤੇ ਅਪਨੇ ਇਕਲੋਤੇ ਪੁੱਤਰ ਦੀ ਮਾਰਕੁਟਾਈ ਦੀ ਖਬਰ ਪਤਾ ਲੱਗਣ ਤੋਂ ਬਾਅਦ ਉਹ ਵੀ ਛੁੱਟੀ ਲੈਕੇ ਵਾਪਿਸ ਆ ਰਿਹਾ ਹੈ। ਫੋਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੜਕੇ ਦੇ ਪਿਤਾ ਨੇ ਪੁਲਿਸ ਦੇ ਉ¤ਚ ਅਫਸਰਾਂ ਕੋਲੋਂ ਪਿੰਡ ਦੇ ਨਸ਼ੇੜੀ ਲੜਕਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਅਸੀ ਦੇਸ਼ ਦੀ ਰਖਵਾਲੀ ਕਰਨ ਲਈ ਅਪਨੀ ਜਾਨ ਜੋਖਿਮ ਵਿੱਚ ਪਾਉਂਦੇ ਹਾਂ ਔਰ ਸਾਡੇ ਮਾਸੂਮ ਬੱਚਿਆਂ ਨਾਲ ਅਜਿਹੀ ਮੰਦਭਾਗੀ ਘਟਨਾ ਕਰਨ ਵਾਲਿਆਂ ਨੂੰ ਸਖਤ ਸਜਾ ਦਿੱਤੀ ਜਾਵੇ। ਐਸ ਐਚ ਉ ਜੰਡਿਆਲਾ ਸ਼ਿਵਦਰਸ਼ਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

WRITTEN BY