ਧਨੌਲਾ, 23 ਮਈ (ਸਰਾਜ ਘਨੌਰ, ਸ਼ੰਕਰ ਬਾਂਸਲ)- ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਧਨੌਲਾ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ 100% ਰਿਹਾ ਸਕੂਲ ਦੇ ਪ੍ਰਿੰਸੀਪਲ ਅਗਰੇਜ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਵਿੱਚੋਂ ਗਗਨਦੀਪ ਰਾਣੀ ਪੁੱਤਰੀ ਨਛੱਤਰ ਰਾਮ ਪਿੰਡ ਭੂਰੇ ਨੇ 90% ਨੰਬਰ ਲੈ ਕੇ ਫਸਟ ਡਵੀਜਨ ਪ੍ਰਾਪਤ ਕੀਤੀ। ਮੋਨਿਕਾ ਰਤਨ ਪੁੱਤਰੀ ਸ੍ਰੀ ਮਹੇਸ਼ ਕੁਮਾਰ ਧਨੌਲਾ ਨੇ 86% ਨੰਬਰ ਲੈ ਕੇ ਸੈਕੰਡਰੀ ਡਵੀਜ਼ਨ ਪ੍ਰਾਪਤ ਕੀਤੀ। ਰਣਜੀਤ ਕੌਰ ਪੁੱਤਰੀ ਗੁਰਦੇਵ ਸਿੰਘ ਧਨੌਲਾ ਨੇ 82% ਨੰਬਰ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ। ਮੈਡਮ ਸ੍ਰੀਮਤੀ ਉਰਵਸ਼ੀ ਗੁਪਤਾ ਨੇ ਦੱਸਿਆ ਕਿ ਗਗਨਦੀਪ ਕੌਰ ਨੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਹਨ। ਬਾਕੀ ਸਾਰੀਆਂ ਵਿਦਿਆਰਥਣਾਂ ਵਧੀਆ ਅੰਕ ਲੈ ਕੇ ਪਾਸ ਹੋਈਆਂ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਸੁਖਚਰਨ ਸਿੰਘ ਜਵੰਧਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਡਮ ਅੰਗਰੇਜ ਕੌਰ ਟੀਚਰ ਸਾਹਿਬਾਨ ਵਧਾਈ ਦੇ ਪਾਤਰ ਹਨ। ਬੱਚੀਆਂ ਤੋਂ ਕਰਵਾਈ
ਸਖਤ ਮਿਹਨਤ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਇਸ ਮੌਕੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਅੰਗਰੇਜ ਕੌਰ, ਸ੍ਰੀਮਤੀ ਉਰਵਸ਼ੀ ਗੁਪਤਾ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਸੁਖਜੀਤ ਕੌਰ, ਸ੍ਰੀਮਤੀ ਰੀਟਾ ਰਾਣੀ, ਸ੍ਰੀਮਤੀ ਰਾਜਿੰਦਰ ਕੌਰ ਅਤੇ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ। ਸੁਖਚਰਨ ਸਿੰਘ ਜਵੰਧਾ ਨੇ ਬੱਚੀਆਂ ਅਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਲਈ ਕਿਹਾ।