ਸੰਗਰੂਰ, 23 ਮਈ- ਜਾਣਕਾਰੀ ਮਿਲੀ ਹੈ ਕਿ ਵਿਜੀਲੈਂਸ ਵਿਭਾਗ ਪਟਿਆਲਾ ਦੇ ਅਧਿਕਾਰੀ ਨੇ ਸਮਾਜਿਕ ਸੁਰੱਖਿਆ ਭਲਾਈ ਵਿਭਾਗ ਦੇ ਵਿੱਚ ਹੋਏ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਸੰਗਰੂਰ ਸ਼ਹਿਰ ਦੇ ਮੰਨੇ-ਪ੍ਰਮੰਨੇ ਵਪਾਰੀ ਰਜਿੰਦਰਪਾਲ ਮਿੱਤਲ, ਅਵਤਾਰ ਕੌਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਟਿਆਲਾ ਅਤੇ ਉਸਦੇ ਦਫਤਰ ਦੇ ਕਲਰਕ ਸਰਕਾਰ ਸਰਨ ਸ਼ਾਮਿਲ ਹੈ। ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਜ਼ਿਲ੍ਹਾ ਪਟਿਆਲਾ ਦੀ ਪੁਲਿਸ ਨੇ ਐ¤ਫਆਈਆਰ ਨੰ: 10 ਮਿਤੀ 15-05-2015 ਧਾਰਾ 409, 420, 468, 471, 120 ਬੀ ਆਈ ਪੀ ਸੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਦਰਜ ਕੀਤੀ ਹੈ ਵਿਜੀਲੈਂਸ ਵਿਭਾਗ ਦੀ ਪੁਲਿਸ ਨੂੰ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਆਸ਼ੂ ਮਿੱਤਲ ਮੈਸਰਜ਼ ਕੁਆਲਟੀ ਪ੍ਰਿੰਟਰਜ਼ ਸੰਗਰੂਰ ਅਤੇ ਰਜਿੰਦਰਪਾਲ ਮਾਲਕ ਮੈਸਰਜ਼ ਮਿੱਤਲ ਟਰੇਡਰਜ਼ ਸੰਗਰੂਰ ਨੇ ਕਰੋੜ ਰੁਪਏ ਦਾ ਘਟੀਆ ਮਾਲ ਜ਼ਿਲ੍ਹਾ ਪਟਿਆਲਾ ਦੇ
1793 ਆਂਗਨਵਾੜੀ ਕੇਂਦਰਾਂ ਵਿੱਚ ਭੇਜਿਆ ਜਿਸ ਦਾ ਰੇਟ ਆਮ ਨਾਲੋਂ ਕਈ ਗੁਣਾ ਜ਼ਿਆਦਾ ਸੀ। ਆਸ਼ੂ ਮਿੱਤਲ ਮਾਲਕ ਮੈਸਰਜ਼ ਕੁਆਲਟੀ ਪ੍ਰਿੰਟਰਜ਼ ਅਤੇ ਰਜਿੰਦਰਪਾਲ ਮਾਲਕ ਮਿੱਤਲ ਟਰੇਡਰਜ਼ ਸੰਗਰੂਰ ਨੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਟਿਆਲਾ ਨੂੰ 26.9 ਲੱਖ ਰੁਪਏ ਦਾ ਮੀਟੀਰੀਅਲ ਭੇਜਿਆ ਸੀ ਅਤੇ 1.3 ਕਰੋੜ ਦਾ ਭੇਜਣਾ ਸੀ ਜਿਸ ਦਾ ਰੇਟ ਆਮ ਨਾਲੋਂ ਦੁਗਣਾ ਸੀ ਜਿਸ ਦੀ ਭਿਣਕ ਵਿਜੀਲੈਂਸ ਵਿਭਾਗ ਪਟਿਆਲਾ ਦੀ ਪੁਲਿਸ ਨੂੰ ਪੈ ਗਈ ਅਤੇ ਪੁਲਿਸ ਨੇ ਤੁਰੰਤ ਐ¤ਫਆਈਆਰ ਨੰ. 10 ਮਿਤੀ 15-05-2015 ਧਾਰਾ 409,420,468,471,120 ਬੀ ਆਈ ਪੀ ਸੀ ਅਤੇ ਭ੍ਰਿਸਟਾਚਾਰ ਰੋਕੂ ਐਕਟ ਦੀਆ ਵੱਖ-ਵੱਖ ਧਾਰਾਵਾਂ ਅਧੀਨ ਆਸ਼ੂ ਮਿੱਤਲ ਮੈਸਰਜ਼ ਕੁਆਲਟੀ ਪ੍ਰਿੰਟਰਜ਼ ਸੰਗਰੂਰ, ਰਜਿੰਦਰਪਾਲ ਮਾਲਕ ਮੈਸਰਜ਼ ਮਿੱਤਲ ਟਰੇਡਰਜ਼ ਸੰਗਰੂਰ, ਅਵਤਾਰ ਕੌਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਟਿਆਲਾ ਅਤੇ ਦਫਤਰ ਦੇ ਕਲਰਕ ਸਰਕਾਰ ਸਰਨ ਦੇ ਖਿਲਾਫ ਦਰਜ ਕਰ ਦਿੱਤੀ ਕਿਉਂਕਿ ਉਹਨਾ ਨੇ ਫੌਜਦਾਰੀ ਭਰੋਸਾ ਤੋੜ ਕੇ ਧਾਰਾ 409 ਆਈ ਪੀ ਸੀ, ਹੇਰਾਫੇਰੀ ਕਰਕੇ ਧਾਰਾ 420 ਆਈ ਪੀ ਸੀ, ਫਰਾਡ ਕਰਕੇ ਧਾਰਾ 168 ਆਈ ਪੀ ਸੀ, ਨਕਲੀ ਦਸਤਾਵੇਜ਼ਾਂ ਨੂੰ ਅਸਲ ਬਣਾਕੇ ਧਾਰਾ 471 ਆਈ ਪੀ ਸੀ, ਸਾਜ਼ਿਸ਼ ਵਿੱਚ ਸ਼ਾਮਿਲ ਹੋਕੇ ਧਾਰਾ 120 ਬੀ ਦੀ ਉਲੰਘਣਾ ਕਰਕੇ ਜੁਰਮ ਕੀਤਾ ਹੈ ਅਤੇ ਭ੍ਰਿਸ਼ਟਾਚਾਰ ਕਰਕੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਵੀ ਉਲੰਘਣਾ ਕਰਕੇ ਜੁਰਮ ਕੀਤਾ ਹੈ। ਵਿਜੀਲੈਂਸ ਵਿਭਾਗ ਪਟਿਆਲਾ ਦੇ ਪੁਲਿਸ ਅਧਿਕਾਰੀ ਨੇ ਜਾਂਚ ਪੜਤਾਲ ਕਰਕੇ ਪਰਦਾਫਾਸ਼ ਕੀਤਾ ਹੈ ਕਿ ਘੁਟਾਲਾ ਕਰਨ ਦੇ ਵਿੱਚ ਅਵਤਾਰ ਕੌਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਟਿਆਲਾ ਅਤੇ ਸਰਕਾਰ ਸਰਨ ਕਲਰਕ ਆਪਸ ’ਚ ਘਿਓ-ਖਿਚੜੀ ਸਨ ਅਤੇ ਦੋਨੋਂ ਆਪਸ ’ਚ ਮਸ਼ਵਰਾ ਕਰਕੇ ਸੌਦੇਬਾਜ਼ੀ ਕਰਦੇ ਸਨ ਅਤੇ ਆਸ਼ੂ ਮਿੱਤਲ ਮਾਲਕ ਮੈਸਰਜ਼ ਕੁਆਲਟੀ ਪ੍ਰਿੰਟਰਜ਼ ਸੰਗਰੂਰ ਅਤੇ ਰਜਿੰਦਰਪਾਲ ਮਾਲਕ ਮਿੱਤਲ ਟਰੇਡਰਜ਼ ਸੰਗਰੂਰ ਨੂੰ ਮਾਲ ਭੇਜਣ ਦਾ ਹੁਕਮ ਦਿੰਦੇ ਸਨ। ਜਾਂਚ ਪੜਤਾਲ ਤੋਂ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਸੰਗਰੂਰ ਕੁਆਲਟੀ ਪ੍ਰਿੰਟਰਜ਼ ਨੇ 306 ਰੁਪਏ ਜਮ੍ਹਾਂ ਟੈਕਸ ਪਾਣੀ ਵਾਲਾ ਕੈਪਰ ਖਰੀਦਿਆ ਇਹੋ ਪਾਣੀ ਵਾਲਾ ਕੈਪਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਟਿਆਲਾ ਨੂੰ 1414 ਰੁਪਏ ਜਮ੍ਹਾਂ ਟੈਕਸ ਵਿੱਚ ਵੇਚਿਆ। ਆਸ਼ੂ ਮਿੱਤਲ ਮਾਲਕ ਮੈਸਰਜ਼ ਸੰਗਰੂਰ ਕੁਆਲਟੀ ਪ੍ਰਿੰਟਰਜ਼ ਨੇ ਪੁੱਛਗਿੱਛ ਦੌਰਾਨ ਵਿਜੀਲੈਂਸ ਪਟਿਆਲਾ ਪੁਲਿਸ ਕੋਲ ਮੰਨਿਆ ਕਿ ਉਸਨੇ 577 ਮੈਟ 4 ਲੱਖ ਰੁਪਏ ਦੇ ਖਰੀਦੇ ਸਨ ਅਤੇ ਬਿਨਾ ਬਿਲ ਤੋਂ ਜਿਹੜੇ ਉਸਨੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਟਿਆਲਾ ਨੂੰ 8.65 ਲੱਖ ਦੇ ਵੇਚੇ ਹਨ ਐ¤ਫ ਆਈ ਆਰ ਨੰ:10 ਮਿਤੀ 15.05.2015 ਧਾਰਾ 409,420,468,471,120 ਬੀ ਆਈ ਪੀ ਸੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਵਿੱਚ ਦਰਜ ਕੀਤਾ ਹੈ ਕਿ ਕਿਸ ਤਰਾ ਅਵਤਾਰ ਕੌਰ ਅਤੇ ਕਲਰਕ ਸਰਕਾਰ ਸਰਨ ਆਪਸ ਵਿੱਚ ਸਕੀਮਾਂ ਬਣਾਉਂਦੇ ਸਨ ਜਿਨ੍ਹਾਂ ਨੇ ਝੂਠੀ ਈ-ਮੇਲ ਆਈਡੀ ਤਿਆਰ ਕੀਤੀ ਅਤੇ ਬਾਅਦ ਵਿੱਚ ਚਿੱਠੀਆਂ ਡਾਇਕਟਰ ਲੋਕ ਸੰਪਰਕ ਪੰਜਾਬ ਨੂੰ ਮੀਟੀਰੀਅਲ ਖਰੀਦਣ ਦਾ ਠੇਕਾ ਦੇਣ ਵਾਸਤੇ ਅਖਬਾਰ ਨੂੰ ਇਸ਼ਤਿਹਾਰ ਰਾਹੀਂ ਟੈਂਡਰ ਨਾ ਮੰਗਣ ਬਾਰੇ ਪਤਾ ਲੱਗਿਆ ਹੈ। 4 ਦੋਸ਼ੀਆਂ ਵਿੱਚੋਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਸਾਰੇ ਫਰਾਰ ਹਨ। ਜ਼ਿਲ੍ਹਾ ਸੰਗਰੂਰ ਵਿੱਚ ਇਸ ਘੁਟਾਲੇ ਦੀ ਲੋਕ ਥਾਂ-ਥਾਂ ਚਰਚਾ ਕਰ ਰਹੇ ਹਨ।