ਜੰਡਿਆਲਾ ਗੁਰੂ, 23 ਮਈ (ਵਰੁਣ ਸੋਨੀ, ਖਾਲਸਾ)- ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਨੇ ਆਪਣੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਇਸ ਸਾਲ ਲਈ ਗਈ ਪੀ.ਐਮ.ਟੀ. ਦੀ ਪ੍ਰੀਖਿਆ ਜਿਸ ਵਿੱਚੋਂ ਐਮ.ਬੀ.ਬੀ.ਐਸ, ਬੀਏਐਮਐਸ, ਬੀ.ਡੀ.ਐਸ. ਤੇ ਹੋਰ ਮੈਡੀਕਲ ਕੋਰਸਾਂ ਲਈ ਬੱਚੇ ਚੁਣੇ ਜਾਂਦੇ ਹਨ ਵਿੱਚ ਇਸ ਸਕੂਲ ਦੇ ਚਾਰ ਵਿਦਿਆਰਥੀ ਪੀ.ਐਮ.ਟੀ. ਪ੍ਰੀਖਿਆ ਵਿੱਚੋਂ ਪਾਸ ਹੋਏ, ਮਹਿਕਦੀਪ ਸਿੰਘ ਥਿੰਦ, ਸੁੱਖਮਨ ਕੌਰ, ਅਰਪਨ, ਅਤੇ ਅਮਨਦੀਪ ਕੌਰ ਨੇ ਪ੍ਰੀਖਿਆ ਪਾਸ ਕੀਤੀ।
ਅੱਜ ਸਕੂਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਉਪਰੰਤ ਇਨ੍ਹਾਂ ਬੱਚਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਮਹਿਕਦੀਪ ਸਿੰਘ ਥਿੰਦ ਨੇ ਮੈਰਿਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਤੇ ਪੰਜਾਬ ਵਿੱਚੋਂ 281 ਰੈਂਕ ਪ੍ਰਾਪਤ ਕੀਤਾ ।
ਇਸ ਮੌਕੇ ’ਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਜ਼, ਪ੍ਰਿੰਸੀਪਲ ਅਮਰਪ੍ਰੀਤ ਕੌਰ, ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਜੀ, ਕੌਂਸਲਰ ਜਸਪਾਲ ਸਿੰਘ ਬੱਬੂ, ਕੌਂਸਲਰ ਅਵਤਾਰ ਸਿੰਘ ਕਾਲਾ, ਐਡੀਸ਼ਨਲ ਐਸ.ਐਚ.ਓ. ਮੁੱਖਤਿਆਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਥੇ ਜ਼ਿਕਰਯੋਗ ਹੈ ਕਿ ਮਹਿਕਦੀਪ ਸਿੰਘ ਥਿੰਦ ਜੋ ਥਾਣਾ ਜੰਡਿਆਲਾ ਵਿੱਚ ਤਾਇਨਾਤ ਐਡੀਸ਼ਨਲ ਐਸ.ਐਚ.ਓ. ਮੁਖਤਿਆਰ ਸਿੰਘ ਦੇ ਬੇਟੇ ਹਨ। ਜੰਡਿਆਲਾ ਗੁਰੂ ਦੀ ਪ੍ਰੈ¤ਸ ਕਲੱਬ ਦੇ ਸਾਰੇ ਮੈਂਬਰਜ਼ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ । ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਇਸ ਖੁਸ਼ੀ ਨੂੰ ਸਾਂਝੇ ਕਰਦਿਆਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਦੇ ਸੰਬੰਧ ਵਿੱਚ ਗੁਰੂ ਦਾ ਲੰਗਰ ਅਤੇ ਛਬੀਲ ਲਗਾਈ ਗਈ।