April 30, 2026 3:15 pm

ਕੇਂਦਰ ਨੇ ਉਪ ਰਾਜਪਾਲ ਦੀ ਭੂਮਿਕਾ ਤੇ ਸ਼ਕਤੀਆਂ ਨੂੰ ਸਪਸ਼ਟ ਕੀਤਾ

ਨਵੀਂ ਦਿੱਲੀ, 22 ਮਈ (ਪੀ. ਟੀ.)- ਕੇਂਦਰੀ ਗ੍ਰਹਿ ਮੰਤਰਾਲਾ ਨੇ ਉਪ ਰਾਜਪਾਲ ਦੀ ਭੂਮਿਕਾ ਤੇ ਸ਼ਕਤੀਆਂ ਨੂੰ ਸਪਸ਼ਟ ਕਰਨ ਲਈ ਅੱਜ ਗਜ਼ਟ ਸੂਚਨਾ ਜਾਰੀ ਕੀਤੀ। ਸੂਚਨਾ ‘ਚ ਕਿਹਾ ਗਿਆ ਹੈ ਕਿ ਸੇਵਾ, ਲੋਕ ਵਿਵਸਥਾ, ਪੁਲਿਸ ਤੇ ਜ਼ਮੀਨ ਸਬੰਧੀ ਮਾਮਲੇ ਉਪ ਰਾਜਪਾਲ ਦੇ ਅਧਿਕਾਰ ਖੇਤਰ ‘ਚ ਆਉਂਦੇ ਹਨ। ਗੌਰਤਲਬ ਹੈ ਕਿ ਸ਼ਕੁੰਤਲਾ ਗੈਮਲਿਨ ਨੂੰ ਦਿੱਲੀ ‘ਚ ਕਾਰਜਕਾਰੀ ਪ੍ਰਮੁੱਖ ਸਕੱਤਰ ਅਹੁਦੇ ‘ਤੇ ਨਿਯੁਕਤ ਕੀਤੇ ਜਾਣ ‘ਤੇ ਉਤਪੰਨ ਹੋਇਆ ਵਿਵਾਦ ਆਪ ਸਰਕਾਰ ਤੇ ਜੰਗ ਵਿਚਕਾਰ ਇਕ ਵਿਵਾਦ ‘ਚ ਤਬਦੀਲ ਹੋ ਗਿਆ ਹੈ। ਕੇਜਰੀਵਾਲ ਦਾ ਦੋਸ਼ ਹੈ ਕਿ ਉਪ ਰਾਜਪਾਲ ਪ੍ਰਸ਼ਾਸਨ ਨੂੰ ਆਪਣੇ ਹੱਥ ‘ਚ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।

Send this to a friend