ਨਵੀਂ ਦਿੱਲੀ, 22 ਮਈ (ਪੀ. ਟੀ.)- ਨਰਿੰਦਰ ਮੋਦੀ ਸਰਕਾਰ ਦੇ ਕੰਮਕਾਜ ਦਾ ਇਕ ਸਾਲ ਦਾ ਬਿਓਰਾ ਦਿੰਦੇ ਹੋਏ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕੇਂਦਰ ਸਰਕਾਰ ਸੁਧਾਰਾਂ ਦੀ ਦਿਸ਼ਾ ‘ਚ ਹੋਰ ਕਦਮ ਚੁੱਕਣ ਲਈ ਪ੍ਰਤੀਬੱਧ ਹੈ। ਜੇਤਲੀ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਸਫਲਤਾ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣਾ ਰਿਹਾ ਹੈ। ਉਨ੍ਹਾਂ ਨੇ ਸਰਕਾਰੀ ਤੇ ਸਿਆਸੀ ਭ੍ਰਿਸ਼ਟਾਚਾਰ ਖ਼ਤਮ ਕੀਤਾ। ਯੂ.ਪੀ.ਏ. ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਈ ਮਾਮਲਿਆਂ ‘ਤੇ ਯੂ.ਪੀ.ਏ. ਸਰਕਾਰ ‘ਚ ਇਕ ਰਾਏ ਨਹੀਂ ਸੀ। ਇਕ ਸਾਲ ਪਹਿਲਾ ਦੇਸ਼ ‘ਚ ਨਿਰਾਸ਼ਾ ਦਾ ਮਾਹੌਲ ਸੀ, ਜੋ ਹੁਣ ਖ਼ਤਮ ਹੋ ਗਿਆ ਹੈ। ਪਿਛਲਾ ਸਾਲ ਦੇਸ਼ ਨੂੰ ਦਿਸ਼ਾ ਦੇਣ ਦਾ ਸਾਲ ਸੀ । ਸਰਕਾਰ ਨੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ ਹੈ। ਬੀਤੇ ਇਕ ਸਾਲ ‘ਚ ਦੁਨੀਆ ‘ਚ ਭਾਰਤ ਦਾ
ਮਾਣ ਵਧਿਆ ਹੈ। ਦੁਨੀਆ ‘ਚ ਭਾਰਤ ਨੂੰ ਲੈ ਕੇ ਮਾਹੌਲ ਬਣਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਊਰਜਾ, ਕੋਲਾ ਦੇ ਖੇਤਰ ‘ਚ ਪਾਰਦਰਸ਼ਤਾ ’ਤੇ ਜ਼ੋਰ ਦਿੱਤਾ।