April 30, 2026 4:24 pm

2017 ਤੱਕ ‘ਆਪ’ ਦੇ ਹੱਥ ਵਿੱਚ ਸੱਤਾ ਲਿਆਉਣ ਲਈ ਇਨਕਲਾਬ ਪੈਦਾ ਕਰਨਾ ਮੁੱਖ ਟੀਚਾ : ਮਾਨ, ਛੋਟੇਪੁਰ

ਸ੍ਰੀ ਅਨੰਦਪੁਰ ਸਾਹਿਬ, 23 ਮਈ- ਪੰਜਾਬ ਅੰਦਰ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਠਬੇਈਮਾਨ ਭਜਾਓ-ਪੰਜਾਬ ਬਚਾਓੂ ਲੋਕ ਚੇਤਨਾ ਮਾਰਚ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋ ਗਿਆ। ਇਸ ਮੌਕੇ ਪੰਜ ਪਿਆਰਾ ਪਾਰਕ ਦੇ ਸਾਹਮਣੇ ਵਾਲੀ ਸਟੇਜ ’ਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਪ੍ਰਭਾਵਸ਼ਾਲੀ ਇਕੱਠ ਕਰਕੇ ਆਪਣੀ ਗੱਲ ਲੋਕਾਂ ਸਾਹਮਣੇ ਰੱਖੀ ਗਈ ਅਤੇ ਮਿਸ਼ਨ 2017 ਤੱਕ ਸੂਬੇ ਭਰ ਵਿੱਚ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਚੱਕਰ ਵਿੱਚੋਂ ਕੱਢ ਕੇ ਆਮ ਆਦਮੀ ਪਾਰਟੀ ਦੇ ਹੱਥ ਸੱਤਾ ਲਿਆਉਣ ਲਈ ਇਨਕਲਾਬ ਪੈਦਾ ਕਰਨ ਦਾ ਨਾਅਰਾ ਦਿੱਤਾ ਗਿਆ।
ਭਾਵੇਂ ਕਿ ਅੱਜ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ, ਭਗਵੰਤ ਮਾਨ, ਸੁੱਚਾ ਸਿੰਘ ਛੋਟੇਪੁਰ ਅਤੇ ਅਲਕਾ ਲਾਂਬਾ ਆਦਿ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਤੋਂ ਇਨਕਾਰ ਕਰਦੇ ਰਹੇ ਪਰ ਇਸ ਪੰਡਾਲ ਵਿੱਚ ਅਤੇ ਬਾਹਰ ਸੜਕਾਂ ’ਤੇ ਲੱਗੇ ਪੋਸਟਰਾਂ ਤੋਂ ਪਾਰਟੀ ਅੰਦਰਲੀ ਗੁੱਟਬੰਦੀ ਦੀ ਝਲਕ ਨਜ਼ਰੀਂ ਪੈ ਰਹੀ

ਸੀ ਕਿਉਂਕਿ ਰੂਪਨਗਰ ਜ਼ਿਲ੍ਹੇ ਦੇ ਜੰਮਪਲ ਅਤੇ ਪਟਿਆਲਾ ਤੋਂ ‘ਆਪ’ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਦੀ ਤਸਵੀਰ ਕਿਸੇ ਵੀ ਪੋਸਟਰ ਜਾਂ ਬੈਨਰ ’ਤੇ ਨਹੀਂ ਸੀ ਜਦਕਿ ਬਾਕੀ ਦੇ ਤਿੰਨ ਮੈਂਬਰ ਪਾਰਲੀਮੈਂਟਾਂ ਦੀਆਂ ਤਸਵੀਰਾਂ ਥਾਂ-ਥਾਂ ’ਤੇ ਲੱਗੀਆਂ ਹੋਈਆਂ ਸਨ। ਇਸ ਮੌਕੇ ਬੋਲਦੇ ਹੋਏ ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ ਕੱਢੇ ਗਏ ਇਸ ਮਾਰਚ ਦੌਰਾਨ ਸਾਨੂੰ ਸੂਬੇ ਦੀ ਜਨਤਾ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਅਤੇ ਲੋਕਾਂ ਦਾ ਇਹ ਕਹਿਣਾ ਸੀ ਕਿ ਜੇਕਰ ਵਿਧਾਨ ਸਭਾ ਚੋਣਾਂ ਪਹਿਲਾਂ ਆ ਜਾਣ ਤਾਂ ਬਿਨਾਂ ਕਿਸੇ ਸ਼ੱਕ ‘ਆਪ’ ਦੀ ਸਰਕਾਰ ਦਿੱਲੀ ਨਾਲੋਂ ਵੀ ਵਧੇਰੇ ਬਹੁਮਤ ਵਾਲੀ ਸਰਕਾਰ ਪੰਜਾਬ ਦੇ ਵਿੱਚ ਬਣੇਗੀ।
ਇਸ ਮੌਕੇ ਸੁੱਚਾ ਸਿੰਘ ਛੋਟੇਪੁਰ ਨੇ ਸਪਸ਼ਟ ਕੀਤਾ ਕਿ ਅਗਲੇ ਚਾਰ ਮਹੀਨਿਆਂ ਵਿੱਚ ਆਮ ਆਦਮੀ ਪਾਰਟੀ ਦੀ ਸੂਬਾਈ ਕਾਰਜਕਾਰਨੀ ਨੂੰ ਐਲਾਨ ਦਿੱਤਾ ਜਾਵੇਗਾ, ਜਿਸ ਵਿੱਚ ਵਿਦਿਆਰਥੀ ਵਿੰਗ, ਨੌਜੁਆਨ ਵਿੰਗ, ਮਹਿਲਾ ਵਿੰਗ ਆਦਿ ਸਾਰੀਆਂ ਇਕਾਈਆਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਠੀਕ 6 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਸਾਰੀਆਂ 117 ਸੀਟਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਵੇਗੀ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੌਜੁਆਨ ਹੋਣਗੇ ਅਤੇ ਪਰਿਵਾਰਵਾਦ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਮਾਸਟਰ ਹਰਦਿਆਲ ਸਿੰਘ, ਹਰਤੇਗਵੀਰ ਸਿੰਘ ਤੇਗੀ, ਬੀਬੀ ਦਵਿੰਦਰ ਕੌਰ ਦਬੂੜ, ਤਰਲੋਚਨ ਸਿੰਘ, ਜਗਜੀਤ ਸਿੰਘ ਜੱਗੀ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Send this to a friend