ਬਠਿੰਡਾ, 22 ਮਈ (ਸੁਖਵਿੰਦਰ ਸਰਾਂ, ਗੋਬਿੰਦ ਬੀਬੀਵਾਲਾ)- ਭਾਰਤੀ ਮਹਾਂਵੀਰ ਹਸਪਤਾਲ ਵਿੱਚ ਦਰਜਾਚਾਰ ਕਰਮਚਾਰੀਆਂ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਸ. ਬਾਰਾ ਸਿੰਘ ਸੈਦੇਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੁਝ ਅਹਿਮ ਮੁੱਦੇ ਰੱਖੇ ਗਏ ਜਿਵੇਂ ਕਿ ਗਰੇਡ ਪੇ ਦਰਜਾ ਚਾਰ ਤੇ ਕਲੱਰਕ ਵਿੱਚ ਥੋੜਾ ਹੀ ਫਰਕ ਸੀ ਜੋ ਕਿ ਅੱਜ ਗ੍ਰੇਡ ਪੇ ਵਿੱਚ ਦਰਜਾਚਾਰ ਕਰਮਚਾਰੀ 1650 ਤੇ ਖੜੀ ਹੈ ਤੇ ਕਲੱਰਕ ਦੀ ਗ੍ਰੇਡ ਪੇ 3200 ਰੁਪਏ ਹੈ । ਦਰਜਾਚਾਰ ਦੀ ਗ੍ਰੇਡ ਪੇ ਘੱਟੋ ਘੱਟ 3000 ਹਜਾਰ/ਮਹੀਨਾ ਕੀਤੀ ਜਾਵੇ ਵਰਦੀਆਂ ਦੀ ਗ੍ਰਾਂਟ ਪੇ ਵਿੱਚ ਫਿਕਸ ਕੀਤੀ ਜਾਵੇ ਤਾਂ ਜੋ ਸਮੇਂ ਸਿਰ ਵਰਦੀਆਂ ਕਰਮਚਾਰੀ ਲੈ ਸਕਣ । ਜਿਹੜੇ ਕਰਮਚਾਰੀ ਮੈਟ੍ਰਿਕ ਪਾਸ ਹਨ ਉਹਨਾ ਨੂੰ ਪਦ ਮੁਤਾਬਕ ਉੱਨਤ ਕੀਤਾ ਜਾਵੇ ਜਿੰਨਾ ਦਰਜਾਚਾਰ ਕਰਮਚਾਰੀਆਂ ਤੋਂ ਉੱਚ ਅਧਿਕਾਰੀ ਡਬਲ ਡਿਉਟੀ ਲੈਂਦੇ ਹਨ ਉਹ ਤੁਰੰਤ ਬੰਦ ਕੀਤੀ ਜਾਵੇ । ਜਿੰਨਾ ਪਾਰਟ ਟਾਇਮ ਕਰਮਚਾਰੀਆਂ ਦੀ 10 ਸਾਲ ਦੀ ਸਰਵਿਸ ਹੋ ਚੁੱਕੀ ਹੈ
ਉਹਨਾ ਨੂੰ ਸਮਿਆਰਟੀ ਮੁਤਾਬਕ ਤੁਰੰਤ ਰੈਗੂਲਰ ਆਰਡਰ ਦਿੱਤੇ ਜਾਣ । 5/5/15 ਨੂੰ ਦਰਜਾਚਾਰ ਕਰਮਚਾਰੀ ਮੰਡਲ ਸਿੱਖਿਆ ਅਫਸਰ ਫਰੀਦਕੋਟ ਨੂੰ ਮਿਲੇ ਸੀ ਜਿਸ ਵਿੱਚ ਮਿੱਡ ਡੇ ਮੀਲ ਕੁੱਕਾਂ ਦੀ ਦਸੰਬਰ ਮਹੀਨੇ ਦੀ ਤਨਖਾਹ ਦਾ ਜਿਕਰ ਕੀਤਾ ਗਿਆ ਸੀ ਕਿਉਂਕਿ ਪਿਛਲੇ 4 ਸਾਲਾਂ ਤੋਂ ਹਰੇਕ ਦਸੰਬਰ ਮਹੀਨੇ ਕੁਕਾਂ ਤੋਂ ਕੰਮ ਕਰਵਾਇਆ ਜਾਂਦਾ ਹੈ ਅਤੇ ਤਨਖਾਹ ਨਹੀਂ ਦਿੱਤੀ ਜਾਂਦੀ । ਮੰਡਲ ਸਿੱਖਿਆ ਅਫਸਰ ਨੇ ਵਿਸਵਾਸ਼ ਦਿਵਾਇਆ ਸੀ ਕਿ ਇਹ ਤਨਖਾਹ ਦਿੱਤੀ ਜਾਵੇਗੀ ।
ਕੁਕਾਂ ਤੋਂ ਫਾਲਤੂ ਕੰਮ ਨਾ ਕਰਵਾਏ ਜਾਣ ਕੁਕਾਂ ਦੀ ਤਨਖਾਹ ਘੱਟੋਘੱਟ 10000 ਮਹੀਨਾ ਕੀਤੀ ਜਾਵੇ ਘੱਟੋਘੱਟ ਦੋ ਲੱਖ ਦਾ ਕੁੱਕ ਦਾ ਬੀਮਾ ਕੀਤਾ ਜਾਵੇ ।ਇਸ ਮੀਟਿੰਗ ਵਿੱਚ ਨਛੱਤਰ ਸਿੰਘ ਚੇਅਰਮੈਨ, ਬਲਦੇਵ ਸਿੰਘ ਮੁੱਖ ਸਲਾਹਕਾਰ ਪੰਜਾਬ, ਜਿਲਾ ਫਰੀਦਕੋਟ ਤੋਂ ਮੇਲਾ ਸਿੰਘ ਚੇਅਰਮੈਨ, ਬਲਦੇਵ ਸਿੰਘ ਮੀਤ ਪ੍ਰਧਾਨ, ਦਰਸ਼ਨ ਸਿੰਘ, ਰਾਮ ਪ੍ਰਤਾਪ ਪੱਖੀ ਕਲਾਂ, ਗੋਰਾ ਲਾਲ ਦਿਆਲ ਪੁਰਾ, ਪ੍ਰੇਮ ਕੁਮਾਰ ਬਰੇਟਾ, ਗੁਰਦੀਪ ਸਿੰਘ ਰਾਮਗੜ, ਚਰਨਜੀਤ ਕੌਰ ਸੇਵਾਦਾਰ ਫਕਰਸਰ ਥੇੜੀ ਮੁਰਤਸਰ, ਨਿਰਮਲਾ ਰਾਣੀ ਦੀਪ ਸਿੰਘ ਵਾਲਾ, ਰਣਜੀਤ ਕੌਰ ਮਾਨਸਾ ਜਿਲਾ ਪ੍ਰਧਾਨ ਮਿੱਡ ਡੇ ਕੁਕ ਸ਼ਾਮਲ ਹੋਏ ।