ਚੰਡੀਗੜ੍ਹ 22 ਮਈ (ਪੀ. ਟੀ.)- ਸ੍ਰੀ ਐਸ ਕੇ ਸ਼ਰਮਾ ਆਈ ਪੀਐਸ, ਡੀ ਜੀ ਪੀ-ਕਮ-ਕਮਾਂਡੈਂਟ ਹੋਮ ਗਾਰਡਜ ਦੇ ਨਿਰਦੇਸ਼ਾਂ ਹੇਠ ਅੰਮ੍ਰਿਤਸਰ ਜਿਲ੍ਹੇ ਦੇ ਛੇਹਰਟਾ ਵਿਖੇ ਤੈਨਾਤ ਗਾਰਡ ਸੁਖਵਿੰਦਰ ਸਿੰਘ ਨੂੰ ਆਪਣੀ ਡਿਯੂਟੀ ਦੌਰਾਨ ਇਕ ਬਰਤਾਨਵੀ ਨਾਗਰਿਕ ਲੜਕੀ ਨਾਲ ਛੇੜ-ਛਾੜ ਕਰਨ ਕਾਰਨ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਹੈ। ਪੰਜਾਬ ਹੋਮਗਾਰਡਜ ਅਤੇ ਸਿਵਲ ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਰੇਲਵੇ ਪੁਲਿਸ ਵਲੋਂ ਐਫ ਆਈ ਆਰ ਨੰ 59, ਮਿਤੀ 21-5-2015 ਦਰਜ ਕਰਨ ਉਪਰੰਤ ਦੋਸ਼ੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਸਬੰਧੀ ਡਿਵੀਜ਼ਨਲ ਕਮਾਡੈਂਟ ਪੰਜਾਬ ਹੋਮ ਗਾਰਡਜ, ਜਲੰਧਰ ਨੂੰ ਮਾਮਲੇ ਸਬੰਧੀ ਰਿਪੋਰਟ ਦੇਣ ਲਈ ਕਿਹਾ ਗਿਆ ਅਤੇ ਜਾਂਚ ਅਧਿਕਾਰੀ ਵਲੋਂ ਦਿੱਤੀ ਰਿਪੋਰਟ ਦੇ ਆਧਾਰ ’ਤੇ ਗਾਰਡ ਸੁਖਵਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਉਸ ਨੂੰ ਸੇਵਾਵਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ।