ਨਵੀਂ ਦਿੱਲੀ, 22 ਮਈ (ਪੀ. ਟੀ.)- ਕੇਂਦਰੀ ਸੰਸਦੀ ਕਾਰਜ ਰਾਜ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਕਿਹਾ ਕਿ ਜਿਹੜੇ ਲੋਕ ਬੀਫ ਖਾਣ ਤੋਂ ਬਿਨਾਂ ਨਹੀਂ ਰਹਿ ਸਕਦੇ ਉਹ ਪਾਕਿਸਤਾਨ ਜਾ ਸਕਦੇ ਹਨ। ਉਨ੍ਹਾਂ ਨੇ ਇਕ ਚੈਨਲ ‘ਚ ਪ੍ਰੋਗਰਾਮ ਦੌਰਾਨ ਇਹ ਬਿਆਨ ਦਿੱਤਾ। ਨਕਵੀ ਨੇ ਕਿਹਾ ਕਿ ਇਹ ਵਿਸ਼ਵਾਸ ਤੇ ਮਾਨਤਾ ਦਾ ਮੁੱਦਾ ਹੈ। ਹਿੰਦੂਆਂ ਲਈ ਇਹ ਇਕ ਸੰਵੇਦਨਸ਼ੀਲ ਮੁੱਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ, ਜੋ ਲੋਕ ਬਿਨਾਂ ਬੀਫ ਖਾਧੇ ਮਰ ਰਹੇ ਹਨ, ਉਨ੍ਹਾਂ ਨੂੰ ਪਾਕਿਸਤਾਨ , ਅਰਬ ਦੇਸ਼ਾਂ ਜਾਂ ਫਿਰ ਦੁਨੀਆ ਦੇ ਕਿਸੇ ਵੀ ਦੇਸ਼ ਜਾ ਸਕਦੇ ਹਨ। ਜਿਥੇ ਇਹ ਮਿਲਦਾ ਹੋਵੇ। ਇਥੋਂ ਤੱਕ ਮੁਸਲਮਾਨ ਵੀ ਇਸ ਦੇ ਖਿਲਾਫ ਹਨ। ਉਨ੍ਹਾਂ ਦੇ ਇਸ ਬਿਆਨ ‘ਤੇ ਅਸਦੁਦੀਨ ਓਵੈਸੀ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਕੀ ਕੇਂਦਰ ਸਰਕਾਰ ਪੂਰੇ ਦੇਸ਼ ‘ਚ ਬੀਫ ‘ਤੇ ਪ੍ਰਤੀਬੰਧ ਲਗਾਏਗੀ। ਕੀ ਸਰਕਾਰ ਗੋਆ, ਜੰਮੂ-ਕਸ਼ਮੀਰ ਤੇ ਕੇਰਲ ਵਰਗੇ ਰਾਜਾਂ ‘ਚ ਵੀ ਇਸ ‘ਤੇ ਰੋਕ ਲਗਾਏਗੀ, ਜਿਥੇ ਸਭ ਤੋਂ ਵੱਧ ਲੋਕ ਬੀਫ ਖਾਂਧੇ ਹਨ। ਗੌਰਤਲਬ ਹੈ ਕਿ ਭਾਜਪਾ ਸ਼ਾਸਤ ਮਹਾਰਾਸ਼ਟਰ ਤੇ ਹਰਿਆਣਾ ‘ਚ ਬੀਫ ‘ਤੇ ਬੈਨ ਲਗਾ ਦਿੱਤਾ ਗਿਆ। ਇਸ ਕਦਮ ਦਾ ਕਾਫੀ ਵਿਰੋਧ ਹੋਇਆ ਸੀ।