April 30, 2026 3:20 pm

ਕੋਲਾ ਘੁਟਾਲਾ- ਜਿੰਦਲ, ਮਧੂ ਕੋੜਾ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, 22 ਮਈ (ਪੀ. ਟੀ.)- ਕੋਲਾ ਬਲਾਕ ਵੰਡ ਮਾਮਲੇ ’ਚ ਦਿੱਲੀ ਦੀ ਇਕ ਅਦਾਲਤ ਨੇ ਅੱਜ ਕਾਂਗਰਸ ਨੇਤਾ ਤੇ ਉਦਯੋਗਪਤੀ ਨਵੀਨ ਜਿੰਦਲ, ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋੜਾ ਤੇ ਹੋਰ ਅੱਠਾਂ ਨੂੰ ਜਮਾਨਤ ਦੇ ਦਿੱਤੀ। ਕੇਂਦਰੀ ਜਾਂਚ ਬਿਓਰੋ (ਸੀ.ਬੀ.ਆਈ.) ਦੀ ਵਿਸ਼ੇਸ਼ ਅਦਾਲਤ ਦੇ ਜਸਟਿਸ ਭਰਤ ਪਰਾਸ਼ਰ ਨੇ ਦੋਸ਼ੀਆਂ ਨੂੰ ਜਮਾਨਤ ਦਿੱਤੀ ਤੇ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਨਿੱਜੀ ਬਾਂਡ ਜਮਾ ਕਰਾਉਣ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਉਨ੍ਹਾਂ ਨੂੰ ਇਜਾਜ਼ਤ ਦੇ ਬਗੈਰ ਦੇਸ਼ ਛੱਡ ਕੇ ਨਾ ਜਾਣ ਦਾ ਨਿਰਦੇਸ਼ ਦਿੱਤਾ ਹੈ।

Send this to a friend