May 2, 2026 2:31 pm

ਗੁੱਜਰ ਅੰਦੋਲਨਕਾਰੀਆਂ ਨੇ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਰੇਲ ਮਾਰਗ ਕੀਤਾ ਜਾਮ

ਜੈਪੁਰ, 22 ਮਈ (ਪੀ. ਟੀ.)- ਰਾਜਸਥਾਨ ਗੁੱਜਰ ਰਾਖਵੇਂਕਰਨ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਨ ਕਰੋੜੀ ਸਿੰਘ ਬੈਂਸਲਾ ਦੀ ਅਗਵਾਈ ‘ਚ ਸੈਂਕੜੇ ਗੁੱਜਰਾਂ ਨੇ ਪੰਜ ਫੀਸਦੀ ਰਾਖਵਾਂਕਰਨ ਤੁਰੰਤ ਦੇਣ ਦੀ ਮੰਗ ਨੂੰ ਲੈ ਕੇ ਦਿੱਲੀ-ਮੁੰਬਈ ਰੇਲ ਮਾਰਗ ‘ਤੇ ਡੁਮਰਿਆ ਤੇ ਪੀਲੂਕਾਪੁਰਾ ਦੇ ਨਜ਼ਦੀਕ ਰੇਲ ਟਰੈਕ ਜਾਮ ਕਰ ਦਿੱਤਾ। ਜਾਣਕਾਰੀ ਅਨੁਸਾਰ ਇਸ ਅੰਦੋਲਨ ਦੇ ਚੱਲਦਿਆਂ ਕਈ ਟਰੇਨਾਂ ਲੇਟ ਹੋ ਗਈਆਂ। ਸੰਘਰਸ਼ ਕਮੇਟੀ ਦੇ ਬੁਲਾਰੇ ਹਿੰਮਤ ਸਿੰਘ ਨੇ ਕਿਹਾ ਕਿ ਗੁੱਜਰ ਪੰਜ ਫ਼ੀਸਦੀ ਰਾਖਵਾਂਕਰਨ ਲੈ ਕੇ ਹੀ ਰੇਲ ਪਟੜੀਆਂ ਤੋਂ ਉੱਠਣਗੇ।

Send this to a friend