April 30, 2026 3:18 pm

ਗਿੱਦੜਬਾਹਾ ਵਿਖੇ ਕੇਂਦਰੀ ਸਹਿਕਾਰੀ ਬੈਂਕ ਮੁਕਤਸਰ ਵੱਲੋਂ ਵਿੱਤੀ ਸਾਖਰਤਾ ਕੇਂਦਰ ਦੀ ਸਥਾਪਨਾ

ਗਿੱਦੜਬਾਹਾ, 22 ਮਈ (ਜਸਕਰਨ ਸਿੱਧੂ ਰਾਜਾ)- ਨਬਾਰਡ ਦੇ ਵਿੱਤੀ ਸਹਿਯੋਗ ਨਾਲ ਕੇਂਦਰੀ ਸਹਿਕਾਰੀ ਬੈਕ ਲਿਮ: ਮੁਕਤਸਰ ਵੱਲੋਂ ਬਰਾਂਚ ਗਿੱਦੜਬਾਹਾ ਵਿਖੇ ਪਿੱਛਲੇ ਸਮੇਂ ਤੋਂ ਵਿੱਤੀ ਸਾਖਰਤਾ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਸ ਕੇਂਦਰ ਵੱਲੋਂ ਇੱਕ ਰੋਜਾ ਵਿੱਤੀ ਸਥਾਪਨਾ ਕੈਂਪ ਪਿੰਡ ਕੋਟਭਾਈ ਵਿਖੇ ਬਿਤੇ ਦਿਨੀ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਕੋਟਭਾਈ ਤੇ ਆਸ-ਪਾਸ ਪਿੰਡਾਂ ਦੇ ਕਿਸਾਨਾਂ ਨੇ ਸਮੂਲੀਅਤ ਕੀਤੀ ਅਤੇ ਇਸ ਕੈਂਪ ਦੌਰਾਨ ਰੀਸੋਰਸ ਪਰਸਨ ਸ੍ਰੀ ਹਰਜਿੰਦਰ ਕੁਮਾਰ ਵੱਲੋਂ ਹਾਜਰ ਲੋਕਾਂ ਨੂੰ ਬੈਂਕ ਦੀਆਂ ਬੱਚਤ ਅਤੇ ਕਰਜ਼ਾ ਸਕੀਮਾਂ ਬਾਰੇ ਵੇਰਵੇ ਸਹਿਤ ਦੱਸਿਆ ਗਿਆ ਅਤੇ ਨਵੀਆਂ ਸਕੀਮਾਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾਂ ਯੋਜਨਾ ਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਬਾਰੇ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਜਾਣੂੰ ਕਰਵਾਇਆ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਫਾਇਦਾ ਉਠਾਉਣ ਲਈ ਪ੍ਰੇਰਿਤ ਕੀਤਾ। ਇਸ ਕੈਂਪ ਵਿੱਚ ਡੀ.ਡੀ.ਐਮ. ਨਬਾਰਡ ਸ੍ਰ.

ਬਲਜੀਤ ਸਿੰਘ ਅਤੇ ਕੇਂਦਰੀ ਸਹਿਕਾਰੀ ਬੈਂਕ ਲਿਮ: ਮੁਕਤਸਰ ਦੇ ਮੈਨੇਜਰ ਸ੍ਰ. ਪਰਮਵੀਰ ਸਿੰਘ ਭੰਡਾਰੀ ਉਚੇਚੇ ਤੌਰ ਤੇ ਹਾਜਰ ਹੋਏ ਅਤੇ ਉਨ੍ਹਾਂ ਵੱਲੋਂ ਬੈਂਕ ਦੀਆਂ ਮੌਜੂਦਾ ਕਰਜਾ ਸਕੀਮਾਂ ਬਾਰੇ ਵੇਰਵੇ ਸਹਿਤ ਦੱਸਿਆ ਗਿਆ। ਡੀ.ਡੀ.ਐਮ. ਨਬਾਰਡ ਵੱਲੋਂ ਹਾਜਰ ਲੋਕਾਂ ਨੂੰ ਕੇਂਦਰੀ ਸਹਿਕਾਰੀ ਬੈਂਕ ਲਿਮ: ਮੁਕਤਸਰ ਨਾਲ ਜੋੜਨ ਅਤੇ ਇੰਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੀ ਅਪੀਲ ਕੀਤੀ ।  ਇਸ ਮੌਕੇ ਇਕੱਤਰ ਸਿੰਘ ਸਾਬਕਾ ਸਰਪੰਚ ਚੋਟੀਆਂ, ਸਰਦੂਲ ਸਿੰਘ ਪ੍ਰਧਾਨ ਸੁਸਾਇਟੀ, ਪਰਮਜੀਤ ਸਿੰਘ ਸੈਕਟਰੀ, ਬੂਟਾ ਸਿੰਘ ਕੋਟਭਾਈ, ਬਲਵਿੰਦਰ ਸਿੰਘ ਚੋਟੀਆਂ, ਜੋਗਿੰਦਰ ਸਿੰਘ ਮੈਂਬਰ ਸੁਸਾਇਟੀ, ਸੁਖਦੇਵ ਸਿੰਘ, ਮੁਖਤਿਆਰ ਸਿੰਘ ਮੈਂਬਰ, ਠਾਣਾ ਸਿੰਘ ਤੇ ਚਰਨਜੀਤ ਸਿੰਘ ਕੋਠੇ ਦਸ਼ਮੇਸ ਨਗਰ ਹਾਜ਼ਰ ਸਨ।

Send this to a friend