ਨਵੀਂ ਦਿ¤ਲੀ/ਨਿਊਯਾਰਕ, 21 ਮਈ (ਪੀ. ਟੀ.)- ਹਿਜ਼ਬੁਲ ਮੁਜਾਹਿਦੀਨ ਪ੍ਰਮੁ¤ਖ ਸਈਦ ਸਲਾਹੂਦੀਨ ’ਤੇ ਸੰਯੁਕਤ ਰਾਸ਼ਟਰ ਵਲੋਂ ਪਾਬੰਦੀ ਲਗਾਏ ਜਾਣ ਦੀਆਂ ਕੋਸ਼ਿਸ਼ਾਂ ’ਤੇ ਚੀਨ ਨੇ ਰੁਕਾਵਟ ਪਾ ਦਿ¤ਤੀ ਹੈ। ਚੀਨ ਨੇ ਕਥਿਤ ਤੌਰ ’ਤੇ ਧਮਕੀ ਦਿ¤ਤੀ ਹੈ ਕਿ ਜੇ ਭਾਰਤ ਹਿਜ਼ਬੁਲ ਪ੍ਰਮੁ¤ਖ ਨੂੰ ਪ੍ਰਤੀਬੰਧ ਸੂਚੀ ’ਚ ਦਰਜ ਕਰਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਇਸ ਮਾਮਲੇ ’ਚ ਤਕਨੀਕੀ ਰੁਕਾਵਟ ਪਾਏਗਾ।ਖ਼ਬਰ ਅਨੁਸਾਰ ਸਲਾਹੁਦੀਨ ਨੂੰ ਪ੍ਰਤੀਬੰਧ ਲੋਕਾਂ ਦੀ ਸੂਚੀ ‘ਚ ਦਰਜ ਕਰਵਾਉਣ ਤੋਂ ਪਹਿਲਾ ਭਾਰਤ ਸੰਯੁਕਤ ਰਾਸ਼ਟਰ ਦੇ ਸੁਰ¤ਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਦੇ 15 ਮੈਂਬਰਾਂ ਦੀ ਮਦਦ ਹਾਸਲ ਕਰਨ ’ਚ ਲਗਾ ਹੈ। ਯੂ.ਐਨ.ਐਸ.ਸੀ. ਦੇ ਪ੍ਰਸਤਾਵ 1267 ਮੁਤਾਬਿਕ ਸਲਾਹੂਦੀਨ ਦੀ ਯਾਤਰਾ ‘ਤੇ ਪ੍ਰਤੀਬੰਧ ਤੇ
ਉਸ ਦੀ ਜਾਇਦਾਦ ‘ਤੇ ਰੋਕ ਲਈ ਮੈਂਬਰਾਂ ਦੀ ਮਨਜ਼ੂਰੀ ਮਿਲਣੀ ਜ਼ਰੂਰੀ ਹੈ। ਚੀਨ ਆਪਣੇ ਫ਼ੈਸਲੇ ‘ਤੇ ਦੁਬਾਰਾ ਵਿਚਾਰ ਕਰਕੇ ਭਾਰਤ ਦੇ ਸਮਰਥਨ ‘ਚ ਉਤਰ ਸਕਦਾ ਹੈ ਪਰ ਨਵੀਂ ਦਿ¤ਲੀ ਨੂੰ ਇਸ ਗ¤ਲ ਦੀ ਚਿੰਤਾ ਹੈ ਕਿ ਬੀਜਿੰਗ ਤੋਂ ਫ਼ਿਲਹਾਲ ਮਿਲ ਰਹੇ ਵਿਰੋਧ ਦੇ ਚ¤ਲਦੇ ਉਸ ਦੀਆਂ ਕੋਸ਼ਿਸ਼ਾਂ ਕਿਤੇ ਲੀਹੋਂ ਨਾ ਲ¤ਥ ਜਾਣ। ਗੌਰਤਲਬ ਹੈ ਕਿ ਸੰਯੁਕਤ ਰਾਸ਼ਟਰ ਦਾ ਪ¤ਕਾ ਮੈਂਬਰ ਹੋਣ ਦੇ ਚ¤ਲਦਿਆਂ ਚੀਨ ਕੋਲ ਵੀਟੋ ਦੀ ਸ਼ਕਤੀ ਹੈ ਤੇ ਪਹਿਲਾ ਵੀ ਉਹ ਇਸ ਦਾ ਇਸਤੇਮਾਲ ਕਰਕੇ ਭਾਰਤ ਦੁਆਰਾ ਪਾਕਿਸਤਾਨ ਖਿਲਾਫ ਚੁ¤ਕੇ ਗਏ ਕਦਮਾਂ ਲਈ ਮੁਸ਼ਕਿਲ ਖੜੀ ਕਰ ਚੁ¤ਕਾ ਹੈ।