ਧਨੌਲਾ, 21 ਮਈ (ਸਰਾਜ ਘਨੌਰ)- ਸਥਾਨਕ ਥਾਣੇ ਦੇ ਐਸਐਚਓ ਬਲਜੀਤ ਸਿੰਘ ਢਿੱਲੋਂ ਦੀ ਬਦਲੀ ਹੋਣ ਉਪਰੰਤ ਇੰਸਪੈਕਟਰ ਸੁਬੇਗ ਸਿੰਘ ਨੇ ਥਾਣਾ ਧਨੌਲਾ ਵਿਖੇ ਨਵੇਂ ਐਸਐਚਓ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਇੰਸਪੈਕਟਰ ਸੁਬੇਗ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਜਨਤਾ ਦੀ ਸੇਵਾ ਲਈ 24 ਘੰਟੇ ਹਾਜ਼ਰ ਹੈ ਤੇ ਸਮਾਜ ਵਿਰੋਧੀ ਕਿਸੇ ਵੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦਾ ਕੋਈ ਵੀ ਵਿਅਕਤੀ, ਜਿਸ ਦੇ ਨੇੜੇ-ਤੇੜੇ ਕੋਈ ਵੀ ਕ੍ਰਾਈਮ ਨਾਲ ਸਬੰਧਿਤ ਵਾਰਦਾਤ ਵਾਪਰਦੀ ਹੈ ਤਾਂ ਇਸ ਬਾਰੇ ਕਿਸੇ ਵੀ ਵਕਤ ਉਨ੍ਹਾਂ ਨੂੰ ਸੱਚੀ ਜਾਣਕਾਰੀ ਦਿਓ। ਉਨ੍ਹਾਂ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇਗੀ। ਇਸ ਮੌਕੇ ਉਨ੍ਹਾਂ ਨਾਲ ਮੁਨਸ਼ੀ ਰਣਜੀਤ ਸਿੰਘ, ਸਹਾਇਕ ਮੁਨਸ਼ੀ ਯਾਦਵਿੰਦਰ ਸਿੰਘ, ਹੌਲਦਾਰ ਗੁਰਸਿਮਰਜੀਤ ਸਿੰਘ, ਐਸ ਆਈ ਦੀਵਾਨ ਸਿੰਘ ਅਤੇ ਸਹਾਇਕ ਮੁਨਸ਼ੀ ਰਣਦੀਪ ਸਿੰਘ ਆਦਿ ਹਾਜ਼ਰ ਸਨ।