ਮੁੰਬਈ, 21 ਮਈ (ਪੀ. ਟੀ)- ਹਿ¤ਟ ਐਂਡ ਰਨ ਮਾਮਲੇ ’ਚ ਚ¤ਲ ਰਹੀ ਸੁਣਵਾਈ ਦੇ ਵਿਚਕਾਰ ਅਦਾਕਾਰ ਸਲਮਾਨ ਖ਼ਾਨ ਨੇ ਬੰਬੇ ਹਾਈਕੋਰਟ ਤੋਂ ਦੁਬਈ ਜਾਣ ਲਈ ਆਗਿਆ ਮੰਗੀ ਹੈ।2002 ਦੇ ਮਾਮਲੇ ਦੀ ਸੁਣਵਾਈ ਇਸ ਸਮੇਂ ਹਾਈਕੋਰਟ ’ਚ ਚ¤ਲ ਰਹੀ ਹੈ। ਉਨ੍ਹਾਂ ਨੇ ਹਾਈਕੋਰਟ ਤੋਂ ਵਿਦੇਸ਼ ਜਾਣ ਦੀ ਇਹ ਇਜਾਜ਼ਤ ਇਕ ਵਿਸ਼ੇਸ਼ ਸ਼ੋਅ ਲਈ ਮੰਗੀ ਹੈ ਜੋ ਇਸ ਮਹੀਨੇ ਦੇ ਅੰਤ ‘ਚ ਹੋਵੇਗਾ।ਗੌਰਤਲਬ ਹੈ ਕਿ 6 ਮਈ ਨੂੰ ਅਦਾਲਤ ਨੇ ਸਲਮਾਨ ਖ਼ਾਨ ਨੂੰ ਬਹੁਚਰਚਿਤ ਮਾਮਲੇ ‘ਚ ਦੋਸ਼ੀ ਠਹਿਰਾਉਂਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ ਸੀ।