ਬੁਢਲਾਡਾ, 20 ਮਈ (ਅਮਨ ਮਹਿਤਾ/ਅਮਿਤ ਜਿੰਦਲ)- ਮੋਦੀ ਸਰਕਾਰ ਨੇ ਖਤਮ ਕੀਤਾ ਸੂਬਿਆਂ ਨਾਲ ਹੁੰਦਾ ਵਿਤਕਰਾ, ਪੰਜਾਬ ਨੂੰ ਵੱਧ ਹਿੱਸਾ ਮਿਲਿਆ। ਇੱਕ ਹਫਤੇ ’ਚ 6 ਕਰੋੜ ਲੋਕਾਂ ਦੇ ਕੀਤੇ ਬੀਮੇ। ਇਹ ਸ਼ਬਦ ਅੱਜ ਇੱਥੇ ਬਲਾਕ ਬੁਢਲਾਡਾ ਦੇ ਵੱਖ-ਵੱਖ ਪਿੰਡਾ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਮੋਦੀ ਸਰਕਾਰ ਦੀ ਅਗਵਾਈ ਵਿੱਚ ਕਿਸਾਨੀ ਦੀ ਮਜਬੂਤੀ ਲਈ ਫੂਡ ਪ੍ਰੋਸੈਸਿੰਗ ਨੂੰ ਵੱਡੀ ਪੱਧਰ ’ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਦੇਸ਼ ਦਾ ਕਿਸਾਨ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਸੇ ਇੱਕ ਵੱਡਾ ਸਰਕਾਰੀ ਹਸਪਤਾਲ ਜਲਦ ਹੀ ਸਥਾਪਿਤ ਕੀਤਾ ਜਾਵੇਗਾ। ਪ੍ਰੰਤੂ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਹ ਹਸਪਤਾਲ ਲੋਕ ਸਭਾ ਹਲਕਾ ਬਠਿੰਡਾ ਵਿੱਚ ਸਥਾਪਿਤ ਕੀਤਾ ਜਾਵੇ।
ਉਨ੍ਹਾਂ ਇਸ ਮੌਕੇ ਤੇ ਨੰਨ੍ਹੀ ਛਾਂ ਅਧੀਨ ਔਰਤਾਂ ਨੂੰ ਸਵੈ ਰੁਜਗਾਰ ਅਧੀਨ ਸਿਲਾਈ ਮਸ਼ੀਨਾ ਵੰਡੀਆਂ ਗਈਆਂ। ਉਥੇ ਪਿੰਡ ਸਸਪਾਲੀ, ਅਚਾਨਕ, ਸਤੀਕੇ, ਮਲਸਿੰਘ ਵਾਲਾ, ਬਰ੍ਹੇ, ਅਚਾਨਕ ਕੋਠੇ ਆਦਿ ਪਿੰਡਾਂ ਦੇ ਵਿਕਾਸ ਲਈ ਕਰੌੜਾਂ ਰੁਪਏ ਦੀਆਂ ਗ੍ਰਾਂਟਾ ਦੀ ਵੰਡ ਕੀਤੀ ਗਈ। ਇਸ ਮੌਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਮੌਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਿੰਡ ਸਸਪਾਲੀ ਵਿੱਚ ਕੱਟੇ ਗਏ ਬੀ.ਪੀ.ਐਲ ਕਾਰਡਾਂ ਦੀ ਜਾਂਚ ਕਰਾਉਣ ਦੇ ਤੁਰੰਤ ਹੁਕਮ ਦਿੱਤੇ ਗਏ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਹਰ ਵਰਗ ਲਈ ਸਰਕਾਰ ਵੱਲੋਂ ਭਲਾਈ ਸਕੀਮਾਂ ਸ਼ੁਰੂ ਕਰਕੇ ਕਰੌੜਾ ਲੋਕ ਇਸ ਦਾ ਲਾਭ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਖਾਸ ਕਰਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਕੋਈ ਜਨਤਕ ਮੁੱਦਾ ਨਾ ਹੋਣ ਕਾਰਨ ਗੁਮਰਾਹ ਕੁੰਨ ਬਿਆਨਬਾਜੀ ਕਰਕੇ ਪੰਜਾਬ ਦੀ ਜਨਤਾ ਦਾ ਹੋ ਰਹੀ ਤਰੱਕੀ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸ੍ਰ. ਸੁਖਵੀਰ ਸਿੰਘ ਬਾਦਲ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤੋਰਨ ਲਈ ਹਮੇਸ਼ਾ ਯਤਨਸ਼ੀਲ ਹਨ। ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਵੱਡੇ ਵਪਾਰੀਆਂ ਨੂੰ ਨਿਵੇਸ਼ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦਾ ਬੇਰੁਜਗਾਰ ਨੌਜਵਾਨ ਨੂੰ ਵੱਧ ਤੋਂ ਵੱਧ ਰੁਜਗਾਰ ਮਿਲ ਸਕੇ। ਇਸ ਮੌਕੇ ਤੇ ਬੋਲਦਿਆਂ ਵਿਧਾਇਕ ਚਤਿੰਨ ਸਿੰਘ ਸਮਾਉਂ ਨੇ ਕਿਹਾ ਕਿ ਦੇਸ਼ ਦੀ ਪਹਿਲੀ ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਹੈ ਜੋ ਪਿਛਲੇ 5 ਸਾਲਾਂ ਤੋਂ ਲਗਾਤਾਰ ਲੋਕਾਂ ਦੀ ਕਚਹਿਰੀ ਵਿੱਚ ਵਿੱਚਰ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਹਲਕੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ ਕਿ ਬਾਦਲ ਪਰਿਵਾਰ ਦਾ ਇਹ ਨਿੱਜੀ ਹਲਕਾ ਹੈ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਮਾਨਸਾ ਭੁਪਿੰਦਰ ਸਿੰਘ ਰਾਏ, ਐਸ.ਐਸ.ਪੀ. ਮਾਨਸਾ ਭੁਪਿੰਦਰ ਸਿੰਘ ਖੱਟੜਾ, ਅਨਮੋਲ ਸਿੰਘ ਸਿੱਧੂ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਠੇਕੇਦਾਰ ਗੁਰਪਾਲ ਸਿੰਘ, ਸਰਪੰਚ ਮਹਿੰਦਰ ਸਿੰਘ ਸੈਦੇਵਾਲਾ, ਹਰਮੇਲ ਸਿੰਘ ਕਲੀਪੁਰ, ਸ਼ਾਮ ਲਾਲ ਧਲੇਵਾ, ਪੰਚਾਇਤ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਝਲਬੂਟੀ, ਗੁਰਦੀਪ ਸਿੰਘ ਟੋਢਰਪੁਰ, ਜਸਵੀਰ ਸਿੰਘ ਮੱਲ ਸਿੰਘ ਵਾਲਾ, ਦਰਸ਼ਨ ਸਿੰਘ ਰੱਲੀ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿਵੇਕ ਜਲਾਨ, ਹਰਵਿੰਦਰ ਸਿੰਘ, ਮਲਕੀਤ ਸਿੰਘ ਸਮਾਉਂ, ਬੱਲਮ ਸਿੰਘ ਆਦਿ ਹਾਜ਼ਰ ਸਨ।